ਜੰਮੂ-ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗਾ ਵਾਹਨ , ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ , ਕਈ ਜ਼ਖਮੀ
ਜੰਮੂ-ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗਾ ਵਾਹਨ , ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ , ਕਈ ਜ਼ਖਮੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੁਗਲ ਰੋਡ 'ਤੇ ਇਕ ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ 'ਚ ਘੱਟੋ-ਘੱਟ 11 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 6 ਲੋਕ ਗੰਭੀਰ ਜ਼ਖਮੀ ਹੋਏ ਹਨ।ਮ੍ਰਿਤਕਾਂ ਵਿਚ 9 ਲੜਕੀਆਂ ਸ਼ਾਮਿਲ ਹਨ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
[caption id="attachment_312240" align="aligncenter" width="300"]
ਜੰਮੂ-ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗਾ ਵਾਹਨ , ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ , ਕਈ ਜ਼ਖਮੀ[/caption]
ਪੁਲਿਸ ਮੁਤਾਬਕ ਪ੍ਰਾਈਵੇਟ ਕੰਪਿਊਟਰ ਸਿਖਲਾਈ ਸੰਸਥਾ ਦੇ ਵਿਦਿਆਰਥੀਆਂ ਨੂੰ ਟੂਰ 'ਤੇ ਲੈ ਕੇ ਜਾ ਰਿਹਾ ਇਕ ਵਾਹਨ ਦਾ ਮੁਗਲ ਰੋਡ 'ਤੇ ਪੀਅਰ ਦੀ ਸਟਰੀਟ ਦੇ ਨਜ਼ਦੀਕ ਸੰਤੁਲਨ ਵਿਗੜ ਗਿਆ ਅਤੇ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ ਵਿੱਚ 9 ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਜ਼ਖਮੀ ਹੋ ਗਏ ਹਨ।
[caption id="attachment_312242" align="aligncenter" width="300"]
ਜੰਮੂ-ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗਾ ਵਾਹਨ , ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ , ਕਈ ਜ਼ਖਮੀ[/caption]
ਇਸ ਹਾਦਸੇ ਤੋਂ ਬਾਅਦ ਤੁਰੰਤ ਰਾਹਤ ਅਤੇ ਬਚਾਅ ਕਾਰਜਾ ਨੂੰ ਚਲਾਇਆ ਗਿਆ ਹੈ। ਓਥੇ ਸਰਦੀਆਂ ਦੇ ਵਿੱਚ ਭਾਰੀ ਬਰਫ਼ ਦੇ ਕਾਰਨ ਇਹ ਸੜਕ ਅਕਸਰ ਹੀ ਬੰਦ ਰਹਿੰਦੀ ਹੈ।
-PTCNews