Fri, Jun 20, 2025
Whatsapp

ਬਠਿੰਡਾ ਤੋਂ ਭਾਖੜਾ ਡੈਮ ਦੇਖਣ ਟੂਰ 'ਤੇ ਆਏ ਸਕੂਲੀ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

Reported by:  PTC News Desk  Edited by:  Shameela Khan -- October 28th 2023 03:19 PM -- Updated: October 28th 2023 06:01 PM
ਬਠਿੰਡਾ ਤੋਂ ਭਾਖੜਾ ਡੈਮ ਦੇਖਣ ਟੂਰ 'ਤੇ ਆਏ ਸਕੂਲੀ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

ਬਠਿੰਡਾ ਤੋਂ ਭਾਖੜਾ ਡੈਮ ਦੇਖਣ ਟੂਰ 'ਤੇ ਆਏ ਸਕੂਲੀ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

ਬਠਿੰਡਾ: ਨੰਗਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਸਕੂਲੀ ਬੱਚੇ ਬਠਿੰਡਾ ਤੋਂ ਭਾਖੜਾ ਡੈਮ ਦੇਖਣ ਆਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਹ ਬੱਚੇ ਟੂਰ 'ਤੇ ਆਏ ਸਨ। ਰਾਮਪੁਰਾ ਫੂਲ ਬਠਿੰਡੇ ਤੋਂ ਬੱਚਿਆਂ ਦੀ ਇਹ ਟੂਰਿਸਟ ਬੱਸ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਸੀ ਕਿ ਅਚਾਨਕ ਭਾਖੜਾ ਤੋਂ ਕੁਝ ਹੀ ਦੂਰੀ ਤੇ ਬੱਸ ਪਲਟ ਗਈ। 


ਦੱਸ ਦਈਏ ਕਿ ਬਠਿੰਡੇ ਦੇ ਰਾਮਪੁਰਾ ਫੂਲ ਤੋਂ 50 ਦੇ ਕਰੀਬ ਬੱਚਿਆਂ ਦਾ ਗਰੁੱਪ ਭਾਖੜਾ ਬਨ੍ਹ ਵੇਖਣ ਲਈ ਆਇਆ ਸੀ ਅਤੇ ਭਾਖੜਾ ਤੋਂ ਕੁਝ ਹੀ ਦੂਰੀ 'ਤੇ ਇੱਕ ਮੋੜ  ਮੁੜਦਿਆਂ ਹੋਇਆਂ ਬੱਸ ਦੀਆਂ ਬਰੇਕਾਂ ਅਚਾਨਕ ਫੇਲ ਹੋ ਗਈਆਂ।

ਜਿਸਤੋਂ ਬਾਅਦ ਡਰਾਈਵਰ ਨੇ ਆਪਣੀ ਸੂਝ-ਬੂਝ ਦੀ ਵਰਤੋਂ ਕਰਦੇ ਹੋਏ ਬੱਸ ਨੂੰ ਇੱਕ ਛੋਟੀ ਜਿਹੀ ਪਹਾੜੀ ਦੇ ਨਾਲ ਟਕਰਾ ਦਿੱਤਾ।ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਜ਼ਰੂਰ ਲੱਗੀਆਂ, ਪਰ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ।  ਸਾਰੇ ਬੱਚਿਆਂ ਨੂੰ ਬੀ.ਬੀ.ਐੱਮ.ਬੀ ਦੇ ਹਸਪਤਾਲ ਵਿੱਚ  ਦਾਖਿਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਦੀ ਪੂਰੀ ਟੀਮ ਨੇ ਇਨ੍ਹਾਂ ਬੱਚਿਆਂ ਦਾ ਇਲਾਜ ਕੀਤਾ। ਜਿਨਾਂ ਵਿੱਚੋਂ ਜ਼ਿਆਦਾ ਸੱਟਾਂ ਦੋ ਤਿੰਨ ਬੱਚਿਆਂ ਨੂੰ ਲੱਗੀਆਂ ਹਨ। 

- PTC NEWS

Top News view more...

Latest News view more...

PTC NETWORK