Wed, Oct 7, 2026
Whatsapp

ਭਲਕੇ 8 ਅਕਤੂਬਰ ਤੋਂ ਸ਼ੁਰੂ ਹੋ ਰਹੀ Amazon-Flipkart ਦੀ ਬੰਪਰ ਸੇਲ, ਬਚਣਗੇ ਹਜ਼ਾਰਾਂ ਰੁਪਏ

ਜਾਣੋ ਕਿਵੇਂ ਮਿਲੇਗਾ ਡਿਸਕਾਊਂਟ

Reported by:  PTC News Desk  Edited by:  Jaswinder Kaur -- October 07th 2026 11:41 AM
ਭਲਕੇ 8 ਅਕਤੂਬਰ ਤੋਂ ਸ਼ੁਰੂ ਹੋ ਰਹੀ Amazon-Flipkart ਦੀ ਬੰਪਰ ਸੇਲ,  ਬਚਣਗੇ ਹਜ਼ਾਰਾਂ ਰੁਪਏ

ਭਲਕੇ 8 ਅਕਤੂਬਰ ਤੋਂ ਸ਼ੁਰੂ ਹੋ ਰਹੀ Amazon-Flipkart ਦੀ ਬੰਪਰ ਸੇਲ, ਬਚਣਗੇ ਹਜ਼ਾਰਾਂ ਰੁਪਏ

Amazon-Flipkart ਦੀ ਬੰਪਰ ਸੇਲ : ਤਿਉਹਾਰੀ ਸੀਜ਼ਨ 'ਚ ਜੋ ਲੋਕ Amazon ਜਾਂ Flipkart ਤੋਂ ਖਰੀਦਦਾਰੀ ਕਰਨ ਦਾ ਪਲਾਨ ਬਣਾ ਰਹੇ ਹਨ ਤਾਂ ਉਨ੍ਹਾਂ ਲਈ ਚੰਗੀ ਖ਼ਬਰ ਹੈ। ਦੋਵੇਂ ਈ-ਕਾਮਰਸ ਪਲੇਟਫਾਰਮਾਂ ਦੀ ਵੱਡੀ ਫੈਸਟਿਵ ਸੇਲ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਦੌਰਾਨ ਕਈ ਬੈਂਕ ਕਾਰਡਾਂ 'ਤੇ ਇੰਸਟੈਂਟ ਡਿਸਕਾਊਂਟ ਅਤੇ ਕੈਸ਼ਬੈਕ ਦਾ ਫਾਇਦਾ ਮਿਲੇਗਾ। ਹਾਲਾਂਕਿ, ਸਿਰਫ਼ ਵੱਡੀ ਛੋਟ ਦੇਖ ਕੇ ਖਰੀਦਦਾਰੀ ਕਰਨ ਦੀ ਬਜਾਏ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਤੁਹਾਡੇ ਕੋਲ ਕਿਹੜਾ ਕਰੈਡਿਟ ਕਾਰਡ ਹੈ ਅਤੇ ਉਸ 'ਤੇ ਕਿੰਨਾ ਆਫਰ ਲਾਗੂ ਹੋ ਰਿਹਾ ਹੈ।

ਦੱਸ ਦੇਈਏ ਕਿ Amazon ਦੀ Great Indian Festive Sale 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਉੱਥੇ ਹੀ Flipkart ਦੀ Big Billion Days Sale 9 ਅਕਤੂਬਰ ਤੋਂ ਸ਼ੁਰੂ ਹੋਵੇਗੀ। Flipkart Plus, Black ਮੈਂਬਰਾਂ ਅਤੇ Flipkart ਦੇ ਕ੍ਰੈਡਿਟ ਕਾਰਡ ਹੋਲਡਰਾਂ ਨੂੰ 8 ਅਕਤੂਬਰ ਤੋਂ ਅਰਲੀ ਐਕਸੈੱਸ ਮਿਲੇਗਾ।

Flipkart ਦੀ Big Billion Days Sale 'ਚ Axis Bank ਅਤੇ ICICI Bank ਦੇ ਚੁਣੇ ਹੋਏ ਕਾਰਡਾਂ ਨਾਲ ਖਰੀਦਦਾਰੀ ਕਰਨ 'ਤੇ 10 ਫੀਸਦੀ ਤੱਕ ਦਾ ਇੰਸਟੈਂਟ ਡਿਸਕਾਊਂਟ ਮਿਲ ਸਕਦਾ ਹੈ। Flipkart Axis Bank ਕੋ-ਬ੍ਰਾਂਡੇਡ ਕਾਰਡ 'ਤੇ ਵੀ 10 ਫੀਸਦੀ ਤੱਕ ਇੰਸਟੈਂਟ ਡਿਸਕਾਊਂਟ ਦਾ ਆਫਰ ਹੈ। ਇਸ ਤੋਂ ਇਲਾਵਾ Flipkart ਦੀ super.money ਸਰਵਿਸ ਰਾਹੀਂ ਸੇਲ ਦੌਰਾਨ ਪਹਿਲੇ ਟ੍ਰਾਂਜ਼ੈਕਸ਼ਨ 'ਤੇ 10 ਫੀਸਦੀ ਤੱਕ ਕੈਸ਼ਬੈਕ ਮਿਲਣ ਦਾ ਵਿਕਲਪ ਵੀ ਹੈ। ਹਾਲਾਂਕਿ ਇਸ ਲਈ ਤੈਅ ਨਿਯਮ ਅਤੇ ਯੋਗਤਾ ਲਾਗੂ ਹੋਵੇਗੀ।

Amazon Great Indian Festival 'ਚ SBI ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਦਾ ਫਾਇਦਾ ਮਿਲ ਸਕਦਾ ਹੈ। ਕੁਝ EMI ਟ੍ਰਾਂਜ਼ੈਕਸ਼ਨ ਵੀ ਇਸ ਆਫਰ ਦੇ ਦਾਇਰੇ 'ਚ ਹਨ। ਇਸ ਤੋਂ ਇਲਾਵਾ ਯੋਗ ਖਰੀਦਦਾਰੀ 'ਤੇ ਇੱਕ ਵੱਖਰੇ ਆਫਰ ਤਹਿਤ 35 ਫੀਸਦੀ ਤੱਕ ਕੈਸ਼ਬੈਕ ਮਿਲ ਸਕਦਾ ਹੈ, ਪਰ ਇਸ ਦੀ ਵੱਧ ਤੋਂ ਵੱਧ ਸੀਮਾ ₹150 ਹੈ।

Amazon Pay Later ਰਾਹੀਂ ਯੋਗ ਖਰੀਦਦਾਰੀ 'ਤੇ 10 ਫੀਸਦੀ ਕੈਸ਼ਬੈਕ ਦਾ ਵਿਕਲਪ ਵੀ ਦਿੱਤਾ ਗਿਆ ਹੈ। ਉੱਥੇ ਹੀ Amazon Pay ICICI Bank ਕ੍ਰੈਡਿਟ ਕਾਰਡ ਰਾਹੀਂ Amazon 'ਤੇ ਖਰੀਦਦਾਰੀ ਕਰਨ ਵਾਲਿਆਂ ਨੂੰ 5 ਫੀਸਦੀ ਅਨਲਿਮਿਟਡ ਕੈਸ਼ਬੈਕ ਮਿਲ ਸਕਦਾ ਹੈ।

ਇੱਥੇ ਇੱਕ ਜ਼ਰੂਰੀ ਗੱਲ ਸਮਝਣਾ ਬਹੁਤ ਜ਼ਰੂਰੀ ਹੈ। ਸੇਲ 'ਚ ਜੇਕਰ ਲਿਖਿਆ ਹੈ ਕਿ ਤੁਹਾਨੂੰ ‘10% ਤੱਕ ਡਿਸਕਾਊਂਟ’ ਮਿਲੇਗਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਖਰੀਦਦਾਰੀ 'ਤੇ ਪੂਰੇ 10 ਫੀਸਦੀ ਦੀ ਛੋਟ ਮਿਲੇਗੀ। ਤੁਹਾਨੂੰ ਮਿਲਣ ਵਾਲਾ ਅਸਲ ਡਿਸਕਾਊਂਟ ਖਰੀਦਦਾਰੀ ਦੀ ਰਕਮ, ਕਾਰਡ ਦੀ ਯੋਗਤਾ ਅਤੇ ਆਫਰ ਦੀ ਵੱਧ ਤੋਂ ਵੱਧ ਸੀਮਾ 'ਤੇ ਨਿਰਭਰ ਕਰੇਗਾ। ਕੁਝ ਕਾਰਪੋਰੇਟ ਕਾਰਡ ਆਫਰ ਤੋਂ ਬਾਹਰ ਹੋ ਸਕਦੇ ਹਨ। ਉੱਥੇ ਹੀ ਆਮ ਕਾਰਡ ਪੇਮੈਂਟ ਅਤੇ EMI ਟ੍ਰਾਂਜ਼ੈਕਸ਼ਨ ਦੇ ਨਿਯਮ ਵੀ ਵੱਖਰੇ ਹੋ ਸਕਦੇ ਹਨ। ਇਸ ਲਈ ਪੇਮੈਂਟ ਕਰਨ ਤੋਂ ਪਹਿਲਾਂ ਬੈਂਕ ਆਫਰ ਦੀਆਂ ਸ਼ਰਤਾਂ, ਘੱਟੋ-ਘੱਟ ਖਰੀਦਦਾਰੀ ਅਤੇ ਵੱਧ ਤੋਂ ਵੱਧ ਡਿਸਕਾਊਂਟ ਲਿਮਿਟ ਜ਼ਰੂਰ ਚੈੱਕ ਕਰੋ। ਚੈੱਕਆਊਟ ਪੇਜ 'ਤੇ ਮਿਲਣ ਵਾਲੀ ਆਖਰੀ ਕੀਮਤ ਦੇਖ ਕੇ ਹੀ ਫੈਸਲਾ ਕਰੋ ਕਿ ਡੀਲ ਅਸਲ 'ਚ ਤੁਹਾਡੇ ਲਈ ਫਾਇਦੇਮੰਦ ਹੈ ਵੀ ਜਾਂ ਨਹੀਂ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK