Tue, Sep 29, 2026
Whatsapp

2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ

Reported by:  PTC News Desk  Edited by:  Jashan A -- June 22nd 2019 05:15 PM
2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ

2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ

2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ,ਭੋਪਾਲ: ਮੱਧ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਛੋਟਾ ਜਿਹਾ ਮਸਲਾ ਇਨ੍ਹਾਂ ਵੱਧ ਗਿਆ ਕਿ 5 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਇਹ ਮਾਮਲਾ ਜਾਇਦਾਦ ਦਾ ਸੀ। ਜਿਥੇ ਇਕ ਵਿਅਕਤੀ ਨੇ 2 ਫੁੱਟ ਜ਼ਮੀਨ ਲਈ ਆਪਣੇ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਦਿੱਤਾ। ਕਤਲਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਉਸ ਨੂੰ ਘੇਰਾਬੰਦੀ ਕਰ ਕੇ ਫੜ ਲਿਆ। ਇਸ ਪੂਰੇ ਕਤਲਕਾਂਡ 'ਚ ਮ੍ਰਿਤਕਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਸੀ, ਕਿਉਂਕਿ ਦੋਸ਼ੀ ਜਦੋਂ ਆਪਣਿਆਂ 'ਤੇ ਅੰਨ੍ਹੇਵਾਹ ਗੋਲੀਆਂ ਚੱਲਾ ਰਿਹਾ ਸੀ। ਹੋਰ ਪੜ੍ਹੋ: ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ 'ਚ ਸਿੱਧੂ ਖਿਲਾਫ ਲੱਗੇ ਪੋਸਟਰ, ਤੁਸੀਂ ਕਦੋਂ ਛੱਡੋਗੇ ਰਾਜਨੀਤੀ ? ਉਸ ਦੌਰਾਨ ਇਕ ਭਰਾ ਦੀ ਪਤਨੀ ਨੇ ਖੁਦ ਨੂੰ ਆਪਣੇ ਬੱਚਿਆਂ ਸਮੇਤ ਇਕ ਕਮਰੇ 'ਚ ਬੰਦ ਕਰ ਲਿਆ ਸੀ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਦੱਸਣਯੋਗ ਹੈ ਕਿ ਪਰਿਵਾਰ 'ਚ 2 ਫੁੱਟ ਜ਼ਮੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ 'ਤੇ ਗੱਲ ਕਰਨ ਲਈ ਸ਼ੁੱਕਰਵਾਰ ਸਾਰੇ ਇਕੱਠੇ ਹੋਏ ਸਨ। ਹਾਲਾਂਕਿ ਇਸ ਦੌਰਾਨ ਗੱਲਬਾਤ ਪਹਿਲਾਂ ਬਹਿਸ 'ਚ ਬਦਲੀ ਅਤੇ ਉਸ ਤੋਂ ਬਾਅਦ ਭਰਾਵਾਂ ਅਤੇ ਭੈਣ ਦਰਮਿਆਨ ਵਿਵਾਦ ਇਸ ਕਦਰ ਵਧ ਗਿਆ ਹੈ ਮਨੋਹਰ ਅਹਿਰਵਾਰ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਪੰਜਾਂ 'ਤੇ ਅੰਨ੍ਹੇਵਾਹ ਗੋਲੀਆਂ ਚੱਲ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK