Fri, Sep 11, 2026
Whatsapp

Gurdaspur ਦੇ ਨਾਮੀ ਹੋਟਲ ਦੇ ਗੇਟ ਪਿੱਛੇ ਖੜ੍ਹੀ ਬਲੈਰੋ ’ਚੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; ਗੱਡੀ ’ਤੇ ਲੱਗਿਆ ਹੋਇਆ ਸੀ ਪੰਜਾਬ ਸਰਕਾਰ ਦਾ ਲੋਗੋ

ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਚਿੱਟੇ ਰੰਗ ਦੀ ਮਹਿੰਦਰਾ ਬਲੈਰੋ ਗੱਡੀ ਦਾ ਨੰਬਰ PB-06-BP-2290 ਹੈ ਅਤੇ ਗੱਡੀ ’ਤੇ ਪੰਜਾਬ ਸਰਕਾਰ ਦਾ ਲੋਗੋ ਲੱਗਿਆ ਹੋਇਆ ਸੀ ਨਾਲ ਹੀ ਸ਼ੀਸ਼ਿਆਂ ’ਤੇ ਕਾਲੀ ਫਿਲਮ ਵੀ ਲੱਗੀ ਹੋਈ ਸੀ।

Reported by:  PTC News Desk  Edited by:  Aarti -- September 11th 2026 09:46 AM
Gurdaspur ਦੇ ਨਾਮੀ ਹੋਟਲ ਦੇ ਗੇਟ ਪਿੱਛੇ ਖੜ੍ਹੀ ਬਲੈਰੋ ’ਚੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; ਗੱਡੀ ’ਤੇ ਲੱਗਿਆ ਹੋਇਆ ਸੀ ਪੰਜਾਬ ਸਰਕਾਰ ਦਾ ਲੋਗੋ

Gurdaspur ਦੇ ਨਾਮੀ ਹੋਟਲ ਦੇ ਗੇਟ ਪਿੱਛੇ ਖੜ੍ਹੀ ਬਲੈਰੋ ’ਚੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; ਗੱਡੀ ’ਤੇ ਲੱਗਿਆ ਹੋਇਆ ਸੀ ਪੰਜਾਬ ਸਰਕਾਰ ਦਾ ਲੋਗੋ

Gurdaspur News : ਗੁਰਦਾਸਪੁਰ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਕਸਾਈਜ਼ ਵਿਭਾਗ ਅਤੇ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਗੁਰਦਾਸਪੁਰ ਦੇ ਨਾਮੀ ਹੋਟਲ ਦੇ ਗੇਟ ਪਿੱਛੇ ਖੜ੍ਹੀ ਇੱਕ ਮਹਿੰਦਰਾ ਬਲੈਰੋ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗੱਡੀ ਵਿੱਚੋਂ ਕੁੱਲ 27 ਪੇਟੀਆਂ ਸ਼ਰਾਬ ਬਰਾਮਦ ਹੋਈਆਂ ਹਨ।

ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਚਿੱਟੇ ਰੰਗ ਦੀ ਮਹਿੰਦਰਾ ਬਲੈਰੋ ਗੱਡੀ ਦਾ ਨੰਬਰ PB-06-BP-2290 ਹੈ ਅਤੇ ਗੱਡੀ ’ਤੇ ਪੰਜਾਬ ਸਰਕਾਰ ਦਾ ਲੋਗੋ ਲੱਗਿਆ ਹੋਇਆ ਸੀ ਨਾਲ ਹੀ ਸ਼ੀਸ਼ਿਆਂ ’ਤੇ ਕਾਲੀ ਫਿਲਮ ਵੀ ਲੱਗੀ ਹੋਈ ਸੀ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਹੋਟਲ ਦੇ ਮੈਨੇਜਰ ਸਮੇਤ ਗੱਡੀ ਚਾਲਕਾਂ ਲੱਖਾ ਤੇ ਰਾਜਵਿੰਦਰਗ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਥਾਨਾ ਸਿਟੀ ਗੁਰਦਾਸਪੁਰ ਦੇ ਸਬ-ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਗੁਰਦਾਸਪੁਰ ਦੇ ਨਾਮੀ ਹੋਟਲ ਦੇ ਗੇਟ ਪਿੱਛੇ ਸ਼ਰਾਬ ਨਾਲ ਭਰੀ ਇੱਕ ਗੱਡੀ ਖੜ੍ਹੀ ਹੈ।ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਇੰਸਪੈਕਟਰ ਪੰਕਜ ਸ਼ਰਮਾ ਦੀ ਹਾਜ਼ਰੀ ਵਿੱਚ ਗੱਡੀ ਦੀ ਜਾਂਚ ਕੀਤੀ ਗਈ।

ਜਾਂਚ ਦੌਰਾਨ ਗੱਡੀ ਵਿੱਚੋਂ 27 ਪੇਟੀਆਂ ਸ਼ਰਾਬ ਬਰਾਮਦ ਹੋਈ।ਪੁਲਿਸ ਅਨੁਸਾਰ ਬਰਾਮਦ ਸ਼ਰਾਬ ਵਿੱਚ ਠੰਡਰ ਬੋਲਟ, ਕਿੰਗਫਿਸ਼ਰ ਬੀਅਰ ਅਤੇ ਵੱਖ-ਵੱਖ ਬ੍ਰਾਂਡਾਂ ਦੀ ਵਿਸਕੀ ਸਮੇਤ ਹੋਰ ਸ਼ਰਾਬ ਸ਼ਾਮਲ ਹੈ। ਪੁਲਿਸ ਨੇ ਗੱਡੀ ਅਤੇ ਬਰਾਮਦ ਕੀਤੀ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਵੱਲੋਂ ਗੁਰਦਾਸਪੁਰ ਦੇ ਨਾਮੀ ਹੋਟਲ ਦੇ ਮੈਨੇਜਰ  ਗੱਡੀ ਚਾਲਕਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਨਾਮਜ਼ਦ ਮੁਲਜ਼ਮ ਮੌਕੇ ਤੋਂ ਫ਼ਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਸ਼ਰਾਬ ਠੇਕੇਦਾਰਾਂ ਦੀ ਗੁਰਦਾਸਪੁਰ ਟ੍ਰੇਡਰਜ਼ ਫਰਮ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਕਾਰਨ ਸਰਕਾਰ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਠੇਕੇਦਾਰਾਂ ਦਾ ਕਹਿਣਾ ਹੈ। ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਲੋੜ ਹੈ।ਪੁਲਿਸ ਵੱਲੋਂ ਬਰਾਮਦਗੀ ਦੇ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ।

ਇਹ ਵੀ ਪੜ੍ਹੋ  : Punjab Weather September 11 : ਪੰਜਾਬ ’ਚ ਲਗਾਤਾਰ ਵਧਦਾ ਜਾ ਰਿਹਾ ਤਾਪਮਾਨ, ਜਾਣੋ ਕਦੋਂ ਮਿਲੇਗੀ ਰਾਹਤ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK