Fri, Mar 27, 2026
Whatsapp

Ferozepur 'ਚ ਫੈਲੀ ਪੀਲੀਏ ਦੀ ਬਿਮਾਰੀ ! 2 ਮੌਤਾਂ ਮਗਰੋਂ 15 ਨਵੇਂ ਹੋਰ ਮਾਮਲੇ ਆਏ ਸਾਹਮਣੇ

ਇੱਕ ਦਿਨ ਵਿੱਚ ਹੀ 6 ਤੋਂ 7 ਮਰੀਜ਼ ਹੋਰ ਨਵੇਂ ਪੀਲੀਏ ਦੇ ਜਾਂਚ ਦੌਰਾਨ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਪਹਿਲਾਂ ਤੋਂ ਹੀ 15 ਦੇ ਕਰੀਬ ਮਰੀਜ਼ ਪੀਲੀਏ ਅਤੇ ਬੁਖਾਰ ਸਮੇਂ ਹੋਰ ਬਿਮਾਰੀਆਂ ਨਾਲ ਪੀੜਤ ਪਏ ਹਨ।

Reported by:  PTC News Desk  Edited by:  Aarti -- March 27th 2026 01:11 PM
Ferozepur 'ਚ ਫੈਲੀ ਪੀਲੀਏ ਦੀ ਬਿਮਾਰੀ ! 2 ਮੌਤਾਂ ਮਗਰੋਂ 15 ਨਵੇਂ ਹੋਰ ਮਾਮਲੇ ਆਏ ਸਾਹਮਣੇ

Ferozepur 'ਚ ਫੈਲੀ ਪੀਲੀਏ ਦੀ ਬਿਮਾਰੀ ! 2 ਮੌਤਾਂ ਮਗਰੋਂ 15 ਨਵੇਂ ਹੋਰ ਮਾਮਲੇ ਆਏ ਸਾਹਮਣੇ

Ferozepur News : ਫਿਰੋਜ਼ਪੁਰ ਦਾ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਫੈਲੀ ਪੀਲੀਏ ਦੀ ਬੀਮਾਰੀ ਮਹਾਂਮਾਰੀ ਦਾ ਰੂਪ ਲੈਂਦੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਤੋਂ ਬਾਅਦ ਇੱਕ ਪਿੰਡ ਵਿੱਚ ਦੋ ਮੌਤਾਂ ਹੋ ਗਈਆਂ ਹਨ ਅਤੇ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੀ ਹਾਂ ਇੱਕ ਦਿਨ ਵਿੱਚ ਹੀ 6 ਤੋਂ 7 ਮਰੀਜ਼ ਹੋਰ ਨਵੇਂ ਪੀਲੀਏ ਦੇ ਜਾਂਚ ਦੌਰਾਨ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਪਹਿਲਾਂ ਤੋਂ ਹੀ 15 ਦੇ ਕਰੀਬ ਮਰੀਜ਼ ਪੀਲੀਏ ਅਤੇ ਬੁਖਾਰ ਸਮੇਂ ਹੋਰ ਬਿਮਾਰੀਆਂ ਨਾਲ ਪੀੜਤ ਪਏ ਹਨ। 

ਸਿਹਤ ਵਿਭਾਗ ਦੀ ਸੁਸਤ ਚਾਲ ਕਾਰਨ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਜਾਂਚ ਨਹੀਂ ਹੋ ਸਕੀ ਕਿ ਆਖਿਰਕਾਰ ਕਿੰਨੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। 


ਦੱਸ ਦਈਏ ਕਿ ਇਸ ਪਿੰਡ ਦੀ ਗਿਣਤੀ 4000 ਦੇ ਕਰੀਬ ਹੈ ਅਤੇ ਮਾਤਰ 2000 ਦੇ ਕਰੀਬ ਹੀ ਲੋਕਾਂ ਦੀ ਜਾਂਚ ਅਜੇ ਤੱਕ ਸਿਹਤ ਵਿਭਾਗ ਕਰ ਪਾਇਆ ਹੈ ਜਦਕਿ ਉੱਥੇ ਕੈਂਪ ਲਗਾਏ ਜਾ ਰਹੇ ਹਨ ਪਰ ਸੁਸਤ ਚਾਲ ਕਾਰਨ ਪਿੰਡ ਦੇ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅੱਜ ਦੂਸਰੀ ਮੌਤ ਤੋਂ ਬਾਅਦ ਸਿਹਤ ਵਿਭਾਗ ਇੱਕ ਵਾਰੀ ਫਿਰ ਜਾਗਿਆ ਹੈ ਅਤੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। 

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾ ਮਿਲਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਿੰਡ ਵਿੱਚ ਗੰਦੇ ਪਾਣੀ  ਕਾਰਨ ਲੋਕ ਬਿਮਾਰ ਹੋ ਰਹੇ ਨੇ ਜੋ ਵੀ ਨੇਤਾ ਲੋਕ ਆਉਂਦੇ ਨੇ ਦਾਅਵੇ ਵਾਅਦੇ ਅਫਸਰ ਕਰਦੇ ਹਨ ਪਰ ਹੱਲ ਕੋਈ ਨਹੀਂ ਕਰ ਰਿਹਾ ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਵੀ ਕਾਫੀ ਲੋਕ ਪਿੰਡ ਵਿੱਚ ਬਿਮਾਰ ਹਨ ਅਤੇ ਲਗਾਤਾਰ ਗਿਣਤੀ ਵਧਦੀ ਜਾ ਰਹੀ  ਹੈ ਪਰ ਢਿੱਲੀ ਕਾਰਗੁਜ਼ਾਰੀ ਕਾਰਨ ਲੋਕ ਹੋਰ ਜਿਆਦਾ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ। 

- PTC NEWS

Top News view more...

Latest News view more...

PTC NETWORK
PTC NETWORK