ਬੇਗਮਪੁਰਾ ਦੇ ਕਿਰਤੀ ਲਾਲੀ ਸਿੰਘ ਨੂੰ 1 ਕਰੋੜ 20 ਲੱਖ ਦੀ ਨਿਕਲੀ ਲਾਟਰੀ
ਇਸ ਸਬੰਧੀ ਗੱਲਬਾਤ ਕਰਦਿਆਂ ਲਾਟਰੀ ਵਿਜੇਤਾ ਲਾਲੀ ਸਿੰਘ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨੂੰ ਸੋਚ ਸਮਝ ਕੇ ਖਰਚ ਕਰੇਗਾ ਤੇ ਆਪਣੀ ਹੈਸੀਅਤ ਮੁਤਾਬਕ ਹੀ ਜ਼ਿੰਦਗੀ ਬਸ਼ਰ ਕਰੇਗਾ ਨਾਂ ਕਿ ਪੈਸੇ ਦੇ ਹੰਕਾਰ ਚ ਆਪਣੀ ਹੈਸੀਅਤ ਨੂੰ ਭੁੱਲੇਗਾ।
ਲਾਲੀ ਸਿੰਘ ਨੇ ਕਿਹਾ ਕਿ ਉਹ ਇਸ ਰਾਸ਼ੀ ਦੇ ਨਾਲ ਆਪਣੇ ਲੜਕਿਆਂ ਲਈ ਰੋਜ਼ਗਾਰ ਦਾ ਸਾਧਨ ਬਣਾਏਗਾ ਤੇ ਪੈਸੇ ਨਾਲ ਹੀ ਪੈਸਾ ਕਮਾਉਣ ਦਾ ਯਤਨ ਕਰੇਗਾ ਜਦ ਕਿ ਰਾਜ ਮਿਸਤਰੀ ਵਜੋਂ ਕਰ ਰਹੇ ਆਪਣੇ ਕਿੱਤੇ ਨੂੰ ਬੰਦ ਨਹੀਂ ਕਰੇਗਾ ਤੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਤੋ ਪਿੱਛੇ ਨਹੀਂ ਹਟਣ ਦੇਵੇਗਾ।ਉਧਰ ਲਾਲੀ ਸਿੰਘ ਦੇ ਪੜੋਸੀ ਵੀ ਇਸ ਇਨਾਮ ਦੇ ਨਿਕਲਣ ਤੋ ਬਾਅਦ ਖੁਸ਼ ਹਨ ਕਿ ਲਾਲੀ ਸਿੰਘ ਦੇ ਪਰਿਵਾਰ ਦੀ ਗਰੀਬੀ ਚੁੱਕੀ ਗਈ।
ਗੋਰਤਲਬ ਹੈ ਕਿ ਲਾਲੀ ਸਿੰਘ ਦੀ ਗਰੀਬੀ ਇਸ ਕਦਰ ਹੈ ਕਿ ਉਹ ਆਪਣੀ ਮੇਹਨਤ ਨਾਲ ਆਪਣਾ ਘਰ ਬਣਾਉਣ ਤੋ ਵੀ ਅਸਮਰੱਥ ਸੀ ਜਿਸਦੇ ਚਲਦਿਆਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਸਹਾਰਾ ਲਿਆ ਤੇ ਗੁਜ਼ਾਰਾ ਕਰਨ ਲਈ ਦੋ ਕਮਰੇ ਬਣਾਏ।
ਇਹ ਵੀ ਪੜ੍ਹੋ:ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
-PTC News