ਕਲਯੁਗ : ਕੰਜਕ ਪੂਜਨ ਦੇ ਦਿਨ ਝਾੜੀਆਂ ‘ਚ ਸੁੱਟੀ ਨਵਜਨਮੀ ਧੀ

newborn baby girl
newborn baby girl

ਲੁਧਿਆਣਾ :ਨੌ ਦੁਰਗਾ ਦੇ ਦਿਨ ਯਾਨੀ ਕਿ ਨਵਰਾਤਰੇ ਮਨਾ ਕੇ ਅੱਜ ਪੂਰੇ ਦੇਸ਼ ‘ਚ ਧੀਆਂ ਨੂੰ ਕੰਜਕਾਂ ਦੇ ਰੂਪ ‘ਚ ਪੂਜਿਆ ਜਾ ਰਿਹਾ ਹੈ, ਕੁੜੀਆਂ ਦਾ ਦੇਵੀ ਰੂਪ ‘ਚ ਸ਼ਿੰਗਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਅਜਿਹਾ ਕਲਯੁਗ ਹੈ ਕਿ ਇਸ ਹੀ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵੀ ਸਾਹਮਣੇ ਆਈ ਹੈ। ਜਿਥੇ ਧੀ ਨੂੰ ਹੀ ਸੁੱਟ ਦਿੱਤਾ ਗਿਆ।New Born baby Girl

New Born baby Girl

ਮਾਮਲਾ ਲੁਧਿਆਣਾ ਦੇ ਭਾਮੀਆਂ ਰੋਡ ‘ਤੇ ਸਥਿਤ ਪ੍ਰੀਤ ਨਗਰ ਇਲਾਕੇ ‘ਚ ਸਾਹਮਣੇ ਆਇਆ ਹੈ। ਇਥੇ ਇਕ ਖਾਲੀ ਪਲਾਟ ‘ਚੋਂ ਨਵਜੰਮੀ ਬੱਚੀ ਬਰਾਮਦ ਹੋਈ ਹੈ। ਤੜਕਸਾਰ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਤੇ ਬੱਚੀ ਦੇ ਮਾਪਿਆਂ ਬਾਰੇ ਪਤਾ ਲਗਾਉਣ ਲਈ ਜਾਂਚ ਜਾਰੀ ਹੈ।newborn baby girl

newborn baby girlNew Born Baby Girl ਫਿਲਹਾਲ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਪੁਲਿਸ ਅਧਿਕਾਰੀ ਏ. ਐਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਇਲਾਜ ਦੇ ਲਈ ਜੱਚਾ-ਬੱਚਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਅਖ਼ਬਾਰ ‘ਚ ਲਪੇਟ ਕੇ ਝਾੜੀਆਂ ‘ਚ ਸੁੱਟਿਆ ਗਿਆ ਸੀ। ਬੱਚੀ ਲਗਾਤਾਰ ਹੋ ਰਹੀ ਸੀ, ਰਾਤ ਨੂੰ ਸ਼ਾਇਦ ਕੋਈ ਉਸ ਨੂੰ ਸੁੱਟ ਗਿਆ ਹੋਵੇਗਾ। ਫਿਲਹਾਲ ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ‘ਚ ਲੱਗੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਬੱਚੀ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਅਦਾਲਤੀ ਹੁਕਮਾਂ ਮਗਰੋਂ ਹੀ ਬੱਚਿਆਂ ਦੇ ਆਸ਼ਰਮ ‘ਚ ਭੇਜ ਦਿੱਤਾ ਜਾਵੇਗਾ।newborn baby girl

newborn baby girlਲੋਕ ਅਕਸਰ ਹੀ ਧੀਆਂ ਨੂੰ ਜਮਨ ਦੇਣ ਤੋਂ ਡਰਦੇ ਨੇ। ਕੁਝ ਲੋਕ ਨਜਾਇਜ਼ ਸਬੰਧਾਂ ਤੋਂ ਜੰਮੀ ਔਲਾਦ ਨੂੰ ਸੜਕਾਂ ‘ਤੇ ਰੁਲਣ ਲਈ ਛੱਡ ਜਾਂਦੇ ਨੇ ਤਾਂ ਕੋਈ ਉਂਝ ਮਾੜੀ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਕੁੜੀਆਂ ਨੂੰ ਕਤਲ ਕਰਦੇ ਨੇ। ਜੋ ਕਿ ਬੇਹੱਦ ਨਿੰਦਣ ਯੋਗ ਹੈ।