Thu, May 9, 2024
Whatsapp

ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ

Written by  Shanker Badra -- May 04th 2019 10:01 AM -- Updated: May 04th 2019 10:08 AM
ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ

ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ

ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ:ਬਨੂੜ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਤਾਜ਼ਾ ਮਾਮਲਾ ਬਨੂੜ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ ਟਰੱਕ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਮੁਹੰਮਦ ਜਾਵੇਦ ਪੁੱਤਰ ਹਾਜੀ ਰਾਜਪੁਰਾ ਵਜੋਂ ਹੋਈ ਹੈ। [caption id="attachment_290975" align="aligncenter" width="300"]Lalru Banur Road Accident , One Young Death
ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਇੱਕ ਨੌਜਵਾਨ ਅੱਜ ਸਵੇਰੇ ਆਪਣੇ ਮੋਟਰਸਾਈਕਲ ’ਤੇ ਬਨੂੜ ਤੋਂ ਲਾਲੜੂ ਵੱਲ ਜਾ ਰਿਹਾ ਸੀ।ਇਸ ਦੌਰਾਨ ਲਿੰਕ ਮਾਰਗ ’ਤੇ ਪੈਂਦੇ ਪਿੰਡ ਮਮੋਲੀ ਨਜ਼ਦੀਕ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਨੌਜਵਾਨ ਨੂੰ ਆਪਣੀ ਲਪੇਟ ’ਚ ਲੈ ਲਿਆ।ਇਸ ਹਾਦਸੇ ਵਿਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। [caption id="attachment_290976" align="aligncenter" width="300"]Lalru Banur Road Accident , One Young Death
ਲਾਲੜੂ-ਬਨੂੜ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਨੌਜਵਾਨ ਦੀ ਹੋਈ ਮੌਤ[/caption] ਇਸ ਘਟਨਾ ਤੋਂ ਬਾਅਦ ਥਾਣਾ ਲਾਲੜੂ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...