ਮੁੱਖ ਖਬਰਾਂ

ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ ਔਰਤ ਦੀ ਹੋਈ ਮੌਤ, ਪ੍ਰੇਮੀ ਦੀ ਹਾਲਤ ਨਾਜ਼ੁਕ

By Jasmeet Singh -- March 30, 2022 6:02 pm

ਤਰਨਤਾਰਨ, 30 ਮਾਰਚ 2022: ਤਰਨਤਾਰਨ ਦੇ ਪਿੰਡ ਠੱਠਾ ਦੀ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਵੱਲੋਂ ਪ੍ਰੇਮ ਸਬੰਧਾਂ ਦੇ ਚੱਲਦਿਆਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘੱਟਣਾ ਵਿੱਚ ਉਕਤ ਔਰਤ ਦੀ ਮੋਤ ਹੋ ਗਈ ਹੈ ਜਦ ਕਿ ਉਸਦੇ ਪ੍ਰੇਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਵੈਕਸੀਨ ਦੀ ਦੂਜੀ ਡੋਜ਼ ਮਗਰੋਂ ਬਾਲੜੀ ਦੀ ਮੌਤ, ਇਜਾਜ਼ਤ ਦੇ ਉਲਟ ਲਾਇਆ ਗਿਆ ਟੀਕਾ

ਜਿਥੇ ਪ੍ਰੇਮੀ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਉਥੇ ਹੀ ਮਰਨ ਵਾਲੀ ਔਰਤ ਦੀ ਪਹਿਚਾਣ ਸੁਖ ਕੋਰ ਵੱਜੋਂ ਹੋਈ ਹੈ, ਮ੍ਰਿਤਕ ਸੁਖ ਕੋਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਵਿਆਹ ਠੱਠਾ ਵਾਸੀ ਸੁਖਦੇਵ ਸਿੰਘ ਨਾਲ ਅੱਠ-ਨੋ ਸਾਲ ਪਹਿਲਾਂ ਹੋਇਆ ਸੀ, ਇਸ ਦੋਰਾਨ ਉਸਦੇ ਘਰ ਦੋ ਲੜਕੀਆਂ ਪੈਦਾ ਹੋਈਆਂ। ਇਸੇ ਸਮੇਂ ਦੌਰਾਨ ਸੁਖ ਕੋਰ ਦੇ ਪ੍ਰੇਮ ਸਬੰਧ ਗਵਾਂਢ ਵਿੱਚ ਰਹਿੰਦੇ ਮੋਹਨ ਸਿੰਘ ਨਾਮਕ ਵਿਅਕਤੀ ਨਾਲ ਹੋ ਗਏ ਅਤੇ ਸਾਲ ਕੁ ਪਹਿਲਾਂ ਉਹ ਘਰੋ ਭੱਜ ਗਏ ਸਨ।

ਅੱਜ ਸਵੇਰੇ ਪਿੰਡ ਪਨਗੋਟੇ ਨਜ਼ਦੀਕ ਦੋਵੇਂ ਜ਼ਮੀਨ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਮਿਲੇ। ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਕਤ ਔਰਤ ਦੀ ਮੌਤ ਹੋ ਗਈ ਜਦ ਕਿ ਉਸਦੇ ਪ੍ਰੇਮੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸਨੂੰ ਸਰਹਾਲੀ ਹਸਪਤਾਲ ਤੋਂ ਅੰਮ੍ਰਤਿਸਰ ਭੇਜ ਦਿੱਤਾ ਗਿਆ ਹੈ।

ਮ੍ਰਤਿਕ ਔਰਤ ਦੇ ਪਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੇ ਗਵਾਂਢ ਵਿੱਚ ਰਹਿੰਦੇ ਮੋਹਨ ਸਿੰਘ ਨਾਲ ਨਜਾਇਜ਼ ਸਬੰਧ ਸਨ ਜਿਨ੍ਹਾਂ ਕਾਰਨ ਉਹ ਘਰੋਂ ਮੋਹਨ ਸਿੰਘ ਨਾਲ ਭੱਜ ਗਈ ਸੀ। ਸੁਖਦੇਵ ਸਿੰਘ ਨੇ ਮੋਹਨ ਸਿੰਘ ਤੇ ਆਪਣੀ ਪਤਨੀ ਸੁਖ ਨੂੰ ਮਾਰਨ ਦਾ ਖਦਸ਼ਾ ਪ੍ਰਗਟ ਕਰਦਿਆਂ ਇਨਸਾਫ ਦੀ ਮੰਗ ਕੀਤੀ।

ਉੱਧਰ ਥਾਣਾ ਸਰਹਾਲੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲ ਨਹੀਂ ਵਧਾ ਸਕਣਗੇ ਫੀਸਾਂ

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰੇਮੀ ਜੋੜਾ ਜੋ ਕਿ ਲੰਮੇ ਸਮੇਂ ਤੋਂ ਘਰੋ ਭੱਜਿਆ ਹੋਇਆ ਸੀ ਅਤੇ ਇੱਕਠੇ ਰਹਿ ਰਿਹਾ ਸੀ ਉਸਨੂੰ ਜ਼ਹਿਰ ਖਾਣ ਦੀ ਕਿਉਂ ਲੋੜ ਪਈ। ਇਹ ਜਾਂਚ ਦਾ ਵਿਸ਼ਾ ਹੈ ਕਿ ਪੁਲਿਸ ਆਪਣੀ ਜਾਂਚ ਦੋਰਾਨ ਇਸ ਪਹੇਲੀ ਨੂੰ ਹੱਲ ਕਰ ਪਾਵੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।


-PTC News

  • Share