Fri, Dec 26, 2025
Whatsapp

ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

Reported by:  PTC News Desk  Edited by:  Jashan A -- November 25th 2018 12:39 PM -- Updated: November 25th 2018 12:44 PM
ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ, ਲੁਧਿਆਣਾ: ਇੱਕ ਪਾਸੇ ਪੁਲਿਸ ਲਾਈਨ 'ਚ ਡੀਜੀਪੀ ਸੁਰੇਸ਼ ਅਰੋੜਾ ਹਾਈਟੈੱਕ ਪੁਲਿਸ ਦੀ ਸ਼ਲਾਘਾ ਕਰ ਰਹੇ ਸਨ। ਉਥੇ ਹੀ ਦੂਜੇ ਪਾਸੇ ਦੋ ਥਾਣਿਆਂ ਦੀ ਪੁਲਿਸ ਇਨਸਾਨੀਅਤ ਦੀਆਂ ਧੱਜੀਆਂ ਉਡਾਣ 'ਚ ਲੱਗੀਆਂ ਹੋਈਆਂ ਸਨ। ਦਰਅਸਲ ਦੁਗਰੀ ਪੁੱਲ ਦੇ ਹੇਠਾਂ ਨਹਿਰ 'ਚ ਜਿਵੇਂ ਹੀ ਨਵਜਾਤ ਬੱਚੀ ਦੀ ਲਾਸ਼ ਨੂੰ ਪਾਣੀ 'ਚ ਪਿਆ ਦੇਖਿਆ ਤਾਂ ਕੁੱਝ ਲੋਕਾਂ ਨੇ ਲਾਸ਼ ਨੂੰ ਬਾਹਰ ਕੱਢ ਲਿਆ। ਪੁਲਿਸ ਕੰਟਰੋਲ ਰੂਮ 'ਤੇ ਫੋਨ ਕੀਤਾ, ਪਰ ਜਦੋਂ ਫੋਨ ਨਹੀਂ ਲੱਗਿਆ ਤਾਂ ਅਰਥੀ ਲੈ ਕੇ ਦੁਗਰੀ ਥਾਣੇ ਪਹੁੰਚ ਗਏ। ਕਰੀਬ 15 ਮਿੰਟ ਬਾਅਦ ਦੁਗਰੀ ਥਾਣੇ ਦਾ ਮੁਲਾਜ਼ਮ ਨਹਿਰ 'ਤੇ ਮੌਕਾ ਦੇਖਣ ਗਿਆ ਤਾਂ ਉੱਥੇ ਪਹੁੰਚ ਕੇ ਬੋਲਿਆ ਇਹ ਸਾਡੇ ਥਾਣੇ ਦਾ ਏਰੀਆ ਨਹੀਂ ਹੈ। ਲਾਸ਼ ਲੈ ਕੇ ਚੌਕੀ ਆਤਮ ਨਗਰ ਚਲੇ ਜਾਓ। ਇਨ੍ਹਾਂ ਕਹਿ ਕੇ ਉਹ ਜਾਂਦੇ - ਜਾਂਦੇ ਕਹਿ ਗਿਆ ਕਿ ਜੇਕਰ ਬੱਚੀ ਦੀ ਲਾਸ਼ਨੂੰ ਅੱਗੇ ਧਕੇਲ ਦਿੰਦੇ ਤਾਂ ਇਹ ਪੰਗਾ ਨਹੀਂ ਪੈਣਾ ਸੀ। ਲਾਸ਼ ਨੂੰ ਚੁੱਕ ਕੇ ਮੌਕੇ 'ਤੇ ਵੀਰ ਸਿੰਘ ਤੇ ਉਸਦੇ ਚਾਰ ਸਾਥੀ ਸਤਿੰਦਰ ਸਿੰਘ, ਸੁਰਜੀਤ ਸਿੰਘ, ਬਾਤ ਸਿੰਘ ਅਤੇ ਹਰਪ੍ਰੀਤ ਸਿੰਘ ਆਤਮ ਨਗਰ ਚੌਕੀ ਪੁੱਜੇ। ਉੱਥੇ ਤਾਂ ਪੁਲਿਸ ਮੁਲਾਜ਼ਮਾਂ ਨੇ ਹੋਰ ਵੀ ਹੱਦ ਕਰ ਦਿੱਤੀ। ਲਾਸ਼ ਦੇਖਦੇ ਹੀ ਪੁਲਿਸ ਮੁਲਾਜ਼ਮ ਵੀਰ ਸਿੰਘ ਸਮੇਤ ਚਾਰਾਂ ਲੋਕਾਂ ਦੇ ਪਿੱਛੇ ਹੱਥ ਧੋਕੇ ਪੈ ਗਿਆ। ਮੁਲਾਜ਼ਮ ਨੇ ਧਮਕਾਉਂਦੇ ਹੋਏ ਕਿਹਾ ਕਿ ਲਾਸ਼ ਨੂੰ ਨਹਿਰ 'ਚੋਂ ਨਹੀਂ ਕੱਢਣਾ ਸੀ। ਪਹਿਲਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਣੀ ਸੀ। ਉਸ ਦੇ ਬਾਅਦ ਚੌਕੀ ਇੰਚਾਰਜ ਨੇ ਚਾਰਾਂ ਨੂੰ ਲਾਸ਼ ਦੇ ਨਾਲ ਬਾਹਰ ਬਿਠਾ ਦਿੱਤਾ। ਕਰੀਬ ਇੱਕ ਘੰਟੇ ਤੱਕ ਚੌਕੀ 'ਚ ਕਾਰਵਾਈ ਦਾ ਇੰਤਜ਼ਾਰ ਕਰਦੇ ਹੋਏ ਬੈਠੇ ਰਹੇ। ਫਿਰ ਚੌਕੀ ਇੰਚਾਰਜ ਮੌਕੇ ਉੱਤੇ ਗਿਆ ਅਤੇ ਜਾਂਚ ਦੇ ਬਾਅਦ ਬੱਚੀ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੌਰਾਨ ਤਿੰਨ ਘੰਟੇ ਤੱਕ 4 ਲੋਕ ਬੱਚੀ ਦੀ ਲਾਸ਼ ਲੈ ਕੇ ਸੜਕਾਂ ਉੱਤੇ ਦਰ - ਦਰ ਭਟਕਦੇ ਰਹੇ। —PTC News


Top News view more...

Latest News view more...

PTC NETWORK
PTC NETWORK