Sat, Jun 21, 2025
Whatsapp

Ludhiana By election : ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ 1 ਲੱਖ 74 ਹਜ਼ਾਰ 437 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ , ਬਣਾਏ ਜਾਣਗੇ 192 ਪੋਲਿੰਗ ਬੂਥ

Ludhiana By election : ਲੁਧਿਆਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹਲਕਾ ਪੱਛਮੀ ਉਪ ਚੋਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਕਿਹਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ 19 ਜੂਨ ਨੂੰ ਵੋਟਾਂ ਹੋਣਗੀਆਂ ਅਤੇ 23 ਜੂਨ ਨੂੰ ਇਸ ਦੇ ਰਿਜਲਟ ਆਣਗੇ। ਉਹਨਾਂ ਕਿਹਾ ਇਸ ਇਲੈਕਸ਼ਨ ਵਿੱਚ ਕੁੱਲ 1 ਲੱਖ 74 ਹਜ਼ਾਰ 437 ਵੋਟਰ ਹਨ

Reported by:  PTC News Desk  Edited by:  Shanker Badra -- May 26th 2025 04:11 PM
Ludhiana By election : ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ 1 ਲੱਖ 74 ਹਜ਼ਾਰ 437 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ , ਬਣਾਏ ਜਾਣਗੇ 192 ਪੋਲਿੰਗ ਬੂਥ

Ludhiana By election : ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ 1 ਲੱਖ 74 ਹਜ਼ਾਰ 437 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ , ਬਣਾਏ ਜਾਣਗੇ 192 ਪੋਲਿੰਗ ਬੂਥ

Ludhiana By election : ਲੁਧਿਆਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹਲਕਾ ਪੱਛਮੀ ਉਪ ਚੋਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਕਿਹਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ 19 ਜੂਨ ਨੂੰ ਵੋਟਾਂ ਹੋਣਗੀਆਂ ਅਤੇ 23 ਜੂਨ ਨੂੰ ਇਸ ਦੇ ਰਿਜਲਟ ਆਣਗੇ। ਉਹਨਾਂ ਕਿਹਾ ਇਸ ਇਲੈਕਸ਼ਨ ਵਿੱਚ ਕੁੱਲ 1 ਲੱਖ 74 ਹਜ਼ਾਰ 437 ਵੋਟਰ ਹਨ। 

ਉਹਨਾਂ ਕਿਹਾ ਕਿ ਇਸ ਇਲੈਕਸ਼ਨ ਦੇ ਲਈ ਕੁੱਲ 192 ਪੋਲਿੰਗ ਬੂਥ ਬਣਾਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਗਰੀਨ ਪੋਲਿੰਗ ਬੂਥ ਅਤੇ ਇੱਕ ਵੂਮੈਨ ਪੋਲਿੰਗ ਬੂਥ ਹੋਵੇਗਾ। ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਕੱਲ ਜਾਰੀ ਹੋਈ ਨੋਟੀਫਿਕੇਸ਼ਨ ਤੋਂ ਬਾਅਦ ਹਲਕਾ ਪੱਛਮੀ ਵਿੱਚ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਅਤੇ ਕੋਈ ਵੀ ਵਿਅਕਤੀ 50 ਹਜ਼ਾਰ ਤੋਂ ਵੱਧ ਦੀ ਰਕਮ ਨਹੀਂ ਲਿਜਾ ਸਕੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਕਿਸੇ ਕੰਮ ਜਾਂ ਹਲਕੇ ਵਿੱਚ ਜਾਂਦਾ ਹੈ ਤਾਂ ਉਸ ਪਾਸੋਂ ਪੁੱਛਗਿਛ ਕੀਤੀ ਜਾਵੇਗੀ।


ਉਧਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਲੁਧਿਆਣਾ ਪੱਛਮੀ ਸੀਟ ਲਈ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਬੀਤੇ ਕੱਲ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਹਲਕੇ ਵਿੱਚ ਕੋਡ ਆਫ ਕੰਡਕਟ ਲਗਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਕੁੱਲ ਵੋਟਰ 174437 ਹਨ ਅਤੇ 192 ਪੋਲਿੰਗ ਬੂਥ ਬਣਾਏ ਗਏ ਹਨ। 

ਉਹਨਾਂ ਕਿਹਾ ਕਿ ਇਸ ਦੇ ਲਈ ਮੋਬਾਈਲ ਐਪ ਦੇ ਜਰੀਏ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਸ਼ਿਕਾਇਤ ਸੈਂਟਰ ਵੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਉਮੀਦਵਾਰ ਆਪਣੇ ਖਰਚੇ ਵਿੱਚ 40 ਲੱਖ ਰੁਪਏ ਦੇ ਕਰੀਬ ਖਰਚ ਸਕਦੇ ਹਨ ਅਤੇ ਉਨਾਂ ਕਿਹਾ ਕਿ ਵਿਸ਼ੇਸ਼ ਵਿਅਕਤੀ 50 ਹਜ਼ਾਰ ਤੋਂ ਵੱਧ ਦੀ ਰਕਮ ਆਪਣੇ ਕੋਲ ਨਹੀਂ ਰੱਖ ਸਕੇਗਾ। ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸ ਨੂੰ ਉਸਦਾ ਵੇਰਵਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਬੂਥਾਂ ਤੇ ਪੁਲਿਸ ਡਿਪਲੋਮੈਂਟ ਅਤੇ ਪੈਰਾਮਿਲਟਰੀ ਫੋਰਸਿਸ ਦੇ ਲਈ ਵੀ ਜਲਦ ਹੀ ਪ੍ਰੈਸ ਨੋਟ ਜਰੀਏ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK