Explainer: ਅਜੇ ਵੀ ਬਦਲਵਾਏ ਜਾ ਸਕਦੇ ਨੇ 2000 ਰੁਪਏ ਦੇ ਨੋਟ, ਇੱਥੇ ਜਾਣੋ
PTC News Desk : ਜਿਵੇ ਤੁਸੀਂ ਜਾਣਦੇ ਹੋ ਕਿ ਭਾਰਤੀ ਰਿਜ਼ਰਵ ਬੈਂਕ ਨੇ ਕੁੱਝ ਮਹੀਨਿਆਂ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਸੀ, ਜਿਸ 'ਚ ਉਨ੍ਹਾਂ 2000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਸੀ। ਉਦੋਂ ਤੋਂ ਹੀ ਦੇਸ਼ 'ਚ 2000 ਰੁਪਏ ਦੇ ਨੋਟਾਂ ਨੂੰ ਵਾਪਸ ਕਰਨ ਅਤੇ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਸੀ।
ਇਸ ਦੌਰਾਨ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ ਨੂੰ ਕਈ ਵਾਰ ਬਦਲਿਆ ਗਿਆ ਪਰ ਫਿਰ ਵੀ ਕੁਝ ਲੋਕ ਅਜਿਹੇ ਹਨ ਜੋ 2000 ਰੁਪਏ ਦੇ ਨੋਟ ਜਮ੍ਹਾ ਨਹੀਂ ਕਰਵਾ ਸਕੇ ਹਨ। ਜੇਕਰ ਤੁਸੀਂ ਵੀ ਇਨ੍ਹਾਂ 'ਚੋਂ ਇਕ ਹੋ ਅਤੇ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਜਾਨਣਾ ਚਾਹੁੰਦੇ ਹੋ ਕਿ ਤੁਸੀਂ ਇਸ ਨੂੰ ਕਿੱਥੇ ਬਦਲ ਸਕਦੇ ਹੋ? ਤਾਂ ਆਓ ਜਾਣਦੇ ਹਾਂ।
2000 ਰੁਪਏ ਦੇ 97% ਤੋਂ ਵੱਧ ਨੋਟ ਬੈਂਕਾਂ 'ਚ ਆਏ ਵਾਪਸ:
RBI ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕੇ ਇੱਕ ਰਿਪੋਰਟ ਜਾਰੀ ਕਿਤੀ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ 2000 ਰੁਪਏ ਦੇ ਕਿੰਨੇ ਨੋਟ ਵਾਪਸ ਆਏ ਹਨ। ਟਵੀਟ 'ਚ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ 2000 ਰੁਪਏ ਦੇ 97.26 ਫੀਸਦੀ ਨੋਟ RBI ਨੂੰ ਵਾਪਸ ਕਰ ਦਿੱਤੇ ਗਏ ਹਨ।
2000 ਰੁਪਏ ਦੇ ਨੋਟਾਂ ਦੀ ਕੀਮਤ 'ਚ ਵੱਡੀ ਗਿਰਾਵਟ:
ਜਿਵੇ ਤੁਸੀਂ ਜਾਣਦੇ ਹੋ ਕਿ RBI ਨੇ 19 ਮਈ 2023 ਨੂੰ 2 ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ RBI ਦੇ ਇਸ ਤਾਜ਼ੇ ਫੈਸਲੇ ਨੂੰ ਨੋਟਬੰਦੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਸ ਨੂੰ ਮਿੰਨੀ ਨੋਟਬੰਦੀ ਕਿਹਾ ਜਾ ਰਿਹਾ ਹੈ। ਬੈਂਕ ਮੁਤਾਬਕ 2 ਹਜ਼ਾਰ ਰੁਪਏ ਦੇ ਪ੍ਰਚਲਿਤ ਨੋਟਾਂ ਦੀ ਕੀਮਤ 3.56 ਲੱਖ ਕਰੋੜ ਰੁਪਏ ਸੀ। ਜਦੋਂ ਕਿ ਨੋਟ ਜਮ੍ਹਾ ਕਰਨ ਦੀ ਆਖਰੀ ਮਿਤੀ 30 ਨਵੰਬਰ 2023 ਤੱਕ 2,000 ਰੁਪਏ ਦੇ ਨੋਟਾਂ ਦੀ ਕੀਮਤ ਸਿਰਫ 9,760 ਕਰੋੜ ਰੁਪਏ ਰਹਿ ਗਈ।
2000 ਰੁਪਏ ਦੇ ਨੋਟ ਅਜੇ ਵੀ ਇੱਥੇ ਹੋ ਰਹੇ ਜਮ੍ਹਾ:
ਦੱਸ ਦੇਈਏ ਕਿ ਜੇਕਰ ਤੁਹਾਡੇ ਕੋਲ ਇਸ ਸਮੇਂ 2,000 ਰੁਪਏ ਦੇ ਨੋਟ ਹਨ ਤਾਂ ਤੁਸੀਂ ਉਨ੍ਹਾਂ ਨੂੰ ਡਾਕ ਵਿਭਾਗ ਵਿੱਚ ਜਮ੍ਹਾ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਦੇ ਨਾਲ, ਡਾਕ ਵਿਭਾਗ ਤੁਹਾਡੇ ਦੁਆਰਾ ਜਮ੍ਹਾ ਕੀਤੇ ਗਏ 2000 ਰੁਪਏ ਦੇ ਨੋਟਾਂ ਨੂੰ ਤੁਹਾਡੇ ਵੇਰਵਿਆਂ ਦੇ ਨਾਲ RBI ਦਫ਼ਤਰ ਵਿੱਚ ਪਹੁੰਚਾ ਦੇਵੇਗਾ। ਪੁਸ਼ਟੀਕਰਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 2000 ਰੁਪਏ ਦੇ ਬਦਲੇ ਪੈਸੇ ਤੁਹਾਡੇ ਬੈਂਕ ਵਿੱਚ ਟਰਾਂਸਫਰ ਕੀਤੇ ਜਾਣਗੇ।
ਨੋਟਬੰਦੀ ਤੋਂ ਬਾਅਦ 2000 ਦੇ ਨੋਟ ਕੀਤੇ ਗਏ ਸਨ ਜਾਰੀ:
ਜਿਵੇ ਤੁਸੀਂ ਜਾਣਦੇ ਹੋ ਕਿ ਸਾਲ 2016 ਵਿੱਚ ਦੇਸ਼ ਵਿੱਚ 1000 ਰੁਪਏ ਦੇ ਨੋਟ ਨੂੰ ਬੰਦ ਕਰ ਦਿੱਤਾ ਗਿਆ ਸੀ। 1000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ 2,000 ਰੁਪਏ ਦਾ ਨੋਟ ਬਾਜ਼ਾਰ 'ਚ ਆਇਆ ਸੀ, ਜਿਸ ਨੂੰ ਹਟਾਉਣ ਲਈ ਸਰਕਾਰ ਨੇ ਹੁਣ ਇਹ ਨੋਟ ਲੋਕਾਂ ਤੋਂ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 2000 ਰੁਪਏ ਦੇ ਕਰੀਬ 97 ਫੀਸਦੀ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਆ ਚੁੱਕੇ ਹਨ।
- PTC NEWS