Advertisment

ਮਨੀਸ਼ ਸਿਸੋਦੀਆ ਤੋਂ ਮੁੜ ਹੋਵੇਗੀ ਪੁੱਛਗਿੱਛ, CBI ਨੇ ਭੇਜਿਆ ਸੰਮਨ

author-image
Pardeep Singh
Updated On
New Update
ਮਨੀਸ਼ ਸਿਸੋਦੀਆ ਤੋਂ ਮੁੜ ਹੋਵੇਗੀ ਪੁੱਛਗਿੱਛ, CBI ਨੇ ਭੇਜਿਆ ਸੰਮਨ
Advertisment
ਨਵੀਂ ਦਿੱਲੀ: ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਸੀਬੀਆਈ ਨੇ ਕੱਲ੍ਹ 17 ਅਕਤੂਬਰ ਨੂੰ ਸਵੇਰੇ 11 ਵਜੇ ਆਪਣੇ ਹੈੱਡਕੁਆਰਟਰ ਸੱਦਿਆ ਹੈ। ਸਿਸੋਦੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਮੇਰੇ ਘਰ 'ਤੇ 14 ਘੰਟੇ CBI ਦਾ ਛਾਪਾ। ਕੁਝ ਨਹੀਂ ਨਿਕਲਿਆ। ਮੇਰੇ ਬੈਂਕ ਲਾਕਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਕੁਝ ਨਹੀਂ ਨਿਕਲਿਆ। ਉਨ੍ਹਾਂ ਨੂੰ ਮੇਰੇ ਪਿੰਡ ਵਿੱਚ ਕੁਝ ਨਹੀਂ ਮਿਲਿਆ। ਹੁਣ ਉਨ੍ਹਾਂ ਨੇ ਮੈਨੂੰ ਕੱਲ੍ਹ ਸਵੇਰੇ 11 ਵਜੇ ਸੀਬੀਆਈ ਹੈੱਡਕੁਆਰਟਰ ਬੁਲਾਇਆ ਹੈ। ਮੈਂ ਜਾ ਕੇ ਆਪਣਾ ਪੂਰਾ ਸਹਿਯੋਗ ਦੇਵਾਂਗਾ।
Advertisment
ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ 'ਤੇ ਦੋਸ਼ ਹੈ ਕਿ ਜਦੋਂ ਆਬਕਾਰੀ ਵਿਭਾਗ ਨੇ ਸ਼ਰਾਬ ਦੀਆਂ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਤਾਂ ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਨਿੱਜੀ ਵਿਕਰੇਤਾਵਾਂ ਨੂੰ ਕੁੱਲ 144 ਕਰੋੜ 36 ਲੱਖ ਰੁਪਏ ਦਾ ਫਾਇਦਾ ਪਹੁੰਚਾਇਆ। ਦੋਸ਼ ਹੈ ਕਿ ਉਸ ਨੂੰ ਲਾਇਸੈਂਸ ਫੀਸ ਮੁਆਫੀ ਦਾ ਫਾਇਦਾ ਹੋਇਆ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿੱਚ ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਕੀਤੀ ਸੀ।ਈਡੀ ਨੇ ਮਨੀਸ਼ ਸਿਸੋਦੀਆ ਦੇ ਕਰੀਬੀ ਸਮੀਰ ਮਹਿੰਦਰੂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦਾ ਨਾਂ ਸਭ ਤੋਂ ਉੱਪਰ ਹੈ। ਬਾਕੀ ਮੁਲਜ਼ਮਾਂ ਦੇ ਨਾਂ ਸਾਹਮਣੇ ਆ ਰਹੇ ਹਨ। ਅਜਿਹੇ 'ਚ ਜਾਂਚ ਦੇ ਕੇਂਦਰ 'ਚ ਮਨੀਸ਼ ਸਿਸੋਦੀਆ ਦਾ ਹੀ ਰਹਿਣਾ ਤੈਅ ਹੈ। ਜਾਂਚ ਏਜੰਸੀ ਨੇ ਸਿਸੋਦੀਆ ਤੋਂ ਇਲਾਵਾ ਇਸ ਮਾਮਲੇ 'ਚ 14 ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਹੈ। publive-image ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਬਕਾਰੀ ਨੀਤੀ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚਾਲੇ ਉਪ ਰਾਜਪਾਲ ਵੱਲੋਂ ਸੀਬੀਆਈ ਜਾਂਚ ਦੀ ਸਿਫਾਰਿਸ਼ 'ਤੇ 20 ਅਗਸਤ ਨੂੰ ਸੀਬੀਆਈ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ 'ਤੇ ਛਾਪਾ ਮਾਰਿਆ ਸੀ। ਸੀਬੀਆਈ ਨੇ ਕਰੀਬ 14 ਘੰਟੇ ਜਾਂਚ ਕੀਤੀ ਸੀ। ਇਸ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ। ਸੀਬੀਆਈ ਦੀ ਕਾਰਵਾਈ ਤੋਂ ਬਾਅਦ ਸਿਸੋਦੀਆ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਸੀਬੀਆਈ ਦੀ ਟੀਮ ਮੇਰੇ ਸਰਕਾਰੀ ਨਿਵਾਸ 'ਤੇ ਆਈ ਸੀ। ਉਸ ਨੇ ਪੂਰੇ ਘਰ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ: Milk Price Hike: ਅੱਜ ਤੋਂ ਦੁੱਧ ਹੋਇਆ ਮਹਿੰਗਾ, ਅਮੂਲ ਤੇ ਵੇਰਕਾ ਨੇ ਕੀਮਤਾਂ 'ਚ ਕੀਤਾ 2 ਰੁਪਏ ਵਾਧਾ
publive-image -PTC News
manish-sisodia-will-be-interrogated-again cbi-sent-summons %e0%a8%ae%e0%a8%a8%e0%a9%80%e0%a8%b6-%e0%a8%b8%e0%a8%bf%e0%a8%b8%e0%a9%8b%e0%a8%a6%e0%a9%80%e0%a8%86-%e0%a8%a4%e0%a9%8b%e0%a8%82-%e0%a8%ae%e0%a9%81%e0%a9%9c-%e0%a8%b9%e0%a9%8b%e0%a8%b5%e0%a9%87 cbi-%e0%a8%a8%e0%a9%87-%e0%a8%ad%e0%a9%87%e0%a8%9c%e0%a8%bf%e0%a8%86-%e0%a8%b8%e0%a9%b0%e0%a8%ae%e0%a8%a8
Advertisment

Stay updated with the latest news headlines.

Follow us:
Advertisment