Tue, Mar 18, 2025
Whatsapp

Batala News : ਬਟਾਲਾ 'ਚ ਵਿਆਹੁਤਾ ਵੱਲੋਂ ਜੀਵਨਲੀਲ੍ਹਾ ਸਮਾਪਤ, ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਲਾਸ਼

Dowry Crime : ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਵਨਪ੍ਰੀਤ ਕੌਰ ਦਾ ਦੋ ਸਾਲ ਪਹਿਲਾਂ ਹੀ ਬੇਗੋਵਾਲ ਨਜਦੀਕ ਪਿੰਡ ਭਦਾਸ ਵਿਖੇ ਵਿਆਹ ਹੋਇਆ ਸੀ। ਪਰ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਦਾਜ-ਦਹੇਜ ਨੂੰ ਲੈ ਕੇ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ।

Reported by:  PTC News Desk  Edited by:  KRISHAN KUMAR SHARMA -- March 06th 2025 03:40 PM -- Updated: March 06th 2025 03:42 PM
Batala News : ਬਟਾਲਾ 'ਚ ਵਿਆਹੁਤਾ ਵੱਲੋਂ ਜੀਵਨਲੀਲ੍ਹਾ ਸਮਾਪਤ, ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਲਾਸ਼

Batala News : ਬਟਾਲਾ 'ਚ ਵਿਆਹੁਤਾ ਵੱਲੋਂ ਜੀਵਨਲੀਲ੍ਹਾ ਸਮਾਪਤ, ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਲਾਸ਼

Crime against Women : ਬਟਾਲਾ 'ਚ ਇੱਕ ਵਿਆਹੁਤਾ ਮੁਟਿਆਰ ਵੱਲੋਂ ਆਪਣੀ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਵਨਪ੍ਰੀਤ ਕੌਰ ਦਾ ਵਿਆਹ 2 ਸਾਲ ਪਹਿਲਾਂ ਹੋਇਆ, ਜਿਸ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਸੀ। ਮ੍ਰਿਤਕਾ ਦੀ ਲਾਸ਼ ਕਮਰੇ ਵਿਚੋਂ ਪੱਖੇ ਨਾਲ ਲਟਕਦੀ ਮਿਲੀ।

ਜਾਣਕਾਰੀ ਅਨੁਸਾਰ 26 ਸਾਲਾ ਪਵਨਪ੍ਰੀਤ ਕੌਰ ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ ਸੀ, ਜਿਸ ਨੇ ਪੇਕੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਉਸ ਦੀ ਲਾਸ਼ ਕੋਲੋਂ ਇੱਕ ਪੱਤਰ ਵੀ ਬਰਾਮਦ ਹੋਇਆ ਹੈ।


ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਾਏ ਇਲਜ਼ਾਮ

ਪੀੜਤ ਪਰਿਵਾਰ ਨੇ ਆਪਣੀ ਧੀ ਦੀ ਮੌਤ ਲਈ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਵਨਪ੍ਰੀਤ ਕੌਰ ਦਾ ਦੋ ਸਾਲ ਪਹਿਲਾਂ ਹੀ ਬੇਗੋਵਾਲ ਨਜਦੀਕ ਪਿੰਡ ਭਦਾਸ ਵਿਖੇ ਵਿਆਹ ਹੋਇਆ ਸੀ। ਪਰ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਦਾਜ-ਦਹੇਜ ਨੂੰ ਲੈ ਕੇ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਖੀਰ ਪਵਨਪ੍ਰੀਤ ਕੌਰ ਤੰਗ ਹੋ ਕੇ ਆਪਣੇ ਪੇਕੇ ਘਰ ਰਹਿਣ ਲੱਗ ਪਈ।

ਪਰਿਵਾਰ ਨੇ ਕਿਹਾ ਕਿ ਪਵਨਪ੍ਰੀਤ ਕੌਰ ਇਥੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ। ਪਵਨਪ੍ਰੀਤ ਕੌਰ ਦੇ ਭਰਾ ਅਤੇ ਮਾਂ ਨੇ ਭੁੱਬਾਂ ਮਾਰ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਪਵਨਪ੍ਰੀਤ ਨੂੰ ਉਸ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਬਹੁਤ ਤੰਗ ਪ੍ਰੇਸ਼ਾਨ ਕੀਤਾ, ਜਿਸ ਨਾਲ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸੇ ਵਜ੍ਹਾ ਕਾਰਨ ਉਸ ਨੇ ਘਰ ਦੇ ਕਮਰੇ ਵਿੱਚ ਆਪਣੀ ਜੀਵਨਲੀਲ੍ਹਾ ਖਤਮ ਕਰ ਲਈ। ਆਤਮਹੱਤਿਆ ਤੋਂ ਪਹਿਲਾਂ ਪਵਨਪ੍ਰੀਤ ਕੌਰ ਦੇ ਵੱਲੋਂ ਲਿਖਿਆ ਇੱਕ ਪੱਤਰ ਵੀ ਬਰਾਮਦ ਹੋਇਆ ਹੈ।

ਪੁਲਿਸ ਨੇ ਲਾਸ਼ ਅਤੇ ਪੱਤਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK