Fri, Sep 11, 2026
Whatsapp

ਸੁਖਬੀਰ ਸਿੰਘ ਬਾਦਲ ਵੱਲੋਂ ਮਰਹੂਮ ਗੁਲਜ਼ਾਰ ਸਿੰਘ ਦੇ ਪੁੱਤਰ ਨਾਲ ਮੁਲਾਕਾਤ, ਪਰਿਵਾਰ ਨੂੰ ਨਿਆਂ ਮਿਲਣ ਤੱਕ ਹਰ ਮਦਦ ਦਾ ਭਰੋਸਾ ਦੁਆਇਆ

ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਉਹਨਾਂ ਦੀ ਰਿਹਾਇਸ਼ ’ਤੇ ਅੱਜ ਮੁਲਾਕਾਤ ਕੀਤੀ ਤੇ ਦੱਸਿਆ ਕਿ ਕਿਵੇਂ ਡਰ ਤੇ ਦਹਿਸ਼ਤ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋਈ।

Reported by:  PTC News Desk  Edited by:  Amritpal Singh -- September 11th 2026 07:39 PM
ਸੁਖਬੀਰ ਸਿੰਘ ਬਾਦਲ ਵੱਲੋਂ ਮਰਹੂਮ ਗੁਲਜ਼ਾਰ ਸਿੰਘ ਦੇ ਪੁੱਤਰ ਨਾਲ ਮੁਲਾਕਾਤ, ਪਰਿਵਾਰ ਨੂੰ ਨਿਆਂ ਮਿਲਣ ਤੱਕ ਹਰ ਮਦਦ ਦਾ ਭਰੋਸਾ ਦੁਆਇਆ

ਸੁਖਬੀਰ ਸਿੰਘ ਬਾਦਲ ਵੱਲੋਂ ਮਰਹੂਮ ਗੁਲਜ਼ਾਰ ਸਿੰਘ ਦੇ ਪੁੱਤਰ ਨਾਲ ਮੁਲਾਕਾਤ, ਪਰਿਵਾਰ ਨੂੰ ਨਿਆਂ ਮਿਲਣ ਤੱਕ ਹਰ ਮਦਦ ਦਾ ਭਰੋਸਾ ਦੁਆਇਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ  ਪਿੰਡ ਤੂਰ ਵਣਜਾਰਾ ਦੇ ਸ਼ਹੀਦ ਗੁਲਜ਼ਾਰ ਸਿੰਘ ਜਿਸ ਵੱਲੋਂ ਚਿੱਟੇ ਕਾਰਨ ਉਸ ਦੇ ਪੁੱਤਰ ਦੀ ਜ਼ਿੰਦਗੀ ਬਰਬਾਦ ਹੋਣ ’ਤੇ ਉਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਵਾਲ ਕੀਤਾ ਤਾਂ ਪਿੰਡ ਦੀ ਪੰਚਾਇਤ ਤੇ ਉਹਨਾਂ ਦੇ ਹਮਾਇਤੀਆਂ ਨੇ ਮੁਆਫੀ ਮੰਗਣ ਲਈ ਦਬਾਅ ਬਣਾਇਆ ਤਾਂ ਉਹ ਜ਼ਹਿਰ ਖਾਣ ਲਈ ਮਜ਼ਬੂਰ ਹੋਇਆ, ਦੇ ਦਹਿਸ਼ਤ ਵਿਚ ਆਏ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ।

ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਉਹਨਾਂ ਦੀ ਰਿਹਾਇਸ਼ ’ਤੇ ਅੱਜ ਮੁਲਾਕਾਤ ਕੀਤੀ ਤੇ ਦੱਸਿਆ ਕਿ ਕਿਵੇਂ ਡਰ ਤੇ ਦਹਿਸ਼ਤ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋਈ। ਉਹਨਾਂ ਵਿਸਥਾਰ ਵਿਚ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਨੇ ਧੱਕੇ ਨਾਲ ਗੁਲਜ਼ਾਰ ਸਿੰਘ ਦਾ ਅੰਤਿਮ ਸਸਕਾਰ ਕੀਤਾ। ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਅੰਤਿਮ ਪਲਾਂ ਵਿਚ ਗੁਲਜ਼ਾਰ ਸਿੰਘ ਦਾ ਮੂੰਹ ਵੀ ਨਹੀਂ ਵੇਖਣ ਦਿੱਤਾ ਗਿਆ ਤੇ ਉਹਨਾਂ ਦਾ ਅੰਤਿਮ ਸਸਕਾਰ ਬਿਨਾਂ ਉਹਨਾਂ ਦੀ ਮਰਜ਼ੀ ਦੇ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸਾਨੂੰ ’ਇਸਨਾਨ’ ਕਰਵਾਉਣ ਤੇ ’ਅਰਦਾਸ’ ਕਰਨ ਦਾ ਵੀ ਹੱਕ ਨਹੀਂ ਦਿੱਤਾ ਗਿਆ ਅਤੇ ਗੁਲਜ਼ਾਰ ਸਿੰਘ ਦੀ ਮਾਤਾ, ਪਤਨੀ ਤੇ ਬੱਚਿਆਂ ਨੂੰ ਉਹਨਾਂ ਨੂੰ ਅੰਤਿਮ ਵਾਰ ਦਰਸ਼ਨ ਵੀ ਨਹੀਂ ਕਰਨ ਦਿੱਤੇ ਗਏ।

ਇਹ ਗੱਲਾਂ ਸੁਣ ਕੇ ਹੈਰਾਨੀ ਪ੍ਰਗਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਜਿਥੇ ਉਹਨਾਂ ਨੂੰ ਦੁੱਖ ਹੈ, ਉਥੇ ਹੀ ਉਹਨਾਂ ਦੇ ਮਨ ਵਿਚ ਰੋਹ ਵੀ ਹੈ। ਪਰਿਵਾਰ ਨੇ ਬੇਪਰਵਾਹ ਤੇ ਬੇਰਹਿਮ ਸਰਕਾਰ ਦੇ ਹੱਥੋਂ ਸੋਚੇ ਵੀ ਨਾ ਜਾ ਸਕਣ ਵਾਲੇ ਹਾਲਾਤਾਂ ਨਾਲ ਨਜਿੱਠਣਾ ਪਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਤੇ ਉਹ ਸਿਰਫ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਬਚਾਉਣ ’ਤੇ ਲੱਗੀ ਹੈ, ਜੋ ਗੁਲਜ਼ਾਰ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਮਰਦੇ ਵਕਤ ਦਿੱਤੇ ਬਿਆਨ ਵਿਚ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਅਖੀਰ ਪੰਜਾਬ ਪੁਲਿਸ ਨੂੰ ਹਰਪਾਲ ਚੀਮਾ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰਨਾ ਹੀ ਪਵੇਗਾ।ਉਹਨਾਂ ਨੇ ਲਖਵਿੰਦਰ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਸਦਾ ਕੇਸ ਤਰਕਸੰਗਤ ਹੱਲ ਤੱਕ ਲੈ ਕੇ ਜਾਵੇਗਾ ਅਤੇ ਭਰੋਸਾ ਦੁਆਇਆ ਕਿ ਆਪ ਸਰਕਾਰ ਦੇ ਹੱਥੋਂ ਇਸ ਦਹਿਸ਼ਤ ਅਤੇ ਜ਼ਲਾਲਤ ਭਰੇ ਮਾਹੌਲ ਵਿਚੋਂ ਉਭਰਨ ਲਈ ਪਰਿਵਾਰ ਦੀ ਉਹ ਹਰ ਕਾਨੂੰਨੀ, ਵਿੱਤੀ ਤੇ ਸਮਾਜਿਕ ਸਹਾਇਤਾ ਕਰਨਗੇ।

ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਅਫਸਰ ਜਿਹਨਾਂ ਨੇ ਖੁਦਕੁਸ਼ੀ ਪੀੜਤ ਪਰਿਵਾਰ ’ਤੇ ਜ਼ੁਲਮ ਢਾਹੇ, ਉਹਨਾਂ ਨੂੰ ਆਪਣੇ ਗੁਨਾਹਾਂ ਦਾ ਜਵਾਬ ਦੇਣਾ ਪਵੇਗਾ।  ਉਹਨਾਂ ਕਿਹਾ ਕਿ ਕਿਸੇ ਨੂੰ ਵੀ ਇਸ ਤਰੀਕੇ ਦੁੱਖੀ ਪਰਿਵਾਰ ਦੇ ਹੱਕਾਂ ਨੂੰ ਕੁਚਲਣ ਦਾ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਗੁਲਜ਼ਾਰ ਸਿੰਘ ਨੂੰ ਜ਼ਲੀਲ ਕਰਨ ਅਤੇ ਖੁਦਕੁਸ਼ੀ ਕਰਨ  ਦੇ ਹਰ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਿਖ਼ਰ ਤੋ਼ ਲੈ ਕੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।

ਇਸ ਦੌਰਾਨ ਅਕਾਲੀ ਦਲ ਦੇ ਸੁਨਾਮ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਾਰੀ ਘਟਨਾ ਬਾਰੇ ਦੱਸਿਆ ਕਿ ਕਿਵੇਂ ਦਿੜਬਾ ਦੇ ਪਿੰਡ ਤੂਰ ਵਣਜਾਰਾ ਵਿਚ ਵਿੱਤ ਮੰਤਰੀ ਨੂੰ ਗੁਲਜ਼ਾਰ ਸਿੰਘ ਨੇ ਚਿੱਟੇ ਦੇ ਪਸਾਰ ਬਾਰੇ ਸਵਾਲ ਕੀਤਾ ਤਾਂ ਵਿੱਤ ਮੰਤਰੀ ਮੂੰਹ ਟਾਲਾ ਵੱਟਦੇ ਨਜ਼ਰ ਆਏ। ਉਹਨਾਂ ਕਿਹਾ ਕਿ ਜਿਸ ਵਿਅਕਤੀ ਦਾ ਪੁੱਤਰ ਚਿੱਟੇ ਦਾ ਨਸ਼ੇੜੀ ਹੋਵੇ ਤੇ ਉਸਦਾ ਪਰਿਵਾਰ ਬਰਬਾਦ ਹੋ ਰਿਹਾ ਹੋਵੇ, ਉਸ ਪਿਤਾ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਚੀਮਾ ਨੇ  ਆਪਣੀ ਤਾਕਤ ਵਰਤ ਕੇ ਗੁਲਜ਼ਾਰ ਸਿੰਘ ਨੂੰ ਧਮਕਾਇਆ ਤੇ ਜ਼ਲੀਲ ਕੀਤਾ ਜਿਸ ਕਾਰਨ ਉਸਨੂੰ ਸਲਫਾਸ ਖਾ ਕੇ ਖੁਦਕੁਸ਼ੀ ਕਰਨੀ ਪਈ।

ਗੁਲਜ਼ਾਰ ਸਿੰਘ ਲਈ ਨਿਆਂ: ਇਸ ਦੌਰਾਨ ਅਕਾਲੀ ਦਲ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਖਿਲਾਫ ਸੂਬਾ ਪੱਧਰੀ ਰੋਸ ਵਿਖਾਵੇ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਚੀਮਾ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਤੇ ਮਾਮਲੇ ਵਿਚ ਤੇਜ਼ੀ ਨਾਲ ਨਿਆਂ ਹਾਸਲ ਕਰਨ ਵਾਸਤੇ ਸਾਰੇ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK