Operation Sindoor ਦੇ ਇਨ੍ਹਾਂ ਬਹਾਦਰ ਸੈਨਿਕਾਂ ਨੂੰ 'ਵੀਰ ਚੱਕਰ', 'ਯੁੱਧ ਸੇਵਾ ਮੈਡਲ' ਅਤੇ 'ਸਰਬੋਤਮ ਯੁੱਧ ਸੇਵਾ ਮੈਡਲ' ਨਾਲ ਕੀਤਾ ਸਨਮਾਨਿਤ
Operation Sindoor : ਆਪ੍ਰੇਸ਼ਨ ਸਿੰਦੂਰ ਵਿੱਚ ਆਪਣੀ ਬਹਾਦਰੀ ਦਿਖਾਉਣ ਵਾਲੇ ਭਾਰਤੀ ਸੁਰੱਖਿਆ ਬਲਾਂ ਦੇ ਬਹਾਦਰ ਸੈਨਿਕਾਂ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟਾਂ ਸਮੇਤ 9 ਅਧਿਕਾਰੀਆਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਜੰਗੀ ਸਮੇਂ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਮੈਡਲ ਹੈ। ਭਾਰਤੀ ਹਵਾਈ ਸੈਨਾ ਨੇ ਇਸ ਕਾਰਵਾਈ ਵਿਚ ਘੱਟੋ-ਘੱਟ ਛੇ ਪਾਕਿਸਤਾਨੀ ਜਹਾਜ਼ਾਂ ਨੂੰ ਵੀ ਡੇਗ ਦਿੱਤਾ ਸੀ। ਇਨ੍ਹਾਂ ਦੇ ਨਾਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ।
ਵੀਰ ਚੱਕਰ ਨਾਲ ਸਨਮਾਨਿਤ
ਰਣਜੀਤ ਸਿੰਘ ਸਿੱਧੂ
ਮਨੀਸ਼ ਅਰੋੜਾ, ਐਸਸੀ
ਅਨੀਮੇਸ਼ ਪਟਨੀ
ਕੁਨਾਲ ਕਾਲਰਾ
ਜੌਏ ਚੰਦਰ
ਸਾਰਥਕ ਕੁਮਾਰ
ਸਿਧਾਂਤ ਸਿੰਘ
ਰਿਜ਼ਵਾਨ ਮਲਿਕ
ਅਰਸ਼ਵੀਰ ਸਿੰਘ ਠਾਕੁਰ
ਯੁੱਧ ਸੇਵਾ ਮੈਡਲ ਨਾਲ ਸਨਮਾਨਿਤ 13 ਅਧਿਕਾਰੀਆਂ
13 ਅਧਿਕਾਰੀਆਂ ਨੂੰ ਰੱਖਿਆ ਅਤੇ ਹਵਾਈ ਹਮਲੇ ਸਫਲਤਾਪੂਰਵਕ ਕਰਨ ਲਈ 'ਯੁੱਧ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਏਅਰ ਵਾਈਸ ਮਾਰਸ਼ਲ ਜੋਸਫ ਸੁਆਰੇਸ, ਏਅਰ ਵਾਈਸ ਮਾਰਸ਼ਲ ਪ੍ਰਜਵਲ ਸਿੰਘ ਅਤੇ ਏਅਰ ਕਮੋਡੋਰ ਅਸ਼ੋਕ ਰਾਜ ਠਾਕੁਰ ਵਰਗੇ ਸੀਨੀਅਰ ਅਧਿਕਾਰੀ ਸ਼ਾਮਲ ਹਨ।
4 ਅਧਿਕਾਰੀਆਂ ਨੂੰ ਸਰਵੋਤਮ ਯੁੱਧ ਸੇਵਾ ਨਾਲ ਸਨਮਾਨਿਤ
ਚਾਰ ਭਾਰਤੀ ਹਵਾਈ ਸੈਨਾ ਅਧਿਕਾਰੀਆਂ ਨੂੰ ਆਪ੍ਰੇਸ਼ਨ ਸਿੰਦੂਰ ਲਈ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਵਾਈ ਸੈਨਾ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਨਰੇਂਦਰੇਸ਼ਵਰ ਤਿਵਾੜੀ, ਪੱਛਮੀ ਹਵਾਈ ਕਮਾਂਡ ਦੇ ਕਮਾਂਡਰ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਅਤੇ ਏਅਰ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਏਅਰ ਮਾਰਸ਼ਲ ਅਵਧੇਸ਼ ਭਾਰਤੀ ਸ਼ਾਮਲ ਹਨ।
ਭਾਰਤੀ ਫੌਜ ਨੂੰ ਇਹ ਸਨਮਾਨ ਆਪ੍ਰੇਸ਼ਨ ਸਿੰਦੂਰ ਲਈ ਦਿੱਤੇ ਗਏ
ਸਰਬੋਤਮ ਯੁੱਧ ਸੇਵਾ ਮੈਡਲ - 2
ਕਿਰਤੀ ਚੱਕਰ - 4
ਉੱਤਮ ਯੁੱਧ ਸੇਵਾ ਮੈਡਲ - 3
ਵੀਰ ਚੱਕਰ - 4
ਸ਼ੌਰਿਆ ਚੱਕਰ - 8
ਯੁੱਧ ਸੇਵਾ ਮੈਡਲ - 9
ਬਾਰ ਇਨ ਆਰਮੀ ਮੈਡਲ - 2
ਆਰਮੀ ਮੈਡਲ - 58
ਡਿਸਪੈਚ ਵਿੱਚ ਜ਼ਿਕਰ: 115
- PTC NEWS