Madame Tussauds ਦਿੱਲੀ ਵਿਖੇ ਦਿਲਜੀਤ ਦੋਸਾਂਝ ਦਾ ਲੱਗਿਆ ਮੋਮ ਦਾ ਪੁਤਲਾ, ਤੁਸੀਂ ਵੀ ਦੇਖੋ ਤਸਵੀਰਾਂ

By Jashan A - March 28, 2019 4:03 pm

Madame Tussauds ਦਿੱਲੀ ਵਿਖੇ ਦਿਲਜੀਤ ਦੋਸਾਂਝ ਦਾ ਲੱਗਿਆ ਮੋਮ ਦਾ ਪੁਤਲਾ, ਤੁਸੀਂ ਵੀ ਦੇਖੋ ਤਸਵੀਰਾਂ,ਦਿਲਜੀਤ ਦੋਸਾਂਝ ਉਹ ਨਾਮ ਜਿਸ ਨੇ ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਭਰ ‘ਚ ਚਮਕਾਇਆ ਹੈ। ਦਰਅਸਲ ਆਪਣੇ ਗੀਤਾਂ ਦੇ ਨਾਲ-ਨਾਲ ਫਿਲਮਾਂ ਨੂੰ ਲੈ ਕੇ ਫੈਨਜ਼ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ।

ਦੱਸ ਦੇਈਏ ਕਿ ਅੱਜ ਦਿਲਜੀਤ ਦੋਸਾਂਝ ਦਾ ਦਿੱਲੀ ਵਿਖੇ ਸਥਿਤ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ (ਵੈਕਸ ਸਟੈਚੂ) ਲੱਗਾ ਹੈ। ਦਿਲਜੀਤ ਨੇ ਕੁਝ ਸਮਾਂ ਪਹਿਲਾਂ ਹੀ ਮੈਡਮ ਤੁਸਾਦ 'ਚ ਲੱਗੇ ਆਪਣੇ ਮੋਮ ਦੇ ਪੁਤਲੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਲਿਖਿਆ ਹੈ ਕਿ ਉਹਨਾਂ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰ ਲਿਖਿਆ ‘Aukaat Ghat Te Kirpa Zyada, Dosanjh Kalan Ton @madametussauds @madametussaudsdelhi Wah Maalka Terian Tu Jaaney LOVE MY FANS;’.
ਇਸ ‘ਚ ਉਹਨਾਂ ਆਪਣੇ ਫੈਨਸ ਦਾ ਵੀ ਧੰਨਵਾਦ ਕੀਤਾ ਹੈ।

madame tussauds ਦਿੱਲੀ ਵਿਖੇ ਉਹਨਾਂ ਦੀ ਸਥਾਪਿਤ ਮੋਮ ਦੀ ਇਹ ਮੂਰਤੀ ਹੂ ਬ ਹੂ ਦਿਲਜੀਤ ਦੋਸਾਂਝ ਦੀ ਤਰਾਂ ਹੀ ਨਜ਼ਰ ਆ ਰਹੀ ਹੈ।

ਜ਼ਿਕਰ ਏ ਖਾਸ ਹੈ ਕਿ ਦਿਲਜੀਤ ਦੋਸਾਂਝ ਦਾ ਇਹ ਵੈਕਸ ਸਟੈਚੂ ਕੁਝ ਦਿਨ ਪਹਿਲਾਂ ਹੀ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਵਾਲਾ ਸੀ ਪਰ ਪੁਲਵਾਮਾ ਵਿਖੇ ਭਾਰਤੀ ਫੌਜ 'ਤੇ ਹੋਏ ਅੱਤਵਾਦੀ ਹਮਲੇ ਕਾਰਨ ਦਿਲਜੀਤ ਨੇ ਵੈਕਸ ਸਟੈਚੂ ਨੂੰ ਲਾਂਚ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।

-PTC News

adv-img
adv-img