ਲੰਗਰ ਸੇਵਾ ਕਰਨ ਪਹੁੰਚੀਆਂ ਹਰਿਆਣੇ ਦੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਲੰਗਰ ਸੇਵਾ ਕਰਨ ਪਹੁੰਚੀਆਂ ਹਰਿਆਣੇ ਦੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਲੰਗਰ ਸੇਵਾ ਕਰਨ ਪਹੁੰਚੀਆਂ ਹਰਿਆਣੇ ਦੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਹਰਿਆਣਾ ਦੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ 2 ਲੱਖ ਰੁਪਏ ਦਿੱਤੇ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਪਹੁੰਚੀਆਂ ਕਰਨਾਲ ਅਤੇ ਪਾਣੀਪਤ ਦੀਆਂ ਸੰਗਤਾਂ ਨੇ ਅੱਜ ਲੰਗਰ ਸੇਵਾ ਲਈ ਲੋੜੀਂਦਾ ਸਮਾਨ (ਮਸ਼ੀਨਰੀ) ਆਦਿ ਖਰੀਦਣ ਲਈ ੨ ਲੱਖ ਰੁਪਏ ਦਾ ਹਿੱਸਾ ਪਾਇਆ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹਰਿਆਣਾ ਦੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਸੇਵਾ ਕਰਨ ਲਈ ਪਹੁੰਚੀਆਂ ਸਨ ਅਤੇ ਉਨ੍ਹਾਂ ਨੇ ਅੱਜ ਦੂਸਰੇ ਦਿਨ ਵੀ ਗੁਰੂ ਕੇ
ਲੰਗਰ ਵਿਖੇ ਸੇਵਾ ਕੀਤੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸ. ਰਘੂਜੀਤ ਸਿੰਘ ਵਿਰਕ ਸਮੇਤ ਸੰਗਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਵਿਰਕ ਨੇ ਦੱਸਿਆ ਕਿ ਕਰਨਾਲ ਅਤੇ ਪਾਣੀਪਤ ਦੀਆਂ ਸੰਗਤਾਂ ਵੱਲੋਂ ਗੁਰੂ ਦੇ ਲੰਗਰ ਵਿਚ ਸੇਵਾ ਕਰਨ ਲਈ ਯਥਾਸ਼ਕਤ ਹਿੱਸਾ ਪਾਇਆ ਗਿਆ ਸੀ ਅਤੇ ਦੋ ਦਿਨ ਦੀ ਸੇਵਾ ਤੋਂ ਬਾਅਦ ਇਕੱਤਰ ਰਾਸ਼ੀ ਵਿੱਚੋਂ ਬਚੇ ੨ ਲੱਖ ਰੁਪਏ ਲੰਗਰ ਘਰ ਵਿਖੇ ਲੋੜੀਂਦਾ ਸਮਾਨ ਖਰੀਦਣ ਲਈ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੀ ਬਖ਼ਸ਼ਿਸ਼ ਹੈ ਕਿ ਉਹ ਸੰਗਤਾਂ ਸਮੇਤ ੨੦੦੮ ਤੋਂ ਹਰ ਸਾਲ ਲੰਗਰ ਸੇਵਾ ਕਰਨ ਲਈ ਹਾਜ਼ਰੀ ਭਰਦੇ ਹਨ। ਸ. ਵਿਰਕ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਪੂਰਨ ਸਹਿਯੋਗ ਅਤੇ ਚੰਗੇ ਪ੍ਰਬੰਧਾਂ ਲਈ ਜਿਥੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਉਥੇ ਹੀ ਉਨ੍ਹਾਂ ਨੇ ਹਰਿਆਣੇ ਦੀਆਂ ਸੇਵਾ ਕਰਨ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।
—PTC News