ਸਿੱਖਿਆ ਵਿਭਾਗ ਨੇ 1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

By Jashan A - September 30, 2019 4:09 pm

ਸਿੱਖਿਆ ਵਿਭਾਗ ਨੇ 1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ,ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1 ਅਕਤੂਬਰ 2019 ਤੋਂ ਸਕੂਲਾਂ ਦਾ ਸਮਾ ਬਦਲ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਣੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

PSEB ਜਿਸ ਦੌਰਾਨ 1 ਅਕਤੂਬਰ, 2019 ਤੋਂ 31 ਅਕਤੂਬਰ 2019 ਅਤੇ 1 ਮਾਰਚ 2020 ਤੋਂ 31 ਮਾਰਚ 2020 ਤੱਕ ਸਾਰੇ ਪ੍ਰਾਈਮਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ, ਜਦੋਂ ਕਿ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ।

ਹੋਰ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ

PSEBਉਥੇ ਹੀ 1 ਨਵੰਬਰ, 2019 ਤੋਂ 28 ਫਰਵਰੀ 2020 ਤੱਕ ਸਾਰੇ ਪ੍ਰਾਈਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ, ਜਦੋਂ ਕਿ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ।

-PTC News

adv-img
adv-img