Sun, Dec 15, 2024
Whatsapp

Miss PTC Punjabi ਦੀ ਪ੍ਰਤੀਯੋਗੀ ਵੱਲੋਂ ਲਾਏ ਗਏ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼, CCTV ਦੀ ਫੁਟੇਜ ਨੇ ਖੋਲ੍ਹ ਦਿੱਤੀਆਂ ਸਾਜਿਸ਼ ਦੀਆਂ ਪਰਤਾਂ

Reported by:  PTC News Desk  Edited by:  Riya Bawa -- April 09th 2022 03:28 PM -- Updated: April 09th 2022 04:29 PM
Miss PTC Punjabi ਦੀ ਪ੍ਰਤੀਯੋਗੀ ਵੱਲੋਂ ਲਾਏ ਗਏ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼, CCTV  ਦੀ  ਫੁਟੇਜ ਨੇ ਖੋਲ੍ਹ ਦਿੱਤੀਆਂ ਸਾਜਿਸ਼ ਦੀਆਂ ਪਰਤਾਂ

Miss PTC Punjabi ਦੀ ਪ੍ਰਤੀਯੋਗੀ ਵੱਲੋਂ ਲਾਏ ਗਏ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼, CCTV ਦੀ ਫੁਟੇਜ ਨੇ ਖੋਲ੍ਹ ਦਿੱਤੀਆਂ ਸਾਜਿਸ਼ ਦੀਆਂ ਪਰਤਾਂ

ਚੰਡੀਗੜ੍ਹ: ਡਿਜੀਟਲ ਮੀਡੀਆ ਤੇ ਪੀਟੀਸੀ ਨੈੱਟਵਰਕ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਵਿੱਚ ਇੱਕ ਕੁੜੀ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਪਰ ਕਿਤੇ ਵੀ ਪੀਟੀਸੀ ਨੈੱਟਵਰਕ ਦਾ ਸੱਚ ਨਹੀਂ ਦੱਸਿਆ ਜਾ ਰਿਹਾ ਹੈ। ਅਜਿਹੇ 'ਚ ਮਿਸ ਪੀਟੀਸੀ ਪੰਜਾਬੀ ਪ੍ਰਤੀਯੋਗਿਤਾ 'ਚ ਆਈ ਇੱਕ ਪ੍ਰਤੀਭਾਗੀ ਦੁਆਰਾ ਲਗਾਏ ਗਏ ਝੂਠੇ ਇਲਜ਼ਾਮਾਂ ਦੇ ਵਿਚਕਾਰ ਪੀਟੀਸੀ ਨੈੱਟਵਰਕ ਨੇ ਸੀਸੀਟੀਵੀ ਫੁਟੇਜ ਜਾਰੀ ਕੀਤੇ ਹਨ। Miss PTC Punjabi ਦੀ ਪ੍ਰਤੀਯੋਗੀ ਵੱਲੋਂ ਲਏ ਗਏ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼, CCTV ਦੀ ਫੁਟੇਜ ਨੇ ਖੋਲ ਦਿਤੀਆਂ ਸਾਜਿਸ਼ ਦੀਆਂ ਪਰਤਾਂ ਇਸ ਸੀਸੀਟੀਵੀ ਫੁਟੇਜ ਸਪੱਸ਼ਟ ਤੌਰ 'ਤੇ ਦਿਖਾਉਂਦੇ ਹਨ ਕਿ ਪੂਰੀ ਯੋਜਨਾ ਪ੍ਰਤੀਯੋਗੀ ਦੁਆਰਾ ਰਚੀ ਗਈ ਸੀ ਅਤੇ ਇਸ ਦਾ ਉਦੇਸ਼ ਪੀਟੀਸੀ ਅਦਾਰੇ ਦੀ ਸਾਖ ਨੂੰ ਖਰਾਬ ਕਰਨਾ ਸੀ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੜਕੀ ਨੂੰ ਹਿਰਾਸਤ 'ਚ ਨਹੀਂ ਰੱਖਿਆ ਗਿਆ ਸੀ ਅਤੇ ਉਹ ਦੂਜੇ ਪ੍ਰਤੀਯੋਗੀਆਂ ਵਾਂਗ ਹੀ ਆਮ ਮਾਹੌਲ 'ਚ ਰਹਿ ਰਹੀ ਸੀ। ਇੱਥੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਸੀ ਅਤੇ ਸਾਰੇ ਪ੍ਰਤੀਯੋਗੀਆਂ ਕੋਲ ਸੈਲਫੋਨ ਤੱਕ ਸਨ। Miss PTC Punjabi ਦੀ ਪ੍ਰਤੀਯੋਗੀ ਵੱਲੋਂ ਲਏ ਗਏ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼, CCTV ਦੀ ਫੁਟੇਜ ਨੇ ਖੋਲ ਦਿਤੀਆਂ ਸਾਜਿਸ਼ ਦੀਆਂ ਪਰਤਾਂ ਪੀਟੀਸੀ ਨੈੱਟਵਰਕ ਦੇ ਦਫ਼ਤਰ ਅਤੇ ਉਸ ਹੋਟਲ ਦੀਆਂ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਕੋਲ ਹੈ, ਜਿੱਥੇ ਸਾਰੀਆਂ ਪ੍ਰਤੀਭਾਗੀ ਕੁੜੀਆਂ ਰਹਿ ਰਹੀਆਂ ਹਨ। ਇਸ ਸੀਸੀਟੀਵੀ ਫੁਟੇਜ ਵਿੱਚ ਕਥਿਤ ਪੀੜਤ ਨਾ ਸਿਰਫ ਆਪਣੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੀ ਨਜ਼ਰ ਆ ਰਹੀ ਹੈ, ਸਗੋਂ ਕੰਟੈਸਟ ਦੇ ਨਿਯਮਾਂ ਦੇ ਖਿਲਾਫ ਜਾ ਕੇ ਬਾਹਰ ਦੇ ਲੋਕਾਂ ਨਾਲ ਮਿਲਦੀ ਅਤੇ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਜੇ ਉਸ ਕੁੜੀ ਨੂੰ ਵਾਕਈ ਅਜਿਹੀਆਂ ਪਰੇਸ਼ਾਨੀਆਂ ਹੁੰਦੀਆਂ, ਤਾਂ ਉਹ ਕਿਸੇ ਵੀ ਵੇਲੇ ਆਪਣੇ ਮੋਬਾਈਲ ਫੋਨ ਤੋਂ ਪੁਲਿਸ ਨੂੰ ਜਾਂ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸ ਸਕਦੀ ਸੀ ਪਰ ਉਸਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਇੱਥੋਂ ਤੱਕ ਕਿ ਪੀਟੀਸੀ ਵੱਲੋਂ ਪੁਲਿਸ ਨੂੰ ਜਾਂਚ ਵਿੱਚ ਵੀ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਵੇਖੋ ਵੀਡੀਓ ---- -PTC News


Top News view more...

Latest News view more...

PTC NETWORK