85 New Flights get Bomb Threats : ਹੁਣ 85 ਉਡਾਣਾਂ ਨੂੰ ਮਿਲੀ ਬੰਬ ਦੀ ਧਮਕੀ, ਹੁਣ ਤੱਕ ਕਰੀਬ 700 ਕਰੋੜ ਦਾ ਨੁਕਸਾਨ
85 New Flights get Bomb Threats : ਜਹਾਜ਼ਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਵਾਰ ਫਿਰ ਇੱਕੋ ਸਮੇਂ 85 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਿਨ੍ਹਾਂ ਜਹਾਜ਼ਾਂ ਨੂੰ ਇਹ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਏਅਰ ਇੰਡੀਆ ਦੇ 20, ਵਿਸਤਾਰਾ ਦੇ 20, ਇੰਡੀਗੋ ਦੇ 25 ਅਤੇ ਆਕਾਸਾ ਦੇ 20 ਜਹਾਜ਼ ਸ਼ਾਮਲ ਹਨ। ਜਹਾਜ਼ਾਂ ਨੂੰ ਧਮਕੀਆਂ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕੁਝ ਦਿਨ ਪਹਿਲਾਂ ਵੀ ਇਕ ਤੋਂ ਬਾਅਦ ਇਕ ਕਈ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਜਹਾਜ਼ਾਂ 'ਤੇ ਬੰਬ ਦੀ ਧਮਕੀ ਦਿੱਤੀ ਜਾ ਰਹੀ ਹੈ। ਜੇਕਰ ਇਨ੍ਹਾਂ 85 ਨੂੰ ਹੋਰ ਜੋੜੀਏ ਤਾਂ ਹੁਣ ਤੱਕ ਲਗਭਗ 285 ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਜਹਾਜ਼ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪਰ ਇਨ੍ਹਾਂ ਧਮਕੀਆਂ ਕਾਰਨ ਏਅਰਲਾਈਨ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੇਂਦਰ ਸਰਕਾਰ ਵੀ ਜਹਾਜ਼ਾਂ ਨੂੰ ਰੋਜ਼ਾਨਾ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਗੰਭੀਰ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਕਾਰਨ ਹੁਣ ਤੱਕ 500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਏਅਰਲਾਈਨਜ਼ ਕੰਪਨੀਆਂ ਆਪਣੀਆਂ ਉਡਾਣਾਂ ਨੂੰ ਆਪਣੇ ਨਿਰਧਾਰਿਤ ਹਵਾਈ ਅੱਡਿਆਂ ਦੀ ਬਜਾਏ ਨੇੜਲੇ ਹਵਾਈ ਅੱਡਿਆਂ 'ਤੇ ਉਤਾਰਦੀਆਂ ਹਨ, ਜਿਸ ਨਾਲ ਜ਼ਿਆਦਾ ਈਂਧਨ ਦੀ ਖਪਤ ਹੁੰਦੀ ਹੈ।
ਜਹਾਜ਼ਾਂ ਦੀ ਮੁੜ ਜਾਂਚ ਕਰਨ, ਯਾਤਰੀਆਂ ਨੂੰ ਹੋਟਲਾਂ ਵਿੱਚ ਠਹਿਰਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਵੀ ਪ੍ਰਬੰਧ ਕੀਤੇ ਜਾਣੇ ਹਨ। ਏਅਰਲਾਈਨਾਂ ਏਅਰਪੋਰਟ ਨੂੰ ਪਾਰਕਿੰਗ ਚਾਰਜ ਵੀ ਅਦਾ ਕਰਦੀਆਂ ਹਨ ਜਿੱਥੇ ਉਹ ਐਮਰਜੈਂਸੀ ਲੈਂਡਿੰਗ ਕਰਦੀਆਂ ਹਨ। ਇਸ ਤੋਂ ਇਲਾਵਾ ਫਲਾਈਟ ਦੇ ਯਾਤਰੀਆਂ ਲਈ ਚਾਹ-ਪਾਣੀ ਸਮੇਤ ਭੋਜਨ ਦਾ ਪ੍ਰਬੰਧ ਕਰਦਾ ਹੈ।
ਇਹ ਵੀ ਪੜ੍ਹੋ : Canada PM Justin Trudeau ਦੀ ਕੁਰਸੀ ਖਤਰੇ ’ਚ ! ਖ਼ੁਦ ਦੀ ਹੀ ਪਾਰਟੀ ਦੇ ਮੈਂਬਰਾਂ ਨੇ ਦਿੱਤਾ ਅਲਟੀਮੇਟਮ, ਕਿਹਾ- ਇਸ ਤਰੀਕ ਤੱਕ ਦੋ ਅਸਤੀਫਾ
- PTC NEWS