ਮੁੱਖ ਖਬਰਾਂ

ਮੁਹਾਲੀ ਇੰਟੈਲੀਜੈਂਸ ਧਮਾਕਾ : ਹਮਲਾ ਕਰਨ ਲਈ ਦੋ ਮੁਲਜ਼ਮਾਂ ਨੂੰ ਦਿੱਤੀ ਗਈ ਸੀ ਭਾਰੀ ਰਾਸ਼ੀ

By Ravinder Singh -- May 24, 2022 9:09 am

ਮੁਹਾਲੀ : ਮੁਹਾਲੀ ਇੰਟੈਲੀਜੈਂਸ ਧਮਾਕੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮੁਹਾਲੀ ਇੰਟੈਲੀਜੈਂਸ ਆਰਪੀਜੀ ਹਮਲਾ ਪੈਸੇ ਦੇ ਕੇ ਕਰਵਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕਿਰਾਏ ਦੇ ਬੰਦਿਆਂ ਤੋਂ ਇਹ ਹਮਲਾ ਕਰਵਾਇਆ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਦੋ ਵਿਅਕਤੀਆਂ ਨੂੰ ਹਮਲਾ ਕਰਨ ਦੇ ਏਵੱਜ ਵਿੱਚ ਭਾਰੀ ਰਾਸ਼ੀ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਹਰਿਆਣਾ ਦੇ ਝੱਜਰ ਅਤੇ ਦੂਜਾ ਉਤਰ ਪ੍ਰਦੇਸ਼ ਦੇ ਫੈਜ਼ਾਬਾਦ ਦਾ ਹੈ। ਇਨ੍ਹਾਂ ਦੋਵਾਂ ਨੇ ਚੜਤ ਸਿੰਘ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਮੁਹਾਲੀ ਇੰਟੈਲੀਜੈਂਸ ਧਮਾਕਾ : ਹਮਲਾ ਕਰਨ ਲਈ ਦੋ ਮੁਲਜ਼ਮਾਂ ਨੂੰ ਦਿੱਤੀ ਸੀ ਭਾਰੀ ਰਾਸ਼ੀਹਮਲਾ ਕਰਨ ਵਾਲੇ ਇਹ ਤਿੰਨੋਂ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਡੀਜੀਪੀ ਪਹਿਲਾਂ ਹੀ ਦੱਸ ਚੁੱਕੇ ਹਨ ਕੇ ਇਸ ਹਮਲੇ ਪਿੱਛੇ ਬੱਬਰ ਖ਼ਾਲਸਾ ਅੰਤਰਰਾਸ਼ਟਰੀ ਗਰੁੱਪ ਦਾ ਹੱਥ ਹੈ। ਇਸ ਹਮਲੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ ਪਰ ਇਮਾਰਤ ਤੇ ਅੰਦਰ ਪਿਆ ਹੋਰ ਸਾਮਾਨ ਨੁਕਸਾਨਿਆ ਗਿਆ ਸੀ।  ਜ਼ਿਕਰਯੋਗ ਹੈ ਕਿ ਮੁਹਾਲੀ ਇੰਟੈਲੀਜੈਂਸ ਧਮਾਕੇ ਸਬੰਧੀ ਡੀਜੀਪੀ ਵੀਕੇ ਭਾਵਰਾ ਪੰਜਾਬ ਨੇ ਵੱਡੇ ਖ਼ੁਲਾਸੇ ਕੀਤੇ ਸਨ। ਡੀਜੀਪੀ ਨੇ ਦੱਸਿਆ ਸੀ ਕਿ ਹਮਲੇ ਪਿੱਛੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਹੱਥ ਹੈ। ਇਸ ਹਮਲੇ ਵਿੱਚ ਮੁੱਖ ਸਰਗਨਾ ਤਰਨਤਾਰਨ ਵਾਸੀ ਲਖਬੀਰ ਸਿੰਘ ਲਾਂਡਾ ਤੇ ਹਰਵਿੰਦਰ ਸਿੰਘ ਰਿੰਦਾ ਨੂੰ ਦੱਸਿਆ ਗਿਆ ਸੀ।

ਮੁਹਾਲੀ ਇੰਟੈਲੀਜੈਂਸ ਧਮਾਕਾ : ਹਮਲਾ ਕਰਨ ਲਈ ਦੋ ਮੁਲਜ਼ਮਾਂ ਨੂੰ ਦਿੱਤੀ ਸੀ ਭਾਰੀ ਰਾਸ਼ੀਉਨ੍ਹਾਂ ਨੇ ਦੱਸਿਆ ਸੀ ਕਿ ਲਖਬੀਰ ਸਿੰਘ ਲਾਂਡਾ 2017 ਵਿੱਚ ਕੈਨੇਡਾ ਚਲਾ ਗਿਆ ਸੀ। ਉਸ ਉਤੇ ਪਹਿਲਾਂ ਵੀ ਫਿਰੌਤੀ ਤੇ ਲੋਕਾਂ ਨੂੰ ਧਮਕੀਆਂ ਦੇਣ ਦੇ ਕਈ ਮਾਮਲੇ ਦਰਜ ਹਨ। ਡੀਜੀਪੀ ਨੇ ਖੁਲਾਸਾ ਕੀਤਾ ਸੀ ਕਿ ਮੁਹਾਲੀ ਹਮਲੇ ਵਿੱਚ ਕੁਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਨਿਸ਼ਾਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਪੂਰੇ ਮਾਮਲੇ ਵਿਚ ਨਿਸ਼ਾਨ ਸਿੰਘ ਨੇ ਪੁਲਿਸ ਨੂੰ ਸਹਿਯੋਗ ਦਿੱਤਾ ਸੀ।

ਮੁਹਾਲੀ ਇੰਟੈਲੀਜੈਂਸ ਧਮਾਕਾ : ਹਮਲਾ ਕਰਨ ਲਈ ਦੋ ਮੁਲਜ਼ਮਾਂ ਨੂੰ ਦਿੱਤੀ ਸੀ ਭਾਰੀ ਰਾਸ਼ੀਨਿਸ਼ਾਨ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਅਤੇ ਆਰਪੀਜੀ ਮੁਹੱਈਆ ਕਰਵਾਈ ਸੀ। ਜਗਦੀਪ ਸਿੰਘ ਕੰਗ ਵੇਵ ਅਸਟੇਟ ਮੋਹਾਲੀ ਵਿੱਚ ਰਹਿੰਦਾ ਹੈ। ਉਸ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਸੀ ਤੇ ਮੁਹਾਲੀ ਪੁਲਿਸ ਇੰਟੈਲੀਜੈਂਸ ਇਮਾਰਤ ਦੀ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਕੰਵਰ ਬਾਠ ਤੇ ਬਲਜੀਤ ਕੌਰ ਨੇ ਮੁਲਜ਼ਮਾਂ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ। ਇਸ ਮਾਮਲੇ ਵੱਚ ਬਲਜਿੰਦਰ ਸਿੰਘ ਉਰਫ ਰੈਬੋਂ ਤਰਨਤਾਰਨ ਨੂੰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਨੰਦਦੀਪ ਸੋਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ।

ਇਹ ਵੀ ਪੜ੍ਹੋ : ਹਿੰਦ-ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਪਹਿਲੀ ਤਰਜੀਹ : ਮੋਦੀ

  • Share