ਹੋਰ ਖਬਰਾਂ

ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ

By Shanker Badra -- July 25, 2019 5:07 pm -- Updated:Feb 15, 2021

ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ :ਮੁੰਬਈ : ਅਸਮ ਸਮੇਤ ਭਾਰਤ ਦੇ ਕਈ ਹਿੱਸਿਆ 'ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਅਸਮ 'ਚ ਹੜ੍ਹ ਨਾਲ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਮ ਵਿਚ ਹੜ੍ਹ ਦੇ ਕਹਿਰ ਨਾਲ ਖਰਾਬ ਹੁੰਦੇ ਹਾਲਾਤਾਂ ਨੂੰ ਦੇਖਦਿਆਂ ਖ਼ਾਲਸਾ ਏਡ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ।

Khalsa Aid serves ration to over 4,000 flood victims in Assam ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ

ਇਸ ਦੌਰਾਨ ਓਥੇ ਖ਼ਾਲਸਾ ਏਡ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਅਸਮ ਵਿੱਚ ਲੰਗਰ ਦੇ ਨਾਲ-ਨਾਲ ਚਾਰ ਹਜ਼ਾਰ ਤੋਂ ਵੱਧ ਪੀੜਤਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਹੈ। ਇਸ ਸਬੰਧੀ ਖ਼ਾਲਸਾ ਏਡ ਨੇ ਆਪਣੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।

Khalsa Aid serves ration to over 4,000 flood victims in Assam ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ

ਇਹ ਪਹਿਲੀ ਵਾਰ ਨਹੀਂ ਜਦ ਖ਼ਾਲਸਾ ਏਡ ਨੇ ਕੁਦਰਤੀ ਆਫ਼ਤਾਂ ਕਾਰਨ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਸੰਸਥਾ ਨੇ ਮਹਾਰਾਸ਼ਟਰ ਦੇ ਸੋਕਾ ਪੀੜਤ ਇਲਾਕੇ ਵਿੱਚ ਪਾਣੀ ਪਹੁੰਚਾਇਆ ਸੀ ਤੇ ਓਡੀਸ਼ਾ ਦੇ ਫਾਨੀ ਤੂਫਾਨ ਤੋਂ ਪੀੜਤ ਲੋਕਾਂ ਦੀ ਵੀ ਮਦਦ ਕੀਤੀ ਸੀ।

Khalsa Aid serves ration to over 4,000 flood victims in Assam ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿ ‘ਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਨੌਜਵਾਨ 16 ਸਾਲ ਬਾਅਦ ਵੀ ਨਹੀਂ ਮੁੜਿਆ ਵਤਨ , ਮਾਂ ਨੇ ਵਿਦੇਸ਼ ਮੰਤਰੀ ਕੋਲ ਰੋਏ ਦੁੱਖੜੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਿਤਾਭ ਬੱਚਨ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਸਨ। ਅਮਿਤਾਭ ਬੱਚਨ ਨੇ ਮੁੱਖ ਮੰਤਰੀ ਰਾਹਤ ਕੋਸ਼ 'ਚ 51 ਲੱਖ ਰੁਪਏ ਦੀ ਮਦਦ ਭੇਜੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਮਿਤਾਭ ਬੱਚਨ ਵੱਲੋਂ ਯੋਗਦਾਨ ਪਾਉਣ 'ਤੇ ਧੰਨਵਾਦ ਕੀਤਾ ਹੈ।
-PTCNews