Odisha Plane Crash : ਓਡੀਸ਼ਾ 'ਚ ਯਾਤਰੀਆਂ ਨਾਲ ਭਰਿਆ ਪਲੇਨ ਕ੍ਰੈਸ਼ ,ਪਾਇਲਟ ਗੰਭੀਰ ਜ਼ਖਮੀ
Odisha Plane Crash : ਓਡੀਸ਼ਾ ਦੇ ਰਾਉਰਕੇਲਾ ਤੋਂ ਭੁਵਨੇਸ਼ਵਰ ਜਾ ਰਿਹਾ ਨੌਂ ਸੀਟਾਂ ਵਾਲਾ ਚਾਰਟਰਡ ਜਹਾਜ਼ ਸ਼ਨੀਵਾਰ ਦੁਪਹਿਰ ਨੂੰ ਹਾਦਸਾਗ੍ਰਸਤ ਹੋ ਗਿਆ ਹੈ। ਇੰਡੀਆ ਵਨ ਏਅਰ ਦੀ ਮਲਕੀਅਤ ਵਾਲਾ ਇਹ ਜਹਾਜ਼ ਰਾਉਰਕੇਲਾ ਤੋਂ ਉਡਾਣ ਭਰਨ ਤੋਂ 17 ਕਿਲੋਮੀਟਰ ਬਾਅਦ ਹਾਦਸਾਗ੍ਰਸਤ ਹੋ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਾਇਲਟ ਸਮੇਤ ਨੌਂ ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਹਾਦਸੇ ਦਾ ਕਾਰਨ ਪਤਾ ਨਹੀਂ ਲੱਗਿਆ।
ਸੂਤਰਾਂ ਅਨੁਸਾਰ ਜਹਾਜ਼ ਰਾਉਰਕੇਲਾ ਤੋਂ ਲਗਭਗ 10 ਤੋਂ 15 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਥਾਨਕ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ, ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ।
- PTC NEWS