ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮੀਆਂ ਨੇ ਮੀਡੀਆ ਨਾਲ ਕੀਤੀ ਬਦਸਲੂਕੀ ,ਪੱਤਰਕਾਰ ਭਾਈਚਾਰੇ 'ਚ ਰੋਸ
ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮੀਆਂ ਨੇ ਮੀਡੀਆ ਨਾਲ ਕੀਤੀ ਬਦਸਲੂਕੀ ,ਪੱਤਰਕਾਰ ਭਾਈਚਾਰੇ 'ਚ ਰੋਸ
ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮੀਆਂ ਨੇ ਮੀਡੀਆ ਨਾਲ ਕੀਤੀ ਬਦਸਲੂਕੀ ,ਪੱਤਰਕਾਰ ਭਾਈਚਾਰੇ 'ਚ ਰੋਸ:ਚੰਡੀਗੜ੍ਹ : ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮੀਆਂ ਵੱਲੋਂ ਮੀਡੀਆ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਸੁਰੱਖਿਆ ਕਰਮੀਆਂ ਨੇ ਮੀਡੀਆ ਕਰਮੀਆਂ ਨੂੰ ਸਿੱਧੂ ਦੀ ਪ੍ਰੈਸ ਕਾਨਫਰੰਸ 'ਚ ਜਾਣ ਤੋਂ ਰੋਕਿਆ ਹੈ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮੀਆਂ ਨੇ ਮੀਡੀਆ ਨਾਲ ਬਦਸਲੂਕੀ ਕੀਤੀ ਹੈ।ਇਨ੍ਹਾਂ ਹੀ ਨਹੀਂ ਸੁਰੱਖਿਆ ਕਰਮੀਆਂ ਨੇ ਮੀਡੀਆ ਕਰਮੀਆਂ ਨਾਲ ਧੱਕਾ ਮੁੱਕੀ ਵੀ ਕੀਤੀ ਹੈ।ਜਿਸ ਨੂੰ ਲੈ ਕੇ ਸਮੂਹ ਪੱਤਰਕਾਰ ਭਾਈਚਾਰੇ 'ਚ ਭਾਰੀ ਰੋਸ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਰੋਡਰੇਜ਼ ਮਾਮਲੇ 'ਚ ਨਵਜੋਤ ਸਿੱਧੂ ਨੇ ਆਪਣੇ ਘਰ ਪ੍ਰੈਸ ਕਾਨਫਰੰਸ ਰੱਖੀ ਸੀ ,ਉਸ ਦੌਰਾਨ ਵੀ ਸਿੱਧੂ ਨੇ ਕੁੱਝ ਚੋਣਵੇਂ ਪੱਤਰਕਾਰਾਂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਪ੍ਰੰਤੂ ਸਿੱਧੂ ਦੇ ਘਰ ਦੇ ਬਾਹਰ ਹੋਰ ਚੈਨਲ ਅਤੇ ਅਖਬਾਰਾਂ ਦੇ ਪੱਤਰਕਾਰ ਪਹੁੰਚੇ ਹੋਏ ਸਨ।
ਜਿਨ੍ਹਾਂ ਨੂੰ ਘਰ ਦੇ ਬਾਹਰ ਤੈਨਾਤ ਪੁਲਿਸ ਕਰਮੀਆਂ ਨੇ ਅੰਦਰ ਨਹੀਂ ਜਾਣ ਦਿੱਤਾ ਸੀ।ਇਸ ਦੌਰਾਨ ਪੁਲਿਸ ਅਤੇ ਮੀਡੀਆ ਵਿਚਕਾਰ ਤਕਰਾਰਬਾਜ਼ੀ ਇੰਨ੍ਹੀ ਵੱਧ ਗਈ ਸੀ ਕਿ ਮੀਡੀਆ ਕਰਮੀਆਂ ਦੀ ਪੁਲਿਸ ਕਰਮੀਆਂ ਨਾਲ ਦਹਾਕਾ ਮੁੱਕੀ ਹੋ ਗਈ ਸੀ।
-PTCNews