ਕਰੋੜਾਂ ਦੇ ਘੋੜੇ ਜਿਨ੍ਹਾਂ ਨੂੰ ਰਿਲਾਇੰਸ ਕੰਪਨੀ ਨੂੰ ਨਹੀਂ ਵੇਚਣਾ ਚਾਹੁੰਦੇ ਮਾਲਕ
ਜਗਰਾਓਂ: ਲਗਜ਼ਰੀ ਗੱਡੀਆਂ ਨਾਲੋਂ ਵੀ ਮਹਿੰਗੇ ਘੋੜੇ ਜੇ ਤੁਸੀਂ ਨਹੀਂ ਦੇਖੇ ਤਾਂ ਅਜ ਅਸੀਂ ਤਹਾਨੂੰ ਦਿਖਾਉਂਦੇ ਹਾਂ ਕਿ ਕਰੋੜਾਂ ਰੁਪਏ ਦੀ ਕੀਮਤ ਵਾਲੇ ਘੋੜੇ ਕਿਸ ਤਰਾਂ ਦੇ ਦਿੱਖਦੇ ਨੇ ਤੇ ਇਨ੍ਹਾਂ ਦੇ ਮਾਲਕ ਨੂੰ ਰਿਲਾਇੰਸ ਕੰਪਨੀ ਵੱਲੋਂ ਕਰੋੜਾਂ ਰੁਪਏ ਦੀ ਆੱਫਰ ਮਿਲਣ ਦੇ ਬਾਵਜੂਦ ਵੀ ਇਹ ਆਪਣੇ ਘੋੜਿਆਂ ਨੂੰ ਵੇਚਣਾ ਨਹੀਂ ਚਾਹੁੰਦੇ।
ਇਹ ਹਨ ਜਗਰਾਓਂ ਪਸ਼ੂ ਮੰਡੀ ਵਿੱਚ ਪਹੁੰਚੇ ਪਟਵਾਰੀ, ਕਾਂਨਗੋ ਤੇ ਲਾਲ ਰਤਨ ਨਾਮ ਦੇ ਓਹ ਘੋੜੇ ਜਿਨ੍ਹਾਂ ਨੂੰ ਖਰੀਦਣ ਲਈ 8 ਤੋਂ 10 ਕਰੋੜ ਰੁਪਏ ਦੀਆਂ ਆੱਫਰ ਆ ਚੁੱਕੇ ਹਨ ਪਰ ਇਨ੍ਹਾਂ ਦੇ ਮਾਲਕ ਆਪਣੇ ਘੋੜਿਆਂ ਨੂੰ ਵੇਚਣਾ ਨਹੀਂ ਚਾਹੁੰਦੇ। ਇਨਾ ਘੋੜਿਆਂ ਨੂੰ ਦੇਖਣ ਲਈ ਹਜ਼ਾਰਾਂ ਲੋਕ ਲੱਗੀ ਘੋੜਿਆਂ ਦੀ ਮੰਡੀ ਵਿੱਚ ਪਹੁੰਚੇ ਤੇ ਕਰੋੜਾਂ ਰੁਪਏ ਦੀ ਕੀਮਤ ਦੇ ਘੋੜਿਆਂ ਨੂੰ ਦੇਖ ਕੇ ਦੰਗ ਰਹਿ ਗਏ।
ਇਹ ਵੀ ਪੜ੍ਹੋ: ਕੇਂਦਰੀ ਜੇਲ੍ਹ 'ਚ ਬੰਦ ਭੋਲਾ ਸ਼ੂਟਰ ਦੀ ਹੋਈ ਮੌਤ
ਇਸ 3 ਦਿਨਾ ਦੀ ਮੰਡੀ ਵਿੱਚ ਕੁੱਲ 2 ਹਜ਼ਾਰ ਤੋਂ ਵੱਧ ਘੋੜੇ ਵੱਖ ਵੱਖ ਸਟੇਟਾਂ ਤੋਂ ਆਏ ਨੇ ਪਰ ਪੰਜਾਬ ਦੇ ਇਹ ਘੋੜੇ ਪੂਰੀ ਤਰ੍ਹਾਂ ਆਕਰਸ਼ਣ ਦਾ ਕੇਂਦਰੁ ਬਣੇ ਰਹੇ। ਇਸ ਮੌਕੇ ਇਨ੍ਹਾਂ ਘੋੜਿਆਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਹ ਪਟਵਾਰੀ, ਕਾਂਨਗੋ ਤੇ ਲਾਲ ਰਤਨ ਨਾਮ ਦੇ ਘੋੜੇ ਓਨਾ ਕਈ ਸਾਲ ਪਹਿਲਾਂ 50 ਤੋਂ 60 ਲੱਖ ਰੁਪਏ ਵਿੱਚ ਖਰੀਦੇ ਸਨ ਜਦੋਂ ਇਹ ਬੱਚੇ ਹੁੰਦੇ ਸਨ।
ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਨ੍ਹਾਂ ਨੂੰ ਆਪਣਿਆਂ ਬੱਚਿਆਂ ਦੀ ਤਰਾਂ ਪਾਲ ਪੋਸ ਕੇ ਵੱਡੇ ਕੀਤਾ ਤੇ ਹੁਣ ਇਹ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ, ਵੇਚਣ ਨੂੰ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਰਿਲਾਇੰਸ ਕੰਪਨੀ ਦੇ ਮਾਲਕ ਅੰਬਾਨੀਆਂ ਵੱਲੋਂ ਵੀ ਇਨ੍ਹਾਂ ਘੋੜਿਆਂ ਨੂੰ ਖਰੀਦਣ ਦੀਆਂ ਆੱਫਰਾਂ ਆਈਆਂ ਹਨ ਪਰ ਉਨ੍ਹਾਂ ਨੇ ਸਾਰੀਆਂ ਆਫ਼ਰਾਂ ਨੂੰ ਠੁਕਰਾ ਦਿੱਤਾ ਹੈ।
ਮਾਲਕਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਘੋੜਿਆਂ ਰਾਹੀਂ ਉਹ ਹੋਰ ਲੋਕਾਂ ਦੀਆਂ ਘੋੜੀਆਂ ਨੂੰ ਬਰੀਡਿੰਗ ਕਰਨ ਦਾ ਕੰਮ 31 ਹਜ਼ਾਰ ਤੋਂ 51 ਹਜ਼ਾਰ ਰੁਪਏ ਲੈ ਕੇ ਕਰਦੇ ਹਨ ਤਾਂ ਜੋ ਇਨ੍ਹਾਂ ਵਰਗੇ ਹੋਰ ਘੋੜੇ ਪੈਦਾ ਹੋ ਸਕਣ। ਖੇਤੀ ਦੇ ਨਾਲ ਨਾਲ ਇਹ ਬਰੀਡਿੰਗ ਦਾ ਧੰਦਾ ਉਨ੍ਹਾਂ ਲਈ ਕਾਫ਼ੀ ਸਹਾਇਕ ਸਿੱਧ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਕਿਸਾਨ ਵੀਰਾਂ ਨੂੰ ਖੇਤੀ ਦੇ ਨਾਲ ਨਾਲ ਘੋੜਿਆਂ ਨੂੰ ਰੱਖਣ ਤੇ ਪਾਲਣ ਲਈ ਜਾਗਰੂਕ ਕਰਦੇ ਹਨ ਤਾਂ ਜੋ ਕਿਸਾਨ ਵੀਰ ਵੀ ਖੇਤੀ ਦੇ ਨਾਲ ਇਹ ਕੰਮ ਕਰਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ।ਕਰੋੜਾਂ ਦੇ ਘੋੜੇ ਜਿਨ੍ਹਾਂ ਨੂੰ ਰਿਲਾਇੰਸ ਕੰਪਨੀ ਨੂੰ ਨਹੀਂ ਵੇਚਣਾ ਚਾਹੁੰਦਾ ਮਾਲਕ
ਲਗਜ਼ਰੀ ਗੱਡੀਆਂ ਨਾਲੋਂ ਵੀ ਮਹਿੰਗੇ ਘੋੜੇ ਜੇ ਤੁਸੀਂ ਨਹੀਂ ਦੇਖੇ ਤਾਂ ਅਜ ਅਸੀਂ ਤਹਾਨੂੰ ਦਿਖਾਉਂਦੇ ਹਾਂ ਕਿ ਕਰੋੜਾਂ ਰੁਪਏ ਦੀ ਕੀਮਤ ਵਾਲੇ ਘੋੜੇ ਕਿਸ ਤਰਾਂ ਦੇ ਦਿੱਖਦੇ ਨੇ ਤੇ ਇਨ੍ਹਾਂ ਦੇ ਮਾਲਕ ਨੂੰ ਰਿਲਾਇੰਸ ਕੰਪਨੀ ਵੱਲੋਂ ਕਰੋੜਾਂ ਰੁਪਏ ਦੀ ਆੱਫਰ ਮਿਲਣ ਦੇ ਬਾਵਜੂਦ ਵੀ ਇਹ ਆਪਣੇ ਘੋੜਿਆਂ ਨੂੰ ਵੇਚਣਾ ਨਹੀਂ ਚਾਹੁੰਦੇ।
ਇਹ ਹਨ ਜਗਰਾਓਂ ਪਸ਼ੂ ਮੰਡੀ ਵਿੱਚ ਪਹੁੰਚੇ ਪਟਵਾਰੀ, ਕਾਂਨਗੋ ਤੇ ਲਾਲ ਰਤਨ ਨਾਮ ਦੇ ਓਹ ਘੋੜੇ ਜਿਨ੍ਹਾਂ ਨੂੰ ਖਰੀਦਣ ਲਈ 8 ਤੋਂ 10 ਕਰੋੜ ਰੁਪਏ ਦੀਆਂ ਆੱਫਰ ਆ ਚੁੱਕੇ ਹਨ ਪਰ ਇਨ੍ਹਾਂ ਦੇ ਮਾਲਕ ਆਪਣੇ ਘੋੜਿਆਂ ਨੂੰ ਵੇਚਣਾ ਨਹੀਂ ਚਾਹੁੰਦੇ। ਇਨਾ ਘੋੜਿਆਂ ਨੂੰ ਦੇਖਣ ਲਈ ਹਜ਼ਾਰਾਂ ਲੋਕ ਲੱਗੀ ਘੋੜਿਆਂ ਦੀ ਮੰਡੀ ਵਿੱਚ ਪਹੁੰਚੇ ਤੇ ਕਰੋੜਾਂ ਰੁਪਏ ਦੀ ਕੀਮਤ ਦੇ ਘੋੜਿਆਂ ਨੂੰ ਦੇਖ ਕੇ ਦੰਗ ਰਹਿ ਗਏ।
ਇਸ 3 ਦਿਨਾ ਦੀ ਮੰਡੀ ਵਿੱਚ ਕੁੱਲ 2 ਹਜ਼ਾਰ ਤੋਂ ਵੱਧ ਘੋੜੇ ਵੱਖ ਵੱਖ ਸਟੇਟਾਂ ਤੋਂ ਆਏ ਨੇ ਪਰ ਪੰਜਾਬ ਦੇ ਇਹ ਘੋੜੇ ਪੂਰੀ ਤਰ੍ਹਾਂ ਆਕਰਸ਼ਣ ਦਾ ਕੇਂਦਰੁ ਬਣੇ ਰਹੇ। ਇਸ ਮੌਕੇ ਇਨ੍ਹਾਂ ਘੋੜਿਆਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਹ ਪਟਵਾਰੀ, ਕਾਂਨਗੋ ਤੇ ਲਾਲ ਰਤਨ ਨਾਮ ਦੇ ਘੋੜੇ ਓਨਾ ਕਈ ਸਾਲ ਪਹਿਲਾਂ 50 ਤੋਂ 60 ਲੱਖ ਰੁਪਏ ਵਿੱਚ ਖਰੀਦੇ ਸਨ ਜਦੋਂ ਇਹ ਬੱਚੇ ਹੁੰਦੇ ਸਨ।
ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਨ੍ਹਾਂ ਨੂੰ ਆਪਣਿਆਂ ਬੱਚਿਆਂ ਦੀ ਤਰਾਂ ਪਾਲ ਪੋਸ ਕੇ ਵੱਡੇ ਕੀਤਾ ਤੇ ਹੁਣ ਇਹ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ, ਵੇਚਣ ਨੂੰ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਰਿਲਾਇੰਸ ਕੰਪਨੀ ਦੇ ਮਾਲਕ ਅੰਬਾਨੀਆਂ ਵੱਲੋਂ ਵੀ ਇਨ੍ਹਾਂ ਘੋੜਿਆਂ ਨੂੰ ਖਰੀਦਣ ਦੀਆਂ ਆੱਫਰਾਂ ਆਈਆਂ ਹਨ ਪਰ ਉਨ੍ਹਾਂ ਨੇ ਸਾਰੀਆਂ ਆਫ਼ਰਾਂ ਨੂੰ ਠੁਕਰਾ ਦਿੱਤਾ ਹੈ।
ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਹਨੀ ਦੀ ਸਿਹਤ ਹੋਈ ਖਰਾਬ, ਹਸਪਤਾਲ 'ਚ ਭਰਤੀ
ਮਾਲਕਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਘੋੜਿਆਂ ਰਾਹੀਂ ਉਹ ਹੋਰ ਲੋਕਾਂ ਦੀਆਂ ਘੋੜੀਆਂ ਨੂੰ ਬਰੀਡਿੰਗ ਕਰਨ ਦਾ ਕੰਮ 31 ਹਜ਼ਾਰ ਤੋਂ 51 ਹਜ਼ਾਰ ਰੁਪਏ ਲੈ ਕੇ ਕਰਦੇ ਹਨ ਤਾਂ ਜੋ ਇਨ੍ਹਾਂ ਵਰਗੇ ਹੋਰ ਘੋੜੇ ਪੈਦਾ ਹੋ ਸਕਣ। ਖੇਤੀ ਦੇ ਨਾਲ ਨਾਲ ਇਹ ਬਰੀਡਿੰਗ ਦਾ ਧੰਦਾ ਉਨ੍ਹਾਂ ਲਈ ਕਾਫ਼ੀ ਸਹਾਇਕ ਸਿੱਧ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਕਿਸਾਨ ਵੀਰਾਂ ਨੂੰ ਖੇਤੀ ਦੇ ਨਾਲ ਨਾਲ ਘੋੜਿਆਂ ਨੂੰ ਰੱਖਣ ਤੇ ਪਾਲਣ ਲਈ ਜਾਗਰੂਕ ਕਰਦੇ ਹਨ ਤਾਂ ਜੋ ਕਿਸਾਨ ਵੀਰ ਵੀ ਖੇਤੀ ਦੇ ਨਾਲ ਇਹ ਕੰਮ ਕਰਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ।
- ਰਿਪੋਰਟਰ ਹੇਮ ਰਾਜ ਬਬਰ ਦੀ ਰਿਪੋਰਟ
-PTC News