No More Stubble Burning In Punjab : ਪੰਜਾਬ ’ਚ ਪਰਾਲੀ ਨੂੰ ਈਂਧਨ ਵੱਜੋਂ ਇਸਤੇਮਾਲ ਕਰਨ ਵਾਲੀ ਇੰਡਸਟਰੀ ਨੂੰ ਮਿਲੇਗੀ ਸਬਸਿਡੀ, ਇੱਥੇ ਪੜ੍ਹੋ ਪੂਰੀ ਜਾਣਕਾਰੀ
No More Stubble Burning In Punjab : ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਦਯੋਗਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਜੋ ਕਿ ਪਰਾਲੀ ਨੂੰ ਈਂਧਨ ਵਜੋਂ ਇਸਤੇਮਾਲ ਕਰਨਗੇ।
ਮਿਲੀ ਜਾਣਕਾਰੀ ਮੁਤਾਬਿਕ 4 ਟਨ ਬਾਇਲਰ ਲਗਾਉਣ 'ਤੇ 50 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਜਦਕਿ 8 ਟਨ ਬਾਇਲਰ ਲਗਾਉਣ 'ਤੇ 1 ਕਰੋੜ ਰੁਪਏ ਦੀ ਸਿੱਧੀ ਸਬਸਿਡੀ ਦਿੱਤੀ ਜਾਵੇਗੀ। ਇਸ ਨਾਲ 500-600 ਉਦਯੋਗਾਂ ਨੂੰ ਫਾਇਦਾ ਹੋਵੇਗਾ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਯੋਜਨਾ ਨਲਾ ਪੰਜਾਬ ’ਚ ਪ੍ਰਦੂਸ਼ਣ ਘਟੇਗਾ। ਨਾਲ ਹੀ ਜੇਕਰ ਪੁਰਾਣੇ ਉਦਯੋਗ ਨਵੇਂ ਬਾਇਲਰ ਲਗਾਉਂਦੇ ਹਨ, ਤਾਂ 1 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਨਾਲ ਹੀ ਕਿਸਾਨ ਆਰਥਿਕ ਤੌਰ 'ਤੇ ਖੁਸ਼ਹਾਲ ਹੋਣਗੇ।
ਇਹ ਵੀ ਪੜ੍ਹੋ : Congress ਦੀ ਅਨੁਸ਼ਾਸਨੀ ਕਮੇਟੀ ਦੀ ਵੱਡੀ ਕਾਰਵਾਈ, 8 ਕਾਂਗਰਸੀ ਕੌਂਸਲਰਾਂ ਨੂੰ ਪਾਰਟੀ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ
- PTC NEWS