ਯੂਪੀ ਪੁਲਿਸ ਵੱਲੋਂ ਹਿਰਾਸਤ 'ਚ ਲਏ ਗਏ ਮਨਜਿੰਦਰ ਸਿੰਘ ਸਿਰਸਾ, ਪੁੱਛਿਆ ਮੈਂ ਕੀ ਕੀਤਾ ਅਪਰਾਧ ?
ਕਿਸਾਨੀ ਸੰਘਰਸ਼ 'ਚ ਆਪਣੀ ਸ਼ਮੂਲੀਅਤ ਦਿੰਦੇ ਆ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸ ਨੂੰ 'ਚ ਆਪਣੇ ਸਮਰਥਕਾਂ ਸਮੇਤ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ I ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਕਾਰਨ ਯੂ ਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ |
ਸਿਰਸਾ ਨੇ ਟਵੀਟ ਕਰਕੇ ਕਿਹਾ ਕਿ "ਉੱਤਰ ਪ੍ਰਦੇਸ਼ ਪੁਲਿਸ ਨੇ ਮੈਨੂੰ ਬਿਲੀਸਪੁਰ, ਪੀਲੀਭੀਤ ਵਿਖੇ ਗ੍ਰਿਫਤਾਰ ਕੀਤਾ ਹੈ। ਮੇਰਾ ਅਪਰਾਧ - ਮੈਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹਾਂ ਅਤੇ ਸੁਪਰੀਮ ਕੋਰਟ ਵੀ ਕਿਸਾਨਾਂ ਦੇ ਵਿਰੋਧ ਦੇ ਅਧਿਕਾਰ ਨੂੰ ਮਾਨਤਾ ਦਿੰਦੀ ਹੈ| ਕੀ ਇਹ ਕੋਈ ਅਪਰਾਧਿਕ ਅਪਰਾਧ ਹੈ; ਮੈਂ ਪੁੱਛਣਾ ਚਾਹੁੰਦਾ ਹਾਂ"Uttar Pradesh Police has arrested me at Bilaspur, Pilibhit. My offence - I have been raising voice for Farmers rights and even Supreme Court also recognises the farmers’ right to protest Is that a criminal offence; I want to ask @Uppolice #kisanektazindabaad #farmersprotest pic.twitter.com/E7BPiiQs8D — Manjinder Singh Sirsa (@mssirsa) January 21, 2021