Colombia ਦੇ ਬੋਗੋਟਾ ਵਿੱਚ ਚਾਰਟਰ ਜਹਾਜ਼ ਹਾਦਸਾਗ੍ਰਸਤ, ਗਾਇਕ ਯੇਇਸਨ ਜਿਮੇਨੇਜ਼ ਸਣੇ 6 ਲੋਕਾਂ ਦੀ ਮੌਤ
Colombia News : ਕੋਲੰਬੀਆ ਦੇ ਬੋਗੋਟਾ ਵਿੱਚ ਇੱਕ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪ੍ਰਸਿੱਧ ਕੋਲੰਬੀਆ ਦੇ ਗਾਇਕ ਅਤੇ ਗੀਤਕਾਰ ਯੇਸਨ ਜਿਮੇਨੇਜ਼ ਵੀ ਸ਼ਾਮਲ ਸਨ। ਇਸ ਨਾਲ ਜਿਮੇਨੇਜ਼ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਹਾਜ਼ ਹਾਦਸੇ ਵਿੱਚ ਜਿਮੇਨੇਜ਼ ਦੀ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਸ਼ਰਧਾਂਜ਼ਲੀਆਂ ਦਾ ਮੀਂਹ ਵਰ੍ਹ ਰਿਹਾ ਹੈ, ਪ੍ਰਸ਼ੰਸਕਾਂ ਨੇ ਭਾਵੁਕ ਸੁਨੇਹੇ ਪੋਸਟ ਕੀਤੇ ਹਨ। ਇਹ ਜਹਾਜ਼ ਹਾਦਸਾ ਕੋਲੰਬੀਆ ਦੇ ਬੋਆਕਾ ਸੂਬੇ ਵਿੱਚ ਵਾਪਰਿਆ।
ਹਾਦਸੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਚਾਰਟਰ ਜਹਾਜ਼ ਜੁਆਨ ਜੋਸ ਰੋਂਡੋਨ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਉਚਾਈ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ ਅਤੇ ਅੰਤ ਵਿੱਚ ਰਨਵੇਅ ਦੇ ਨੇੜੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਓ ਵਿੱਚ ਛੋਟੇ ਜਹਾਜ਼ ਦੇ ਮਲਬੇ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦਿਖਾਇਆ ਗਿਆ ਹੈ। ਇਹ ਘਟਨਾ ਬੋਆਕਾ ਵਿੱਚ ਪਾਈਪਾ ਅਤੇ ਡੁਇਤਾਮਾ ਦੇ ਵਿਚਕਾਰ ਵਾਪਰੀ।
ਯੇਇਸਨ ਜਿਮੇਨੇਜ਼ ਦੇ ਪ੍ਰਸ਼ੰਸਕ ਉਨ੍ਹਾਂ ਦੀ ਜਹਾਜ਼ ਹਾਦਸੇ ਵਿੱਚ ਮੌਤ ਦੀ ਖ਼ਬਰ ਤੋਂ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟਾਂ ਪਾ ਰਹੇ ਹਨ।
ਇੱਕ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨੇ ਮੇਰਾ ਦਿਲ ਤੋੜ ਦਿੱਤਾ ਹੈ, ਜਦੋਂ ਕਿ ਇੱਕ ਹੋਰ ਨੇ ਲਿਖਿਆ, "ਯੇਇਸਨ ਜਿਮੇਨੇਜ਼ ਨੇ ਕਈ ਵਾਰ ਜਹਾਜ਼ ਹਾਦਸੇ ਵਿੱਚ ਮਰਨ ਦਾ ਸੁਪਨਾ ਦੇਖਿਆ ਸੀ, ਅਤੇ ਅੱਜ ਉਹ ਪੰਜ ਹੋਰ ਲੋਕਾਂ ਦੇ ਨਾਲ ਇੱਕ ਹਾਦਸੇ ਵਿੱਚ ਮਰ ਗਿਆ। ਇਹ ਬਹੁਤ ਦੁਖਦਾਈ ਹੈ।
ਇਹ ਵੀ ਪੜ੍ਹੋ : America ਦੀ ਸੀਰੀਆ ’ਚ ਏਅਰ ਸਟ੍ਰਾਈਕ, ਇਸਲਾਮਿਕ ਸਟੇਟ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
- PTC NEWS