Mon, Jun 16, 2025
Whatsapp

ਨਵਾਂਸ਼ਹਿਰ: ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀ ਦੀ ਮਾਂ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ

Reported by:  PTC News Desk  Edited by:  Jasmeet Singh -- July 30th 2023 10:08 AM -- Updated: July 30th 2023 10:52 AM
ਨਵਾਂਸ਼ਹਿਰ: ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀ ਦੀ ਮਾਂ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ

ਨਵਾਂਸ਼ਹਿਰ: ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀ ਦੀ ਮਾਂ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ

ਐੱਸ.ਬੀ.ਐੱਸ ਨਗਰ: ਗੁਰਵਿੰਦਰ ਨਾਥ ਕੈਨੇਡਾ ਵਿੱਚ ਪੜ੍ਹਨ ਲਈ ਪੰਜਾਬ ਵਿੱਚ ਆਪਣਾ ਘਰ ਛੱਡ ਗਿਆ ਸੀ। ਦੋ ਸਾਲ ਮਗਰੋਂ ਹੁਣ 24 ਸਾਲਾ ਗਬਰੂ ਦੀ ਲਾਸ਼ ਨੂੰ ਉਸ ਦੇ ਪਿੰਡ ਆਇਮਾ ਚਹਿਲ ਵਾਪਸ ਲਿਆਂਦਾ ਗਿਆ, ਜਿੱਥੇ ਉਸ ਦੀ ਦੁਖੀ ਮਾਂ ਨੇ ਵੀ ਆਪਣੇ ਜਵਾਨ ਪੁੱਤ ਦੇ ਵਿਛੋੜੇ ਦੇ ਸੋਗ 'ਚ ਜ਼ਹਿਰ ਖਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ਨਿੱਚਰਵਾਰ ਨੂੰ ਗੁਰਵਿੰਦਰ (24) ਅਤੇ ਉਸਦੀ ਮਾਂ ਨਰਿੰਦਰ ਦੇਵੀ (50) ਦਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਵਿੱਚ ਇਕੱਠੇ ਸਸਕਾਰ ਕੀਤਾ ਗਿਆ।

ਗੁਰਵਿੰਦਰ ਟੋਰਾਂਟੋ ਦੇ ਲਾਇਲਿਸਟ ਕਾਲਜ ਵਿੱਚ ਬਿਜ਼ਨਸ ਕੋਰਸ ਕਰ ਰਿਹਾ ਸੀ। ਉਹ ਇਸ ਦੇ ਨਾਲ ਹੀ ਜੀਵੀਕਾ ਕਮਾਉਣ ਲਈ ਪੀਜ਼ਾ ਡਿਲੀਵਰ ਦਾ ਕੰਮ ਵੀ ਕਰਦਾ ਸੀ। ਟੋਰਾਂਟੋ ਦੇ ਨੇੜੇ ਮਿਸੀਸਾਗਾ ਸ਼ਹਿਰ ਵਿੱਚ 9 ਜੁਲਾਈ ਨੂੰ ਦੇਰ ਰਾਤ ਇੱਕ ਡਿਲੀਵਰੀ ਕਰਨ ਦੌਰਾਨ ਉਸਦੀ ਕਾਰ ਲੁੱਟ ਲਈ ਗਈ ਅਤੇ ਪੰਜਾਬੀ ਨੌਜਵਾਨ 'ਤੇ ਬੇਰਹਿਮੀ ਭਰਿਆ ਹਮਲਾ ਵੀ ਕੀਤਾ ਗਿਆ। ਜਿਸ ਨੇ 6 ਦਿਨ ਬਾਅਦ, 14 ਜੁਲਾਈ ਨੂੰ ਸਥਾਨਿਕ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ।

ਪਿਤਾ ਤੋਂ ਖ਼ਬਰ ਲੁਕਾਉਣ ਲਈ ਕੱਟਿਆ ਇੰਟਰਨੈੱਟ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਘਰ ਵਾਪਸ ਉਸਦੇ ਭਰਾਵਾਂ, ਇੱਕ ਉਸ ਤੋਂ ਵੱਡਾ ਅਤੇ ਦੂਜਾ ਉਸਦਾ ਜੁੜਵਾਂ ਨੇ ਆਪਣੇ ਮਾਤਾ-ਪਿਤਾ ਤੋਂ ਖ਼ਬਰਾਂ ਨੂੰ ਲੁਕੋ ਕੇ ਰੱਖਣ ਦੀ ਵੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਪਿਤਾ ਕ੍ਰਿਸ਼ਨ ਦੇਵ ਨਾਥ ਦੇ ਫ਼ੋਨ 'ਤੇ ਇੰਟਰਨੈੱਟ ਵੀ ਬੰਦ ਕਰਵਾ ਦਿੱਤਾ। ਉਨ੍ਹਾਂ ਦੇ ਪਿਤਾ ਇੱਕ ਛੋਟੀ ਜਿਹੀ ਡੇਅਰੀ ਚਲਾਉਣ ਵਾਲੇ ਕਿਸਾਨ ਕ੍ਰਿਸ਼ਨ ਦੇਵ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਉਦੋਂ ਹੀ ਪਤਾ ਲੱਗਿਆ ਜਦੋਂ ਉਨ੍ਹਾਂ ਦੀ ਪਤਨੀ ਨੇ 27 ਜੁਲਾਈ ਵੀਰਵਾਰ ਨੂੰ ਮੌਤ ਨੂੰ ਗਲੇ ਲਗਾ ਲਿਆ।

narinder and gurvinder
ਮ੍ਰਿਤਕ ਨਰਿੰਦਰ ਦੇਵੀ (50) ਅਤੇ ਮ੍ਰਿਤਕ ਗੁਰਵਿੰਦਰ ਨਾਥ (24) ਦੀ ਤਸਵੀਰ
ਬੇਟੇ ਅਤੇ ਵਹੁਟੀ ਦੀ ਇਕੱਠਿਆਂ ਹੀ ਮਿਲੀ ਮੌਤ ਦੀ ਖ਼ਬਰ
ਕ੍ਰਿਸ਼ਨ ਦੇਵ ਨੇ ਇੰਡੀਅਨ ਐਕਪ੍ਰੈੱਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਨ੍ਹਾਂ ਅੱਜ ਸਭ ਕੁਝ ਗੁਆ ਲਿਆ ਹੈ। ਮੇਰੀ ਪਤਨੀ ਨੇ ਕਿਸੇ ਤਰ੍ਹਾਂ ਮਹਿਸੂਸ ਕੀਤਾ ਕਿ ਗੁਰਵਿੰਦਰ ਨਾਲ ਸਭ ਕੁਝ ਠੀਕ ਨਹੀਂ ਹੈ ਅਤੇ ਪੰਜ-ਛੇ ਦਿਨ ਪਹਿਲਾਂ ਮੈਨੂੰ ਉਸ ਨੂੰ ਬੁਲਾਉਣ ਲਈ ਮਜਬੂਰ ਕੀਤਾ। ਜਦੋਂ ਮੈਂ ਵਟਸਐਪ ਕਾਲ ਨਹੀਂ ਕਰ ਸਕਿਆ ਕਿਉਂਕਿ ਮੇਰਾ ਇੰਟਰਨੈਟ ਕੰਮ ਨਹੀਂ ਕਰ ਰਿਹਾ ਸੀ ਤਾਂ ਉਹ ਹੋਰ ਬੇਚੈਨ ਹੋ ਗਈ। ਉਹ ਪਿੰਡ ਦੀਆਂ ਹੋਰ ਔਰਤਾਂ ਨੂੰ ਦੱਸਦੀ ਸੀ ਕਿ ਜੇਕਰ ਗੁਰਵਿੰਦਰ ਨੂੰ ਕੁਝ ਹੋ ਗਿਆ ਤਾਂ ਉਹ ਉਸ ਨੂੰ ਇਕੱਲਾ ਨਹੀਂ ਜਾਣ ਦੇਵੇਗੀ। ਉਨ੍ਹਾਂ ਦੱਸਿਆ ਕਿ ਫਿਰ ਸ਼ਾਇਦ ਬੁੱਧਵਾਰ ਨੂੰ ਆਖਰਕਾਰ ਨਰਿੰਦਰ ਦੇਵੀ ਨੂੰ ਪਤਾ ਲੱਗ ਹੀ ਗਿਆ। ਵਰਾਂਡੇ ਵਿਚ ਕੱਪੜੇ ਸੁਕਾਉਂਦੇ ਹੋਏ ਉਸਨੇ ਸ਼ਾਇਦ ਕੁਝ ਰਾਹਗੀਰਾਂ ਤੋਂ ਸੁਣਿਆ ਕਿ ਗੁਰਵਿੰਦਰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਂਦਾ ਜਾ ਰਿਹਾ ਹੈ। ਉਦੋਂ ਤੋਂ ਉਹ ਬੇਚੈਨ ਹੋ ਗਈ ਪਰ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ ਕਿ ਉਸਤੇ ਕੀ ਬੀਤ ਰਹੀ ਹੈ।


ਮ੍ਰਿਤਕ ਦੀ ਦਾਦੀ ਨੇ ਦੱਸਿਆ 'ਨੂੰਹ ਨੇ ਪਹਿਲਾਂ ਵੀ ਕੀਤੀ ਸੀ ਮਰਨ ਦੀ ਕੋਸ਼ਸ਼'
ਕੌਮੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਗੁਰਵਿੰਦਰ ਦੀ 75 ਸਾਲਾ ਦਾਦੀ ਵਿਦਿਆ ਦੇਵੀ ਨੇ ਦੱਸਿਆ ਕਿ ਮੇਰੀ ਨੂੰਹ ਨੇ ਪਹਿਲਾਂ ਆਪਣੇ ਆਪ ਨੂੰ ਕਰੰਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾਨੂੰ ਪਤਾ ਲੱਗਾ ਤਾਂ ਮੇਰੇ ਪੋਤੇ ਕਮਲ ਅਤੇ ਬਲਵਿੰਦਰ ਨੇ ਉਸ ਨੂੰ ਇਕ ਮਿੰਟ ਲਈ ਵੀ ਇਕੱਲਾ ਨਹੀਂ ਰਹਿਣ ਦਿੱਤਾ। ਅਗਲੀ ਸਵੇਰ ਵੀਰਵਾਰ ਉਹ ਘਰ ਨਹੀਂ ਸੀ। ਅਸੀਂ ਸੋਚਿਆ ਕਿ ਉਹ ਆਮ ਵਾਂਗ ਮੰਦਰ ਗਈ ਹੋਣੀ। ਪਰ ਉਹ ਕੁਝ ਸਮੇਂ ਬਾਅਦ ਵੀ ਵਾਪਸ ਨਹੀਂ ਆਈ। ਮੇਰੇ ਸਭ ਤੋਂ ਵੱਡੇ ਪੋਤੇ ਕਮਲ ਨੇ ਉਸ ਨੂੰ ਘਰ ਦੇ ਬਿਲਕੁਲ ਬਾਹਰ ਸੜਕ 'ਤੇ ਪਿਆ ਦੇਖਿਆ। ਕਮਲ ਨੇ ਇੰਡੀਅਨ ਐਕਪ੍ਰੈੱਸ ਨੂੰ ਦੱਸਿਆ ਕਿ ਉਸਦੀ ਮਾਂ ਨੇ ਸ਼ਾਇਦ ਕੋਈ ਕੀਟਨਾਸ਼ਕ ਖਾ ਲਿਆ ਸੀ। 

ਮਾਂ-ਪੁੱਤ ਦਾ ਹੋਇਆ ਸਸਕਾਰ 
ਗੁਰਵਿੰਦਰ ਦੀ ਲਾਸ਼ ਸ਼ੁੱਕਰਵਾਰ ਦੇਰ ਸ਼ਾਮ ਉਸ ਦੇ ਪਿੰਡ ਪਹੁੰਚੀ, ਜਿਸ ਮਗਰੋਂ ਦੋਵੇਂ ਮਾਂ-ਪੁੱਤ ਦਾ ਇਕੱਠਿਆਂ ਸਸਕਾਰ ਕਰ ਦਿੱਤਾ ਗਿਆ। ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਸੋਗ ਦੀ ਲਹਿਰ ਛਾਈ ਹੋਈ ਹੈ।  

- PTC NEWS

Top News view more...

Latest News view more...

PTC NETWORK