Sat, Jun 14, 2025
Whatsapp

ਮੁੰਬਈ 'ਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ 18 ਲੋਕਾਂ ਦੀ ਮੌਤ, ਰੇਲ ਸੇਵਾਵਾਂ ਮੁਅੱਤਲ

Reported by:  PTC News Desk  Edited by:  Baljit Singh -- July 18th 2021 11:37 AM -- Updated: July 18th 2021 11:38 AM
ਮੁੰਬਈ 'ਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ 18 ਲੋਕਾਂ ਦੀ ਮੌਤ, ਰੇਲ ਸੇਵਾਵਾਂ ਮੁਅੱਤਲ

ਮੁੰਬਈ 'ਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ 18 ਲੋਕਾਂ ਦੀ ਮੌਤ, ਰੇਲ ਸੇਵਾਵਾਂ ਮੁਅੱਤਲ

ਮੁੰਬਈ: ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਐਤਵਾਰ ਤੜਕੇ ਭਾਰੀ ਮੀਂਹ ਪੈਣ ਕਾਰਨ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੰਬਈ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੋਂ ਵੱਧ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਪਾਣੀ-ਪਾਣੀ ਹੋ ਗਏ। ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ’ਤੇ ਅਸਰ ਪਿਆ। ਓਧਰ ਬੀ. ਐੱਮ. ਸੀ. ਆਫ਼ਤ ਸੈੱਲ ਅਤੇ ਐੱਨ. ਡੀ. ਆਰ. ਐੱਫ. ਮੁਤਾਬਕ ਚੈਂਬੂਰ ਇਲਾਕੇ ਦੇ ਵਾਸ਼ੀਨਾਕਾ ਵਿਚ ਤੜਕੇ ਕਰੀਬ 1 ਵਜੇ ਇਕ ਦਰੱਖਤ ਡਿੱਗਣ ਨਾਲ ਉਸ ਨਾਲ ਲੱਗਦੀ ਕੰਧ ਢਹਿ ਗਈ, ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ। ਪੜੋ ਹੋਰ ਖਬਰਾਂ: 10ਵੀਂ ਪਾਸ ਨੌਜਵਾਨਾਂ ਲਈ ਬੰਪਰ ਭਰਤੀ, ਮਿਲੇਗੀ ਮੋਟੀ ਤਨਖਾਹ ਇਕ ਹੋਰ ਘਟਨਾ ਵਿਚ ਵਿਕਰੋਲੀ ਪੂਰਬ ਦੇ ਸੂਰਈਆ ਨਗਰ ’ਚ ਇਕ ਰਿਹਾਇਸ਼ੀ ਇਮਾਰਤ ਢਹਿਣ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਦੋਹਾਂ ਘਟਨਾਵਾਂ ਵਿਚ ਜ਼ਖਮੀ ਹੋਏ ਲੱਗਭਗ 7-8 ਲੋਕਾਂ ਨੂੰ ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਚੈਂਬੂਰ ਇਲਾਕੇ ਵਿਚ ਕੰਧ ਦੇ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੰਧ ਦਾ ਮਲਬਾ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੜੋ ਹੋਰ ਖਬਰਾਂ: ਕਾਨਸ ਫਿਲਮ ਫੈਸਟੀਵਲ: ‘ਟਾਈਟਨ’ ਨੇ ਮਾਰੀ ਬਾਜ਼ੀ, ਵੇਖੋ ਸੂਚੀ ਦੱਸ ਦੇਈਏ ਕਿ ਮੁੰਬਈ ’ਚ ਕਈ ਘੰਟੇ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਦੀ ਵਜ੍ਹਾ ਕਰ ਕੇ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ’ਚ ਮੁਸ਼ਕਲ ਆ ਰਹੀ ਹੈ। ਮੁੰਬਈ ਵਿਚ ਬੀਤੀ ਰਾਤ ਮੋਹਲੇਧਾਰ ਮੀਂਹ ਪੈਂਦਾ ਰਿਹਾ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਰਾਤ ਪਏ ਮੀਂਹ ਕਾਰਨ ਪਟੜੀਆਂ ਵਿਚ ਪਾਣੀ ਭਰ ਜਾਣ ਕਾਰਨ ਵਿੱਤੀ ਰਾਜਧਾਨੀ ਵਿਚ ਮੱਧ ਰੇਲਵੇ ਅਤੇ ਪੱਛਮੀ ਰੇਲਵੇ ਦੀ ਉੱਪ ਨਗਰੀ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਲੋਕ ਘਰਾਂ ਅੰਦਰ ਹੀ ਰਹੇ, ਕਿਉਂਕਿ ਸਵੇਰ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਹੋ ਗਈ ਸੀ। -PTC News


Top News view more...

Latest News view more...

PTC NETWORK