Sat, Jun 14, 2025
Whatsapp

ਲੁਧਿਆਣਾ: ਨਾਬਾਲਿਗਾ ਨਾਲ 3 ਨੌਜਵਾਨਾਂ ਵੱਲੋਂ ਇੱਕ ਹਫ਼ਤੇ ਤੱਕ ਸਮੂਹਿਕ ਜਬਰ ਜ਼ਿਨਾਹ

Reported by:  PTC News Desk  Edited by:  Jasmeet Singh -- July 30th 2023 02:31 PM
ਲੁਧਿਆਣਾ: ਨਾਬਾਲਿਗਾ ਨਾਲ 3 ਨੌਜਵਾਨਾਂ ਵੱਲੋਂ ਇੱਕ ਹਫ਼ਤੇ ਤੱਕ ਸਮੂਹਿਕ ਜਬਰ ਜ਼ਿਨਾਹ

ਲੁਧਿਆਣਾ: ਨਾਬਾਲਿਗਾ ਨਾਲ 3 ਨੌਜਵਾਨਾਂ ਵੱਲੋਂ ਇੱਕ ਹਫ਼ਤੇ ਤੱਕ ਸਮੂਹਿਕ ਜਬਰ ਜ਼ਿਨਾਹ

ਲੁਧਿਆਣਾ: ਦਿੱਲੀ ਵਾਸੀ ਇੱਕ ਨਾਬਾਲਗ ਕੁੜੀ ਆਪਣੇ ਪਰਿਵਾਰ ਨਾਲ ਝਗੜਾ ਕਰਕੇ ਆਪਣੇ ਦੋਸਤ ਨਾਲ ਲੁਧਿਆਣਾ ਪਹੁੰਚੀ ਗਈ। ਇੱਥੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੀ ਮਦਦ ਦੇ ਬਹਾਨੇ ਉਨ੍ਹਾਂ ਨੂੰ ਸ਼ਹਿਰ ਦੇ ਸੁਭਾਨੀ ਬਿਲਡਿੰਗ ਇਲਾਕੇ ਦੇ ਕੋਲ ਇੱਕ ਹੋਟਲ 'ਚ ਕਮਰਾ ਦਵਾ ਦਿੱਤਾ। ਜਿੱਥੇ ਬਾਅਦ ਵਿੱਚ ਉਹ ਨਾਬਾਲਿਗਾ ਨਾਲ ਇੱਕ ਹਫ਼ਤੇ ਤੱਕ ਸਮੂਹਿਕ ਜਬਰ ਜ਼ਿਨਾਹ ਕਰਦੇ ਰਹੇ ਅਤੇ ਇਸ ਪੂਰੇ ਅਪਰਾਧ ਦੀ ਵੀਡੀਓ ਵੀ ਬਣਾ ਲਈ।

ਕੁੜੀ ਨੇ ਘਰੇ ਪਹੁੰਚ ਦਿੱਤੀ ਜਾਣਕਾਰੀ 
ਇਸ ਤੋਂ ਬਾਅਦ ਕੁੜੀ ਕਿਸੇ ਤਰ੍ਹਾਂ ਹਿੰਮਤ ਜੁਟਾ ਕੇ ਉਥੋਂ ਨਿਕਲ ਕੇ ਵਾਪਸ ਦਿੱਲੀ ਆਪਣੇ ਘਰ ਪਹੁੰਚ ਗਈ। ਮੁਲਜ਼ਮਾਂ ਦੀਆਂ ਧਮਕੀਆਂ ਤੋਂ ਤੰਗ ਪ੍ਰੇਸ਼ਾਨ ਨਾਬਾਲਿਗਾ ਨੇ ਘਰ ਪਰਤ ਕੇ ਪੂਰੀ ਘਟਨਾ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੇ ਦੱਖਣੀ ਦਿੱਲੀ ਪੁਲਿਸ ਥਾਣੇ 'ਚ ਇਸ ਘਟਨਾ ਨੂੰ ਲੈ ਕੇ ਜ਼ੀਰੋ ਐੱਫ.ਆਈ.ਆਰ ਦਰਜ ਕਰਵਾਈ। ਦੂਜੇ ਪਾਸੇ ਮਾਮਲੇ ਦੀ ਜਾਂਚ ਲੁਧਿਆਣਾ ਦੇ ਥਾਣਾ ਡਵੀਜ਼ਨ-2 ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਨੇ ਨਾਬਾਲਿਗਾ ਦੀ ਸ਼ਿਕਾਇਤ 'ਤੇ ਤਿੰਨੇ ਨੌਜਵਾਨਾਂ ਗੌਰਵ, ਮਨੀਸ਼ ਅਤੇ ਇੱਕ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਪੀੜਤਾ ਦੀ ਮੈਡੀਕਲ ਜਾਂਚ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।




ਇਵੇਂ ਵਾਪਰਿਆ ਪੂਰਾ ਮਾਮਲਾ 
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਨਾਬਾਲਿਗਾ ਪਰਿਵਾਰ ਨਾਲ ਝਗੜੇ ਤੋਂ ਬਾਅਦ 9 ਜੁਲਾਈ ਨੂੰ ਆਪਣੇ ਦੋਸਤ ਸਮੇਤ ਰੇਲਗੱਡੀ ਰਾਹੀਂ ਲੁਧਿਆਣਾ ਆਈ ਸੀ। 11 ਜੁਲਾਈ ਨੂੰ ਮੁਲਜ਼ਮਾਂ ਨੇ ਉਸ ਨੂੰ ਕਮਰਾ ਦਿਵਾਉਣ ਦੇ ਬਹਾਨੇ ਵਰਗਲਾ ਲਿਆ। ਮੁਲਜ਼ਮਾਂ ਨੇ ਕਿਹਾ ਕਿ ਉਹ ਦੋਵਾਂ ਦੀ ਮਦਦ ਕਰਨਗੇ। ਉਹ ਨਾਬਾਲਿਗਾ ਅਤੇ ਉਸ ਦੇ ਦੋਸਤ ਨੂੰ ਇਕ ਹੋਟਲ ਵਿਚ ਲੈ ਗਏ। ਜਿੱਥੇ ਉਨ੍ਹਾਂ ਨਾਬਾਲਿਗਾ ਨੂੰ ਲਗਾਤਾਰ 6 ਦਿਨ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮਾਂ ਨੇ ਬਲਾਤਕਾਰ ਕਰਨ ਤੋਂ ਬਾਅਦ ਪੀੜਤਾ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜਾਵੇਗੀ।

ਮੁਲਜ਼ਮਾਂ ਦੀ ਭਾਲ ਜਾਰੀ
ਪੀੜਤਾ ਨੂੰ 22 ਜੁਲਾਈ ਨੂੰ ਪਤਾ ਲੱਗਾ ਕਿ ਉਸ ਦੇ ਜਾਣ ਤੋਂ ਬਾਅਦ ਮਾਂ ਦੀ ਤਬੀਅਤ ਵਿਗੜ ਗਈ ਹੈ। ਕਿਸੇ ਤਰ੍ਹਾਂ ਉਹ ਬਦਮਾਸ਼ਾਂ ਦੇ ਚੁੰਗਲ ਤੋਂ ਬਚ ਕੇ ਦਿੱਲੀ ਸਥਿਤ ਆਪਣੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੱਸਿਆ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੁਲਜ਼ਮਾਂ ਦੀ ਪਛਾਣ ਕਰ ਕੇ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: 
ਨਵਾਂਸ਼ਹਿਰ: ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀ ਦੀ ਮਾਂ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ

- With inputs from our correspondent

Top News view more...

Latest News view more...

PTC NETWORK