Sat, Sep 21, 2024
Whatsapp

ਮਹਾਰਾਸ਼ਟਰ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ ! ਕੇਂਦਰੀ ਕੈਬਿਨਟ ਨੇ ਦਿੱਤੀ ਮਨਜ਼ੂਰੀ

Reported by:  PTC News Desk  Edited by:  Jashan A -- November 12th 2019 04:28 PM -- Updated: November 12th 2019 04:36 PM
ਮਹਾਰਾਸ਼ਟਰ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ ! ਕੇਂਦਰੀ ਕੈਬਿਨਟ ਨੇ ਦਿੱਤੀ ਮਨਜ਼ੂਰੀ

ਮਹਾਰਾਸ਼ਟਰ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ ! ਕੇਂਦਰੀ ਕੈਬਿਨਟ ਨੇ ਦਿੱਤੀ ਮਨਜ਼ੂਰੀ

ਮਹਾਰਾਸ਼ਟਰ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ ! ਕੇਂਦਰੀ ਕੈਬਿਨਟ ਨੇ ਦਿੱਤੀ ਮਨਜ਼ੂਰੀ,ਨਵੀਂ ਦਿੱਲੀ: ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਪਿਛਲੇ 20 ਦਿਨਾਂ ਤੋਂ ਚੱਲ ਰਹੀ ਖਿਚੋਤਾਣ ਦੇ ਬਾਅਦ ਸੂਬੇ 'ਚ ਹੁਣ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ਨੂੰ ਕੇਂਦਰੀ ਕੈਬਿਨਟ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇਗਾ। ਇਸ ਦੌਰਾਨ ਸ਼ਿਵਸੈਨਾ ਨੇ ਇਸ ਸਿਫਾਰਿਸ਼ ਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਹੋਰ ਪੜ੍ਹੋ: ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ https://twitter.com/ANI/status/1194194400877768704?s=20 ਵਕੀਲ ਸੁਨੀਲ ਫਰਨਾਂਡਿਜ਼ ਨੇ ਸ਼ਿਵ ਸੈਨਾ ਲਈ ਅਰਜ਼ੀ ਦਾਇਰ ਕੀਤੀ ਹੈ। ਸ਼ਿਵ ਸੈਨਾ ਨੇ ਆਪਣੀ ਪਟੀਸ਼ਨ 'ਚ ਰਾਜਪਾਲ ਦੇ ਵੱਲੋਂ ਪਾਰਟੀ ਨੂੰ ਸਰਕਾਰ ਗਠਨ ਦੇ ਲਈ ਦਿੱਤੇ ਗਏ ਸਮੇਂ ਨੂੰ ਨਾ ਵਧਾਉਣ 'ਤੇ ਸਵਾਲ ਉਠਾਏ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਪਿਛਲੀ ਸਰਕਾਰ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋ ਗਿਆ ਸੀ, ਜਿਸ ਤੋਂ ਬਾਅਦ ਸੂਬੇ 'ਚ ਚੁਣੀ ਗਈ ਸਰਕਾਰ ਬਣ ਜਾਣੀ ਚਾਹੀਦੀ ਸੀ ਪਰ ਕਿਸੇ ਵੀ ਸਿਆਸੀ ਪਾਰਟੀ ਜਾਂ ਗਠਜੋੜ ਨੇ ਸਰਕਾਰ ਬਣਾਉਣ ਲਈ ਬਹੁਮਤ ਦਾ ਦਾਅਵਾ ਹੁਣ ਤਕ ਪੇਸ਼ ਨਹੀਂ ਕੀਤਾ। -PTC News


Top News view more...

Latest News view more...

PTC NETWORK