adv-img
ਮੁੱਖ ਖਬਰਾਂ

ਭਲਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ

By Pardeep Singh -- October 6th 2022 02:43 PM

ਸੰਗਰੂਰ: ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ 29 ਸਾਲਾ ਮਨਦੀਪ ਸਿੰਘ ਲੱਖੇਵਾਲ ਪਟਿਆਲਾ ਦੇ ਨੌਜਵਾਨ ਨਾਲ ਵਿਆਹ ਹੋਣ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਨਰਿੰਦਰ ਕੌਰ ਭਰਾਜ ਦੇ ਜੀਵਨਸਾਥੀ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਅੱਜਕੱਲ ਪਟਿਆਲਾ ਵਿਖੇ ਰਹਿ ਰਹੇ ਹਨ।

ਦੱਸ ਦੇਈਏ ਕਿ ਦੋਵੇਂ ਪਰਿਵਾਰਾਂ ਅਤੇ ਕੁਝ ਖਾਸ ਰਿਸਤੇਦਾਰਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ, ਪਟਿਆਲਾ ਵਿਖੇ ਬੜੇ ਹੀ ਸਾਦੇ ਢੰਗ ਨਾਲ ਵਿਆਹ ਰਚਾਇਆ ਜਾਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਵਿੱਚ ਸ਼ਾਮਿਲ ਹੋਣਗੇ।

ਪੰਜਾਬ ਵਿਧਾਨ ਸਭਾ 2022 ਚੋਣਾਂ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਦੇ ਨੇੜੇ ਦੇ ਸਬੰਧ ਹਨ। ਦੱਸ ਦਈਏ ਕਿ ਭਰਾਜ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਚਾਚੇ ਸ਼ਾਮਲ ਹਨ। ਉਨ੍ਹਾਂ ਦੇ ਭਰਾ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ।

ਜੇਕਰ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਦੇ ਸੀਨੀਅਰ ਆਗੂ ਵਿਜੇਂਦਰ ਸਿੰਗਲਾਂ ਨੂੰ 35868 ਵੋਟਾਂ ਨਾਲ ਹਰਾਇਆ ਸੀ। ਭਾਰਜ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਵਿਧਾਇਕ ਬਣੇ ਹਨ। ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ।

ਇਹ ਵੀ ਪੜ੍ਹੋ:ਕੈਲੇਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਮੁੱਖ ਮੰਤਰੀ ਮਾਨ ਤੇ ਸੁਖਬੀਰ ਬਾਦਲ ਵੱਲੋਂ ਦੁੱਖ ਜ਼ਾਹਿਰ

-PTC News

  • Share