Advertisment

ਪਾਕਿਸਤਾਨ ਸਮੇਤ ਕਈ ਦੇਸ਼ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ : ਸ਼ਵੇਤ ਮਲਿਕ

author-image
Pardeep Singh
Updated On
New Update
ਪਾਕਿਸਤਾਨ ਸਮੇਤ ਕਈ ਦੇਸ਼ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ : ਸ਼ਵੇਤ ਮਲਿਕ
Advertisment
ਅੰਮ੍ਰਿਤਸਰ: ਭਾਜਪਾ ਦੇ ਸਾਬਕਾ ਸਾਂਸਦ ਮੈਂਬਰ ਸ਼ਵੇਤ ਮਲਿਕ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ  ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਲੋਕਾਂ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਯੋਜਨਾਵਾਂ ਅਤੇ ਪ੍ਰੋਗਰਾਮ ਸ਼ੁਰੂ ਅਤੇ ਲਾਗੂ ਕੀਤੇ।  2014 ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਵਿੱਤੀ ਸਮਾਵੇਸ਼ ਤੋਂ ਬਿਨਾਂ ਆਮ ਆਦਮੀ ਦਾ ਜੀਵਨ ਅਧੂਰਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਉਦੇਸ਼ ਬਣਾ ਕੇ ਯੋਜਨਾਵਾਂ ਨੂੰ ਜ਼ਮੀਨ ਤੋਂ ਉਤਾਰਨ ਦਾ ਫੈਸਲਾ ਕੀਤਾ।
Advertisment
publive-image ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਹਰ ਗਰੀਬ, ਮਜ਼ਦੂਰ, ਔਰਤ, ਨੌਜਵਾਨ, ਬਜ਼ੁਰਗ ਨਾਗਰਿਕ ਨੂੰ ਵਿੱਤੀ ਸਮਾਵੇਸ਼ ਦੇ ਦਾਇਰੇ ਵਿੱਚ ਲਿਆਉਣ ਲਈ ਪਹਿਲਕਦਮੀ ਦੇ ਆਧਾਰ 'ਤੇ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। ਕਾਂਗਰਸ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ ਵਿੱਚ ਜਨਤਾ ਦੇ ਲਈ ਭੇਜੇ ਜਾਣ ਵਾਲੇ ਫੰਡਾਂ ਵਿਚੋਂ 100 ਰੁਪਏ ਵਿਚੋਂ ਸਿਰਫ 15 ਰੁਪਏ ਹੀ ਜਨਤਾ ਤੱਕ ਪੁੱਜਦੇ ਹਨ, ਕਿਉਂਕਿ ਉਹਨਾਂ ਦੀ ਸਰਕਾਰ ‘ਚ ਬਹੁਤ ਜਿਆਦਾ ਭ੍ਰਿਸ਼ਟਾਚਾਰ ਹੈ। publive-image ਸ਼ਵੇਤ ਮਲਿਕ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੀ ਸ਼ੁਰੂਆਤ ਕਰਕੇ ਇਸ ਨੂੰ ਲਾਗੂ ਕੀਤਾ ਹੈ। ਇਸਦੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਜ਼ੀਰੋ ਬੈਲੇਂਸ ਦੇ ਨਾਲ ਬੈਂਕ ਵਿੱਚ ਖਾਤਾ ਖੋਲ੍ਹ ਸਕਦਾ ਹੈ। ਇਸ ਦਾ ਮੁੱਖ ਉਦੇਸ਼ ਘੱਟੋ-ਘੱਟ ਇੱਕ ਬੁਨਿਆਦੀ ਬੈਂਕ ਖਾਤੇ ਵਾਲੇ ਹਰ ਘਰ ਵਿੱਚ ਹਰ ਤਰ੍ਹਾਂ ਦੀਆਂ ਬੈਂਕਿੰਗ ਸੁਵਿਧਾਵਾਂ, ਵਿੱਤੀ ਸਾਖਰਤਾ, ਕਰਜ਼ੇ ਤੱਕ ਪਹੁੰਚ, ਬੀਮਾ ਅਤੇ ਪੈਨਸ਼ਨ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਸਕੀਮ ਦੇ ਤਹਿਤ ਬੈਂਕਿੰਗ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਦੇਸ਼ ਦੇ ਸਾਰੇ 6 ਲੱਖ ਤੋਂ ਵੱਧ ਪਿੰਡਾਂ ਵਿੱਚ 1.59 ਲੱਖ ਉਪ ਸੇਵਾ ਖੇਤਰਾਂ (SSAs) ਨੂੰ ਮੈਪ ਕੀਤਾ ਗਿਆ ਹੈ, ਹਰੇਕ SSA ਆਮ ਤੌਰ 'ਤੇ 1,000 ਤੋਂ 1,500 ਪਰਿਵਾਰਾਂ ਨੂੰ ਕਵਰ ਕਰਦਾ ਹੈ ਅਤੇ ਇਹਨਾਂ ਵਿੱਚੋਂ 1.26 ਲੱਖ SSA ਵਿੱਚ ਸ਼ਾਮਲ ਹਨ। ਬ੍ਰਾਂਚ ਰਹਿਤ ਬੈਂਕਿੰਗ ਲਈ ਬੈਂਕ ਮਿੱਤਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਵੇਤ ਮਲਿਕ ਨੇ ਕਿਹਾ ਕਿ 2011 ਦੀ ਜਨਗਣਨਾ ਦੇ ਅੰਦਾਜ਼ੇ ਅਨੁਸਾਰ ਦੇਸ਼ ਦੇ 24.67 ਕਰੋੜ ਪਰਿਵਾਰਾਂ ਵਿੱਚੋਂ 14.48 ਕਰੋੜ (58.7%) ਨੇ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਕੀਤੀ ਹੋਈ ਸੀ। ਆਪਣੀ ਯੋਜਨਾ ਦੇ ਪਹਿਲੇ ਪੜਾਅ ਵਿੱਚ, ਮੋਦੀ ਸਰਕਾਰ ਨੇ ਯੋਜਨਾ ਦੀ ਸ਼ੁਰੂਆਤ ਦੇ ਇੱਕ ਸਾਲ ਦੇ ਅੰਦਰ ਬੈਂਕ ਖਾਤਾ ਖੋਲ੍ਹ ਕੇ ਇਨ੍ਹਾਂ ਪਰਿਵਾਰਾਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ। 26 ਜਨਵਰੀ 2015 ਨੂੰ ਅਸਲ ਪ੍ਰਾਪਤੀ 12.55 ਕਰੋੜ ਸੀ। 16.04.2022 ਤੱਕ ਖਾਤਿਆਂ ਦੀ ਗਿਣਤੀ ਵਧ ਕੇ 45.11 ਕਰੋੜ ਹੋ ਗਈ ਹੈ। ਸ਼ਵੇਤ ਮਲਿਕ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਮਾਰਚ 2022 ਤੱਕ ਪੰਜਾਬ ਵਿੱਚ 47,46,147 ਖਾਤੇ ਖੋਲ੍ਹੇ ਗਏ ਹਨ। ਮੋਦੀ ਸਰਕਾਰ ਵਲੋਂ ਲਗਭਗ 5 ਕਰੋੜ PMJDY ਖਾਤਾ ਧਾਰਕਾਂ ਦੇ ਖਾਤਿਆਂ ਵਿੱਚ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸਿੱਧੀ ਰਕਮ (DBT) ਟ੍ਰਾਂਸਫਰ ਕੀਤੀ ਜਾ ਰਹੀ ਹੈ। ਕੋਰੋਨਾ ਮਿਆਦ ਦੇ ਦੌਰਾਨ, ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਲਈ 1500 ਰੁਪਏ ਦੀ ਸਹਾਇਤਾ ਰਾਸ਼ੀ ਦੇ ਹਿਸਾਬ ਨਾਲ 30,945 ਕਰੋੜ ਰੁਪਏ ਸਿੱਧੇ ਖਾਤਾਧਾਰਕਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਸਨ। ਸ਼ਵੇਤ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਦੇਸ਼ ਵਿੱਚ ਬਹੁਤ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿੜ ਫੈਸਲਿਆਂ ਅਤੇ ਲੋਕ ਪੱਖੀ ਸੋਚ ਅਤੇ ਨੀਤੀਆਂ ਕਾਰਨ ਅੱਜ ਗੁਆਂਢੀ ਦੇਸ਼ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਦੇ ਨੇਤਾ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰ ਰਹੇ ਹਨ। ਇਹ ਵੀ ਪੜ੍ਹੋ:ਪਤੀ ਨੇ ਪਤਨੀ ਨੂੰ ਉਤਾਰਿਆਂ ਮੌਤ ਦੇ ਘਾਟ, ਲਾਸ਼ ਗੋਹੇ ਦੀ ਰੇਹੜੀ 'ਚੋਂ ਮਿਲੀ publive-image -PTC News-
punjab-news pakistan letest-news pm%e2%80%89modi shweta-malik countries %e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%b8%e0%a8%ae%e0%a9%87%e0%a8%a4-%e0%a8%95%e0%a8%88-%e0%a8%a6%e0%a9%87%e0%a8%b6-%e0%a8%aa%e0%a9%8d%e0%a8%b0%e0%a8%a7
Advertisment

Stay updated with the latest news headlines.

Follow us:
Advertisment