Punjabi Youth in Columbia : ਕੋਲੰਬੀਆ ’ਚ ਫਸੇ 5 ਪੰਜਾਬੀ ਨੌਜਵਾਨ, ਡੰਕੀ ਲਗਾ ਕੇ ਜਾ ਰਹੇ ਸੀ ਅਮਰੀਕਾ, ਵੀਡੀਓ ਜਾਰੀ ਕਰ ਮੰਗੀ ਮਦਦ
Punjabi Youth in Columbia : ਅਮਰੀਕਾ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਕਾਰਵਾਈ ਦੇ ਬਾਵਜੂਦ ਵੀ ਪੰਜਾਬੀਆਂ ਦਾ ਅਮਰੀਕਾ ਜਾਣ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ। ਦੱਸ ਦਈਏ ਕਿ ਕੋਲੰਬੀਆ ’ਚ 5 ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਨੌਜਵਾਨਾਂ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਉਹ ਮਦਦ ਦੀ ਗੁਹਾਰ ਲਗਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਪੰਜੇ ਪੰਜਾਬੀ ਨੌਜਵਾਨ ਡੰਕੀ ਰਾਹੀਂ ਅਮਰੀਕਾ ਜਾ ਰਹੇ ਸੀ। ਪਰ ਰਸਤੇ ’ਚ ਇਨ੍ਹਾਂ ਨੂੰ ਡੋਂਕਰਾਂ ਨੇ ਰੋਕ ਲਿਆ ਅਤੇ ਇਨ੍ਹਾਂ ਕੋਲੋਂ ਮੌਜੂਦ ਫੋਨ ਅਤੇ ਪੈਸੇ ਨੂੰ ਖੋਹ ਲਿਆ। ਨੌਜਵਾਨਾਂ ਵੱਲੋਂ ਹੁਣ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਦੱਸ ਦਈਏ ਕਿ ਕੋਲੰਬੀਆਂ ’ਚ ਅਗਵਾਹ ਪੰਜ ਪੰਜਾਬੀ ’ਚੋਂ ਇੱਕ ਜਲੰਧਰ ਦੇ ਪਿੰਡ ਜਮਾਲਪੁਰ ਦਾ ਨੌਜਵਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ। ਜਿਸ ਬਾਰੇ ਖ਼ਬਰ ਸੁਣਨ ਮਗਰੋਂ ਪਰਿਵਾਰ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।
ਮਾਮਲੇ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੰਲੋਬੀਆ ’ਚ ਫਸੇ ਪੰਜ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਸਾਂਸਦ ਸਤਨਾਮ ਸੰਧੂ ਨੇ ਲਿਖੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ। ਮਾਮਲੇ ’ਚ ਦਖਲ ਦੇ ਕੇ ਕੋਲੰਬੀਆਂ ’ਚ ਫਸੇ ਪੰਜ ਨੌਜਵਾਨਾੰ ਦੀ ਮਦਦ ਦੀ ਅਪੀਲ ਕੀਤੀ ਹੈ।
- PTC NEWS