ਇਨਕਮ ਟੈਕਸ ਵਿਭਾਗ ਖਿਲਾਫ ਹਾਈ ਕੋਰਟ ਪੁੱਜੇ ਸਿੱਧੂ, ਜਾਣੋ ਕੀ ਹੈ ਮਾਮਲਾ

By Baljit Singh - July 13, 2021 7:07 pm

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨਕਮ ਟੈਕਸ ਵਿਭਾਗ ਖ਼ਿਲਾਫ਼ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ 27 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਆਪਣੀ ਪਟੀਸ਼ਨ ਵਿਚ ਸਿੱਧੂ ਨੇ ਇਨਕਮ ਟੈਕਸ ਕਮਿਸ਼ਨਰ ਦੁਆਰਾ ਆਪਣੀ ਸਮੀਖਿਆ ਅਰਜ਼ੀ ਨੂੰ ਖਾਰਿਜ ਕਰਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।

ਪੜੋ ਹੋਰ ਖਬਰਾਂ: ਦਿੱਲੀ ਦੇ SDM ਦਾ ਗੁਰਦੁਆਰਿਆਂ ਲਈ ਫ਼ਰਮਾਨ, ਮਨਜਿੰਦਰ ਸਿਰਸਾ ਨੇ ਸਖਤ ਸ਼ਬਦਾਂ 'ਚ ਕੀਤੀ ਨਿੰਦਾ

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2016-17 ਵਿਚ ਉਨ੍ਹਾਂ ਦੀ ਆਮਦਨ 9,66,28,470 ਸੀ, ਪਰ ਇਨਕਮ ਟੈਕਸ ਵਿਭਾਗ ਉਸ ਦੀ ਆਮਦਨ ਨੂੰ 13,19,66,530 ਰੁਪਏ ਦੱਸ ਕੇ ਮੁਨਾਫਾ ਲੱਭ ਰਿਹਾ ਹੈ। ਇਸ ਦੇ ਵਿਰੁੱਧ ਉਨ੍ਹਾਂ ਨੇ ਇਨਕਮ ਟੈਕਸ, ਅੰਮ੍ਰਿਤਸਰ ਦੇ ਸੰਯੁਕਤ ਕਮਿਸ਼ਨਰ ਦੇ ਸਾਹਮਣੇ ਸਮੀਖਿਆ ਅਰਜ਼ੀ ਦਾਇਰ ਕੀਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ।

ਪੜੋ ਹੋਰ ਖਬਰਾਂ: ਪਾਕਿਸਤਾਨੀ ਤਾਲਿਬਾਨ ਨੇ ਫੌਜ ਉੱਤੇ ਬੋਲਿਆ ਹਮਲਾ, 15 ਜਵਾਨਾਂ ਦੀ ਮੌਤ, ਕਈਆਂ ਨੂੰ ਕੀਤਾ ਅਗਵਾ

ਨਵਜੋਤ ਸਿੰਘ ਸਿੱਧੂ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਨਕਮ ਟੈਕਸ ਦੇ ਸੰਯੁਕਤ ਕਮਿਸ਼ਨਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਤਹਿਤ ਸੰਯੁਕਤ ਕਮਿਸ਼ਨਰ ਨੇ ਉਨ੍ਹਾਂ ਦੀ ਸਮੀਖਿਆ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਸੀ। ਮੰਗਲਵਾਰ ਨੂੰ ਹਾਈ ਕੋਰਟ ਦੇ ਜਸਟਿਸ ਅਜੇ ਤਿਵਾੜੀ ਅਤੇ ਜਸਟਿਸ ਵਿਕਾਸ ਬਹਿਲ 'ਤੇ ਅਧਾਰਤ ਬੈਂਚ ਨੇ ਪਟੀਸ਼ਨ 'ਤੇ ਨੋਟਿਸ ਜਾਰੀ ਕਰਦਿਆਂ ਸੁਣਵਾਈ 27 ਜੁਲਾਈ ਤੱਕ ਮੁਲਤਵੀ ਕਰ ਦਿੱਤੀ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਕੋਲ ਭਾਜਪਾ ਵਫਦ ਨੂੰ ਮਿਲਣ ਦਾ ਸਮਾਂ ਹੈ ਪਰ ਸੰਘਰਸ਼ ਕਰ ਰਹੇ ਪੰਜਾਬੀਆਂ ਵਾਸਤੇ ਸਮਾਂ ਨਹੀਂ: ਸੁਖਬੀਰ ਸਿੰਘ ਬਾਦਲ

-PTC News

adv-img
adv-img