Thu, Dec 18, 2025
Whatsapp

ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

Reported by:  PTC News Desk  Edited by:  Jashan A -- January 12th 2019 05:57 PM -- Updated: January 12th 2019 07:36 PM
ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ,ਦੁਨੀਆਂ ਭਰ 'ਚ ਪੋਹ ਦੇ ਮਹੀਨੇ ਦੇ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਣ ਵਾਲਾ ਲੋਹੜੀ ਤਾ ਤਿਉਹਾਰ ਸੱਭਿਆਚਾਰਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ।ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। [caption id="attachment_239757" align="aligncenter" width="300"]miss pooja ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ[/caption] ਅਜੋਕੇ ਸਮੇਂ ਵਿਚ ਕੁੜੀ-ਮੁੰਡੇ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਜਾਗਰੂਕ ਹੋ ਗਏ ਹਨ ਅਤੇ ਕੁੜੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਣ ਲੱਗੀ ਹੈ ਪਰ ਬਾਵਜੂਦ ਇਸਦੇ ਜਿਸ ਘਰ 'ਚ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਮਨਾਈ ਜਾਂਦੀ ਲੋਹੜੀ,ਜਦੋਂ ਘਰ -ਘਰ ਜਾ ਕੇ ਲੋਹੜੀ ਮੰਗੀ ਜਾਂਦੀ ਸੀ।ਉਸ ਸਮੇਂ ਮੁੰਡੇ-ਕੁੜੀਆਂ ਘਰ -ਘਰ ਜਾ ਕੇ ਲੋਹੜੀ ਦੇ ਗੀਤ ਬੋਲਦੇ ਅਤੇ ਲੋਹੜੀ ਮੰਗਦੇ ਸਨ ਪਰ ਕੁਝ ਹੱਦ ਤੱਕ ਪਿੰਡਾਂ 'ਚ ਅੱਜ ਵੀ ਲੋਹੜੀ ਮੰਗੀ ਜਾਂਦੀ ਹੈ। [caption id="attachment_239755" align="aligncenter" width="300"]miss pooja ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ[/caption] ਇਸ ਲੋਹੜੀ ਮੰਗਣ ਦੇ ਰਿਵਾਜ਼ ਨੂੰ ਪੰਜਾਬੀ ਗਾਇਕ ਵੀ ਆਪਣਾ ਰਹੇ ਹਨ। ਦਰਅਸਲ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਲੋਹੜੀ ਨੂੰ ਲੈ ਕੇ ਮਿਸ ਪੂਜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਮਿਸ ਪੂਜਾ ਉਹ ਲੋਹੜੀ ਮੰਗਦੀ ਹੋਈ ਦਿਖਾਈ ਦੇ ਰਹੀ ਹੈ। ਮਿਸ ਪੂਜਾ ਲੋਹੜੀ ਦਾ ਮਸ਼ਹੂਰ ਗਾਣਾ "ਸੁੰਦਰ ਮੁੰਦਰੀਏ" ਵੀ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਮਿਸ ਪੂਜਾ ਆਪਣੇ ਦੋਸਤਾਂ ਨਾਲ ਮਜ਼ਾਕੀਏ ਅੰਦਾਜ਼ ਨਾਲ ਲੋਹੜੀ ਮੰਗਦੀ ਹੈ, ਜਦੋ ਮਿਸ ਪੂਜਾ ਨੂੰ ਕਿਹਾ ਜਾਂਦਾ ਹੈ ਕਿ ਘਰ ਕੋਈ ਹੈ ਨਹੀਂ ਅੱਗੇ ਚੱਲੋ ਤਾਂ ਮਿਸ ਪੂਜਾ ਨੇ ਬੜੇ ਹਾਸੋਹੀਣੇ ਅੰਦਾਜ਼ ਨਾਲ ਜਵਾਬ ਦਿੰਦੀ ਹੈ ਕਿ "ਘੜੁੱਕਾ ਬਈ ਘੜੁੱਕਾ ਇਹ ਘਰ ਭੁੱਖਾ" .... ਦੱਸ ਦੇਈਏ ਕਿ ਲੋਹੜੀ ਤਿਉਹਾਰ ਨੂੰ ਲੈ ਕੇ ਦੁਨੀਆਂ ਭਰ ਦੇ ਲੋਕਾਂ 'ਚ ਉਤਸ਼ਾਹ ਪਾਇਆ ਜਾਂਦਾ ਹੈ।

 
View this post on Instagram
 

Aidan kisi bache naal na hove ???? #lohri #happylohri #prelohri #sanudelohriterijivejohri #funny #misspooja #shivangi #

A post shared by Miss Pooja (@misspooja) on


-PTC News

Top News view more...

Latest News view more...

PTC NETWORK
PTC NETWORK