Sun, Dec 15, 2024
Whatsapp
Live Updates

Punjab Breaking News Live: 77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ ਦਾ ਮਾਹੌਲ- ਰਾਸ਼ਟਰਪਤੀ , 15 ਅਗਸਤ ਨੂੰ ਲੈਕੇ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕੱਢਿਆ ਫਲੈਗ ਮਾਰਚ

Punjab Breaking News Live: ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖ ਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

Reported by:  PTC News Desk  Edited by:  Shameela Khan -- August 13th 2023 08:07 AM -- Updated: August 14th 2023 08:39 PM
Punjab Breaking News Live: 77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ ਦਾ ਮਾਹੌਲ- ਰਾਸ਼ਟਰਪਤੀ , 15 ਅਗਸਤ ਨੂੰ ਲੈਕੇ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕੱਢਿਆ ਫਲੈਗ ਮਾਰਚ

Punjab Breaking News Live: 77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ ਦਾ ਮਾਹੌਲ- ਰਾਸ਼ਟਰਪਤੀ , 15 ਅਗਸਤ ਨੂੰ ਲੈਕੇ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕੱਢਿਆ ਫਲੈਗ ਮਾਰਚ

Aug 14, 2023 08:39 PM

ਹਿਮਾਚਲ-ਉਤਰਾਖੰਡ ਵਿੱਚ ਮੀਂਹ ਕਾਰਨ ਭਾਰੀ ਤਬਾਹੀ

ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ (14 ਅਗਸਤ) ਨੂੰ ਮੀਂਹ ਨੇ ਤਬਾਹੀ ਮਚਾਈ ਅਤੇ ਹੁਣ ਤੱਕ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 9 ਲੋਕਾਂ ਦੀ ਸ਼ਿਮਲਾ 'ਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਸ਼ਿਮਲਾ ਦੇ ਸਮਰ ਹਿੱਲ ਇਲਾਕੇ 'ਚ ਸ਼ਿਵ ਮੰਦਰ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸਾਵਣ ਦਾ ਮਹੀਨਾ ਹੋਣ ਕਾਰਨ ਹਾਦਸੇ ਦੇ ਸਮੇਂ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।


Aug 14, 2023 07:23 PM

ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਸੰਭਵ ਹੋਇਆ- ਰਾਸ਼ਟਰਪਤੀ

ਰਾਸ਼ਟਰਪਤੀ ਨੇ ਕਿਹਾ ਕਿ ਗਰੀਬਾਂ ਨੂੰ ਪਹਿਲ ਦੇਣਾ ਸਾਡੀਆਂ ਨੀਤੀਆਂ ਅਤੇ ਕੰਮਾਂ ਦੇ ਕੇਂਦਰ ਵਿੱਚ ਰਹਿੰਦਾ ਹੈ। ਨਤੀਜੇ ਵਜੋਂ, ਪਿਛਲੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਸੰਭਵ ਹੋਇਆ ਹੈ। ਮੈਂ ਆਪਣੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦੀ  ਕਿ ਤੁਸੀਂ ਸਾਰੇ ਆਪਣੀਆਂ ਪਰੰਪਰਾਵਾਂ ਨੂੰ ਨਿਖਾਰਦੇ ਹੋਏ ਆਧੁਨਿਕਤਾ ਨੂੰ ਅਪਣਾਓ। ਲੋੜਵੰਦਾਂ ਦੀ ਮਦਦ ਲਈ ਵੱਖ-ਵੱਖ ਖੇਤਰਾਂ ਵਿੱਚ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਵੱਡੀ ਪੱਧਰ 'ਤੇ ਭਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ।


Aug 14, 2023 07:16 PM

ਮਹਿਲਾ ਸਸ਼ਕਤੀਕਰਨ ਨੂੰ ਤਰਜੀਹ ਦਿਓ-ਰਾਸ਼ਟਰਪਤੀ

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਔਰਤਾਂ ਦੇਸ਼ ਦੇ ਵਿਕਾਸ ਅਤੇ ਸੇਵਾ ਦੇ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ ਅਤੇ ਦੇਸ਼ ਦਾ ਮਾਣ ਵਧਾ ਰਹੀਆਂ ਹਨ। ਅੱਜ ਸਾਡੀਆਂ ਔਰਤਾਂ ਨੇ ਕਈ ਅਜਿਹੇ ਖੇਤਰਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾ ਲਿਆ ਹੈ ਜਿਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਕੁਝ ਦਹਾਕੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਮਹਿਲਾ ਸਸ਼ਕਤੀਕਰਨ ਨੂੰ ਪਹਿਲ ਦੇਣ ਦੀ ਅਪੀਲ ਕਰਦਾ ਹਾਂ। 

Aug 14, 2023 07:06 PM

ਇਹ ਦਿਨ ਸਾਡੇ ਸਾਰਿਆਂ ਲਈ ਮਾਣ ਵਾਲਾ ਅਤੇ ਪਵਿੱਤਰ ਹੈ - ਰਾਸ਼ਟਰਪਤੀ

ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰ ਨੂੰ ਸੰਬੋਧਨ ਕਰ ਰਹੇਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦੀ ਹਾਂ। ਇਹ ਦਿਨ ਸਾਡੇ ਸਾਰਿਆਂ ਲਈ ਮਾਣ ਅਤੇ ਪਵਿੱਤਰ ਹੈ। ਚਾਰੇ ਪਾਸੇ ਤਿਉਹਾਰ ਦਾ ਮਾਹੌਲ ਦੇਖ ਕੇ ਮੈਂ ਬਹੁਤ ਖੁਸ਼ ਹਾਂ।


Aug 14, 2023 06:59 PM

ਵਿਜੀਲੈਂਸ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਣ ਅਤੇ ਜਾਅਲੀ ਐਨ.ਓ.ਸੀ. ਜਾਰੀ ਕਰਨ ਦੇ ਦੋਸ਼ ਵਿੱਚ ਮਾਈਨਿੰਗ ਵਿਭਾਗ ਦਾ ਐਸ.ਡੀ.ਓ. ਗ੍ਰਿਫ਼ਤਾਰ

ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਤਾਇਨਾਤ ਮਾਈਨਿੰਗ (ਖਣਨ) ਵਿਭਾਗ ਦੇ ਐਸ.ਡੀ.ਓ. ਕਾਬਲ ਸਿੰਘ ਨੂੰ 1 ਲੱਖ ਰੁਪਏ ਰਿਸ਼ਵਤ ਲੈਣ ਅਤੇ ਜਾਅਲੀ ਐਨ.ਓ.ਸੀ. ਜਾਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਪਿੰਡ ਸ਼ਕਾਲਾ ਨੇ 08-06-2023 ਨੂੰ ਐਂਟੀ ਕੁਰੱਪਸ਼ਨ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਦੋਸਤ ਜਸਵੰਤ ਸਿੰਘ ਵਾਸੀ ਪਿੰਡ ਮਾੜੀ ਬੁਚੀਆਂ ਨੇ ਆਪਣੀ ਚਾਰ ਕਨਾਲ ਜ਼ਮੀਨ ਵਿੱਚੋਂ ਮਿੱਟੀ ਚੁਕਵਾਉਣ ਦੀ ਮਨਜ਼ੂਰੀ ਲੈਣ ਵਾਸਤੇ ਐਸ.ਡੀ.ਓ. ਕਾਬਲ ਸਿੰਘ ਨਾਲ ਸੰਪਰਕ ਕੀਤਾ ਸੀ ਅਤੇ ਮੁਲਜ਼ਮ ਐਸ.ਡੀ.ਓ. ਨੇ ਜਸਵੰਤ ਸਿੰਘ ਤੋਂ 1 ਲੱਖ ਰੁਪਏ ਰਿਸ਼ਵਤ ਲੈ ਕੇ ਮਿੱਟੀ ਚੁੱਕਣ ਸਬੰਧੀ ਖਣਨ ਵਿਭਾਗ ਦੀ ਜਾਅਲੀ ਐਨ.ਓ.ਸੀ. ਜਾਰੀ ਕਰ ਦਿੱਤੀ।


Aug 14, 2023 06:37 PM

ਪੁਲਿਸ ਟੀਮਾਂ ਨੇ 5 ਜੁਲਾਈ 2022 ਤੋਂ ਹੁਣ ਤੱਕ 13.29 ਕਰੋੜ ਰੁਪਏ ਦੀ ਡਰੱਗ ਮਨੀ 837 ਕਿਲੋ ਅਫੀਮ ਕੀਤੀ ਬਰਾਮਦ

ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਫੈਸਲਾਕੁੰਨ ਜੰਗ ਦੇ 13 ਮਹੀਨੇ ਪੂਰੇ ਹੋ ਗਏ ਹਨ ਜਿਸ ਤਹਿਤ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 2643 ਵੱਡੀਆਂ ਮੱਛੀਆਂ ਸਮੇਤ 18,079 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਕੁੱਲ 13,458 ਐਫਆਈਆਰਜ਼ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ 1,630 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ। ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਸੰਵੇਦਨਸ਼ੀਲ ਥਾਵਾਂ ‘ਤੇ ਨਾਕੇ ਲਗਾਉਣ ਤੋਂ ਇਲਾਵਾ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ ਚਲਾਉਂਦਿਆਂ 1259.66 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।


Aug 14, 2023 05:13 PM

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼- ਡੀਜੀਪੀ

ਪੰਜਾਬ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨਾਲ ਮਿਲ ਕੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਰਿੰਦਾ ਅਤੇ ਅਮਰੀਕਾ ਸਥਿਤ ਅੱਤਵਾਦੀ ਗੋਲਡੀ ਬਰਾੜ ਦੇ ਪੰਜ ਸਾਥੀਆਂ ਨੂੰ ਦੋ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। 


Aug 14, 2023 05:00 PM

15 ਅਗਸਤ ਨੂੰ ਲੈਕੇ ਪੁਲਿਸ ਵੱਲੋ ਵੱਖ-ਵੱਖ ਥਾਵਾਂ ’ਤੇ ਕੱਢਿਆ ਫਲੈਗ ਮਾਰਚ

15 ਅਗਸਤ ਨੂੰ ਲੈਕੇ ਪੁਲਿਸ ਵੱਲੋ ਜਿਥੇ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਏ ਹਨ ਉੱਥੇ ਹੀ ਫਲੇਗ ਮਾਰਚ ਕੀਤਾ ਗਿਆ। 

Aug 14, 2023 04:28 PM

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰ ਨੂੰ ਕਰਨਗੇ ਸੰਬੋਧਨ

77ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪੀਐਮ ਮੋਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਲਾਲ ਕਿਲ੍ਹੇ 'ਤੇ ਕੌਮੀ ਝੰਡਾ ਲਹਿਰਾਉਣਗੇ। ਇਸ ਦੌਰਾਨ ਉਹ ਇਸ ਇਤਿਹਾਸਕ ਇਮਾਰਤ ਤੋਂ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 14 ਅਗਸਤ ਨੂੰ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਭਵਨ ਨੇ ਐਤਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਇਹ ਸੰਬੋਧਨ ਸ਼ਾਮ 7 ਵਜੇ ਤੋਂ ਆਲ ਇੰਡੀਆ ਰੇਡੀਓ ਦੇ ਪੂਰੇ ਰਾਸ਼ਟਰੀ ਨੈੱਟਵਰਕ 'ਤੇ ਅਤੇ ਸਾਰੇ ਦੂਰਦਰਸ਼ਨ ਚੈਨਲਾਂ 'ਤੇ ਹਿੰਦੀ ਅਤੇ ਫਿਰ ਅੰਗਰੇਜ਼ੀ 'ਚ ਪ੍ਰਸਾਰਿਤ ਕੀਤਾ ਜਾਵੇਗਾ।

Aug 14, 2023 04:22 PM

ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ


Aug 14, 2023 02:19 PM

ਸ਼ਿਮਲਾ ਦੇ ਫਾਗਲੀ 'ਚ ਹੋਈ ਲੈਂਡ ਸਲਾਈਡ

ਸ਼ਿਮਲਾ ਦੇ ਫਾਗਲੀ 'ਚ ਲੈਂਡ ਸਲਾਈਡ ਹੋਈ ਹੈ, ਇਸ ਦੌਰਾਨ  4 ਲਾਸ਼ਾਂ ਕੱਢੀਆਂ ਗਈਆਂ, 6 ਜ਼ਖਮੀਆਂ ਨੂੰ IGMC ਹਸਪਤਾਲ ਭੇਜਿਆ ਗਿਆ, ਅਜੇ ਵੀ ਅੱਧੀ ਦਰਜਨ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।

Aug 14, 2023 02:07 PM

ਦਿੱਲੀ ਵਾਸੀਆਂ ਨੇ ਖੁੱਲ੍ਹੇ ਦਿਲ ਨਾਲ ਖਰੀਦੇ 'ਸਸਤੇ' ਟਮਾਟਰ

ਕੇਂਦਰ ਦੀ ਮੋਦੀ ਸਰਕਾਰ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਤੋਂ ਜਨਤਾ ਨੂੰ ਬਚਾਉਣ ਲਈ ਵੱਖ-ਵੱਖ ਥਾਵਾਂ 'ਤੇ ਸਸਤੇ ਭਾਅ 'ਤੇ ਟਮਾਟਰ ਵੇਚ ਰਹੀ ਹੈ। ਪਿਛਲੇ ਦਿਨੀ ਰਾਜਧਾਨੀ ਦਿੱਲੀ ਦੇ ਅੰਦਰ 70 ਹਜ਼ਾਰ ਕਿਲੋ ਤੋਂ ਵੱਧ ਟਮਾਟਰ ਵਿਕ ਚੁੱਕੇ ਹਨ। ਇਨ੍ਹਾਂ ਸਰਕਾਰੀ ਦੁਕਾਨਾਂ 'ਤੇ ਟਮਾਟਰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਆਇਤੀ ਦਰ 'ਤੇ ਵੇਚੇ ਜਾ ਰਹੇ ਹਨ।

Aug 14, 2023 10:53 AM

ਜਲੰਧਰ 'ਚ ਬੋਰਵੈਲ 'ਚ ਡਿੱਗੇ ਇੰਜੀਨੀਅਰ ਨੂੰ ਬਚਾਉਣ ਦੀ ਜੱਦੋਜਹਿਦ ਜਾਰੀ


Aug 14, 2023 09:57 AM

ਪੰਚਕੂਲਾ ਦੇ ਮੋਰਨੀ ਪਹਾੜੀ ਖੇਤਰ ਵਿੱਚ ਲੈਂਡਸਲਾਈਡ, ਸਾਰੇ ਰਾਸਤੇ ਹੋਏ ਬੰਦ

ਜ਼ਮੀਨ ਖਿਸਕਣ ਕਾਰਨ ਪੰਚਕੂਲਾ ਦਾ ਮੋਰਨੀ ਪਹਾੜੀ ਇਲਾਕਾ ਪੂਰੀ ਤਰ੍ਹਾਂ ਕੱਟਿਆ ਗਿਆ। ਭਾਰੀ ਮੀਂਹ ਕਾਰਨ ਮੋਰਨੀ ਨਾਲ ਜੁੜੀਆਂ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ। ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਮਲਬਾ ਸੜਕਾਂ 'ਤੇ ਆ ਗਿਆ। ਦੱਸ ਦਈਏ ਕਿ ਪੰਚਕੂਲਾ 'ਚ ਲਗਾਤਾਰ 2 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਪੰਚਕੂਲਾ ਦੇ ਮੋਰਨੀ ਪਹਾੜੀ ਖੇਤਰ ਨੂੰ ਜਾਣ ਵਾਲੇ ਅਤੇ ਆਉਣ ਵਾਲੇ ਸਾਰੇ ਰਸਤੇ ਬੰਦ ਹੋ ਗਏ ਹਨ। ਮੋਰਨੀ ਤੋਂ ਹਿਮਾਚਲ ਪ੍ਰਦੇਸ਼, ਮੋਰਨੀ ਤੋਂ ਪੰਚਕੂਲਾ, ਮੋਰਨੀ ਤੋਂ ਰਾਏਪੁਰਾਨੀ ਅਤੇ ਮੋਰਨੀ ਤੋਂ ਕਾਲਕਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਮਲਬਾ ਹਟਾਉਣ ਵਿੱਚ ਜੁਟਿਆ ਹੋਇਆ ਹੈ।


Aug 14, 2023 09:43 AM

Independence Day 2023: ਇਸ ਸਾਲ ਦਾ ਸੁਤੰਤਰਤਾ ਦਿਵਸ ਹੋਵੇਗਾ ਬੇਹਦ ਖ਼ਾਸ; ਇਹ ਹੋਵੇਗੀ ਥੀਮ, ਜਾਣੋ ਪੂਰਾ ਪ੍ਰੋਗਰਾਮ...

ਭਾਰਤ ਆਪਣੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ 15 ਅਗਸਤ, 2023 ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਦਿਨ ਲਗਭਗ ਦੋ ਸਦੀਆਂ ਬਾਅਦ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਦੇਸ਼ ਦੀ ਮੁਕਤੀ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ। ਹਰ ਸਾਲ 15 ਅਗਸਤ ਨੂੰ ਪੂਰੇ ਭਾਰਤ ਵਿੱਚ ਲੋਕ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਦੀ ਯਾਦ ਵਿੱਚ ਆਜ਼ਾਦੀ ਦਿਵਸ ਮਨਾਉਂਦੇ ਹਨ। ਜਿਵੇਂ-ਜਿਵੇਂ 2023 ਦਾ ਸੁਤੰਤਰਤਾ ਦਿਵਸ ਨੇੜੇ ਆ ਰਿਹਾ ਹੈ ਇਸ ਸਾਲ ਨੂੰ 77ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਵਜੋਂ ਮਨਾਇਆ ਜਾਵੇਗਾ। ਪੂਰੀ ਖ਼ਬਰ ਇੱਥੇ ਪੜ੍ਹੋ

Aug 14, 2023 09:31 AM

BCCI ਨੂੰ PM ਮੋਦੀ ਦੀ ਗੱਲ ਮੰਨਣੀ ਪਈ ਭਾਰੀ, DP ਬਦਲਦੇ ਹੀ ਟਵਿਟਰ ਨੇ ਹਟਾ ਦਿੱਤਾ ਬਲੂ ਟਿੱਕ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐਕਸ 'ਤੇ ਆਪਣਾ ਨੀਲਾ ਟਿੱਕ ਗੁਆ ਦਿੱਤਾ ਹੈ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਬੀਸੀਸੀਆਈ ਨੇ ਪਲੇਟਫਾਰਮ 'ਤੇ ਡੀਪੀ ਨੂੰ ਤਿਰੰਗੇ ਵਿੱਚ ਬਦਲ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ 2023 ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦਾ ਸਮਰਥਨ ਕਰਨ ਲਈ ਨਾਗਰਿਕਾਂ ਨੂੰ ਆਪਣਾ ਡੀਪੀ ਬਦਲਣ ਦੀ ਅਪੀਲ ਕਰਨ ਤੋਂ ਬਾਅਦ ਬੀਸੀਸੀਆਈ ਨੇ ਤਿਰੰਗੇ ਨੂੰ X 'ਤੇ ਆਪਣੀ ਪ੍ਰੋਫਾਈਲ ਤਸਵੀਰ ਵਜੋਂ ਸੈੱਟ ਕੀਤਾ।

Aug 14, 2023 09:29 AM

ਜੰਗਲ ਦੀ ਅੱਗ ਨੇ ਮਚਾਈ ਤਬਾਹੀ, ਸੜੇ ਲੋਕਾਂ ਦੀ ਨਹੀਂ ਹੋ ਰਹੀ ਪਛਾਣ

ਅਮਰੀਕਾ ਦੇ ਹਵਾਈ ਟਾਪੂ 'ਚ ਜੰਗਲਾਂ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ ਹੁਣ ਤੱਕ 89 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੈਂਕੜੇ ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਮ੍ਰਿਤਕਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਅਜੇ ਸ਼ੁਰੂਆਤੀ ਪੜਾਅ 'ਤੇ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਨੂੰ ਪਿਛਲੀ ਇਕ ਸਦੀ ਵਿਚ ਅਮਰੀਕਾ ਦੇ ਜੰਗਲਾਂ ਵਿਚ ਲੱਗੀ ਸਭ ਤੋਂ ਭਿਆਨਕ ਅੱਗ ਮੰਨਿਆ ਗਿਆ ਹੈ।

Aug 14, 2023 08:12 AM

ਹਿਮਾਚਲ 'ਚ ਮਾਨਸੂਨ ਦਾ ਕਹਿਰ ਜਾਰੀ, ਬੱਦਲ ਫਟਣ ਕਾਰਨ 7 ਲੋਕਾਂ ਦੀ ਮੌਤ

ਹਿਮਾਚਲ 'ਚ  ਲਗਾਤਾਰ ਮਾਨਸੂਨ ਦਾ ਕਹਿਰ ਜਾਰੀ ਹੈ। ਜਿਸ ਦੇ ਚਲਦੇ ਹਿਮਾਚਲ ਦੇ ਸੋਲਨ ਦੇ ਕੰਡਾਘਾਟ ਉਪ ਮੰਡਲ ਦੇ ਜਾਦੋਨ ਪਿੰਡ 'ਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ। ਦੋ ਘਰ ਅਤੇ ਇੱਕ ਗਊਸ਼ਾਲਾ ਵਹਿ ਗਿਆ। ਜਿਸਦੇ ਨਾਲ ਹਿਮਾਚਲ ਵਾਸੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 9 ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ।  


Aug 13, 2023 07:16 PM

ਪੀ.ਐਸ.ਪੀ.ਸੀ.ਐਲ. ਦੇ ਲਾਈਨਮੈਨ ਨੂੰ ਰਿਸ਼ਵਤ ਮੰਗਣ ਦੇ ਇਲਜ਼ਾਮ ਹੇਠ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਤਰਨ ਤਾਰਨ ਜ਼ਿਲ੍ਹੇ ਦੀ ਸਬ ਡਿਵੀਜ਼ਨ ਅਮਰਕੋਟ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਲਾਈਨਮੈਨ ਦਿਲਬਾਗ ਸਿੰਘ ਨੂੰ 5000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।


Aug 13, 2023 07:09 PM

ਵੰਡ ਦੀ ਦਰਦਨਾਕ ਦਾਸਤਾਨ ਬਿਆਨ ਕਰ ਰਿਹਾ ਇਹ ਮਿਊਜ਼ੀਅਮ


Aug 13, 2023 07:09 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ


Aug 13, 2023 03:51 PM

ਪੰਜਾਬ ਦੇ ਨੌਜਵਾਨਾਂ ਨੇ ਗਤਕਾ ਚੈਂਪੀਅਨਸ਼ਿਪ 'ਚ ਸੂਬੇ ਦਾ ਨਾਂਅ ਕੀਤਾ ਰੋਸ਼ਨ


Aug 13, 2023 02:46 PM

Mount Elbrus ਦੀ ਚੋਟੀ ’ਤੇ ਪਹੁੰਚ ਪੰਜਾਬ ਪੁਲਿਸ ਦੇ ਸਿਨੀਅਰ ਅਧਿਕਾਰੀ ਨੇ ਲਹਿਰਾਇਆ ਤਿਰੰਗਾ


Aug 13, 2023 11:42 AM

ਕੈਂਸਰ ਵਿਚਾਲੇ ਨਵਜੋਤ ਕੌਰ ਸਿੱਧੂ ਨੇ ਮਨਾਈਆਂ ਤੀਆਂ


Aug 13, 2023 11:11 AM

ਭਾਖੜਾ ਡੈਮ ’ਚ ਵਧ ਰਿਹਾ ਪਾਣੀ ਦਾ ਪੱਧਰ

ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਚਲਦਿਆਂ ਅੱਜ ਭਾਖੜਾ ਡੈਮ ਤੋਂ ਟਰਬਾਈਨਾ ਤੇ ਸਪੀਲਵੇਅ ਦੇ ਰਸਤੇ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਸਵੇਰੇ ਪਾਣੀ ਦਾ ਲੈਵਲ 1671.27 ਮਾਪਿਆਂ ਗਿਆ, ਤੇ  ਬੀਬੀਐਂਬੀ ਵਾਟਰ ਰੈਗੂਲੇਸ਼ਨ ਦੇ ਡਿਜ਼ਾਇਨ ਇੰਜੀਨੀਅਰ ਵਲੋ ਜਾਰੀ ਕੀਤੀ ਗਈ ਚਿੱਠੀ ਦੇ ਅਨੁਸਾਰ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ 27500 ਕਿਉਸਿਕ ਪਾਣੀ ਛੱਡਿਆ ਜਾਵੇਗਾ, ਪਹਿਲਾ ਇਹ ਪਾਣੀ 19400 ਕਿਓਸਿਕ ਸੀ, ਹੁਣ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਵਧਾਈ ਜਾ ਰਹੀ ਹੈ

Aug 13, 2023 11:09 AM

ਰਾਜਪੁਰਾ ਵਿੱਚ ਇੱਕ ਹੋਰ ਵਿਅਕਤੀ ਦਾ ਹੋਇਆ ਬੇਰਹਮੀ ਨਾਲ ਕਤਲ

ਰਾਜਪੁਰਾ ਦੀ ਗੁਰੂ ਅੰਗਦ ਦੇਵ ਕਲੋਨੀ ਵਿਚ ਇਕ ਮੈਡੀਕਲ  ਦੁਕਾਨ ਦੇ ਮਾਲਕ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੁਕਾਨ ਦੇ ਮਾਲਕ ਦਿਨੇਸ਼ ਕੁਮਾਰ ਜੋ ਰਾਤ ਸਮੇਂ ਆਪਣੇ ਦੁਕਾਨ ਤੇ ਬੈਠੇ ਸਨ ਅਤੇ ਤਕਰੀਬਨ 11:00 -11:30 ਵਜੇ ਦੇ ਕਰੀਬ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਦੁਕਾਨ ਦੇ ਮਾਲਕ ਦਾ ਕਤਲ ਮੌਕੇ ਤੋਂ ਫਰਾਰ ਹੋ ਗਏ।


Aug 13, 2023 10:07 AM

ਜਲੰਧਰ ਨੇੜੇ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ, 60 ਫ਼ੁੱਟ ਡੂੰਘੇ ਬੋਰਵੈੱਲ ਵਿੱਚ ਫ਼ਸਿਆ ਇੰਜੀਨੀਅਰ

PTC Exclusive: ਜਲੰਧਰ ਨੇੜੇ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੌਰਾਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਬੋਰਵੈੱਲ ਵਿੱਚ ਫ਼ਸ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜੀਨੀਅਰ ਮਸ਼ੀਨ ਠੀਕ ਕਰਨ ਲਈ ਬੋਰ ਵਿੱਚ ਉਤਰਿਆ ਸੀ। ਬੋਰਵੈੱਲ ਦੀ ਡੂੰਘਾਈ 60 ਫੁੱਟ ਡੂੰਘੀ ਦੱਸੀ ਜਾ ਰਹੀ ਹੈ। ਜ਼ਿਲ੍ਹਾਂ ਪ੍ਰਸ਼ਾਸਨ 'ਤੇ ਐੱਨ.ਡੀ.ਆਰ. ਐੱਫ਼. ਦੀਆਂ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇੰਜੀਨੀਅਰ ਨੂੰ ਪਾਈਪ ਦੇ ਜ਼ਰੀਏ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ।








Aug 13, 2023 09:25 AM

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦਾ ਕਹਿਰ ਜਾਰੀ; ਮੌਸਮ ਵਿਭਾਗ ਨੇ ਫਲੈਸ਼ ਫਲੱਡ ਅਲਰਟ ਜਾਰੀ ਕੀਤਾ

ਮੌਸਮ ਵਿਭਾਗ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ 13 ਅਗਸਤ ਨੂੰ ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ ਅਤੇ ਨਦੀਆਂ-ਨਾਲਿਆਂ 'ਚ ਹੜ੍ਹ ਆਉਣ ਦੀ ਸਥਿਤੀ ਬਣੀ ਹੋਈ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੜਕ ਹਾਦਸਿਆਂ ਦੀਆਂ ਖ਼ਬਰਾਂ ਹਨ।

Aug 13, 2023 09:03 AM

ਫਰਾਂਸ ਦਾ ਆਈਫਲ ਟਾਵਰ ਕਰਵਾਇਆ ਖਾਲੀ, ਪੁਲਿਸ ਨੂੰ ਮਿਲੀ ਬੰਬ ਦੀ ਸੂਚਨਾ, ਲੋਕਾਂ 'ਚ ਮਚੀ ਹਫੜਾ-ਦਫੜੀ

ਫਰਾਂਸ ਦੇ ਆਈਫਲ ਟਾਵਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਉਥੇ ਕਿਸੇ ਨੇ ਬੰਬ ਪਾਇਆ ਹੈ। ਹੁਣ ਇਹ ਅਫਵਾਹ ਹੈ ਜਾਂ ਸੱਚ, ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਇਲਾਕੇ 'ਚ ਸਰਚ ਆਪਰੇਸ਼ਨ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਆਈਫਲ ਟਾਵਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਜਿਸ ਕਾਰਨ ਉੱਥੇ ਮੌਜੂਦ ਸਾਰੇ ਸੈਲਾਨੀਆਂ ਨੂੰ ਪ੍ਰੋਟੋਕੋਲ ਦੇ ਤਹਿਤ ਤੁਰੰਤ ਬਾਹਰ ਕੱਢ ਲਿਆ ਗਿਆ।

Aug 13, 2023 08:52 AM


Aug 13, 2023 08:51 AM

7 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਪਤੀ ਨੇ ਐੱਸਪੀ ਨੂੰ ਕੀਤੀ ਦਰਖਾਸਤ

ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਫਰਾਹ ਦੇ ਇਕ ਵਿਅਕਤੀ ਨੇ ਪੁਲਿਸ ਸੁਪਰਡੈਂਟ ਮ੍ਰਿਦੁਲ ਕਛਵਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ 38 ਸਾਲਾ ਪਤਨੀ ਦੇ 20 ਸਾਲਾ ਮਹੇਸ਼ ਨਾਲ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਮਹੇਸ਼ ਉਸ ਨਾਲ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਕੰਮ 'ਤੇ ਗਿਆ ਤਾਂ ਉਸ ਦੀ ਪਤਨੀ ਸਾਰੇ ਬੱਚਿਆਂ ਨੂੰ ਪਿੱਛੇ ਛੱਡ ਕੇ ਉਸ ਦੇ ਨਾਲ ਚਲੀ ਗਈ। ਪਤਾ ਲੱਗਾ ਹੈ ਕਿ ਮਹੇਸ਼ ਨੇ ਆਪਣੀ ਪਤਨੀ ਨੂੰ ਕਰੌਲੀ 'ਚ ਰੱਖਿਆ ਹੋਇਆ ਹੈ। ਵਿਅਕਤੀ ਦੀ ਮੰਗ ਹੈ ਕਿ ਪੁਲਿਸ ਪਤਨੀ ਨੂੰ ਮਹੇਸ਼ ਦੇ ਚੁੰਗਲ 'ਚੋਂ ਕੱਢਣ 'ਚ ਮਦਦ ਕਰੇ।

 Punjab Breaking News Live: ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਚੇਨਈ 'ਚ ਖੇਡੇ ਗਏ ਫਾਈਨਲ 'ਚ ਮੇਜ਼ਬਾਨ ਭਾਰਤ ਹਾਫ ਟਾਈਮ ਤੱਕ 1-3 ਨਾਲ ਪਿੱਛੇ ਸੀ, ਪਰ ਭਾਰਤ ਨੇ ਇਕ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ 3-3 ਨਾਲ ਬਰਾਬਰੀ ਕਰ ਲਈ। ਆਖ਼ਰੀ ਪਲਾਂ ਵਿੱਚ ਅਕਾਸ਼ਦੀਪ ਸਿੰਘ ਨੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਭਾਰਤ 2011, 2016 ਅਤੇ 2018 ਵਿੱਚ ਚੈਂਪੀਅਨ ਬਣਿਆ ਸੀ।



- PTC NEWS

Top News view more...

Latest News view more...

PTC NETWORK