Sun, Dec 15, 2024
Whatsapp

Seema-Sachin Love Story: ਸੀਮਾ ਹੈਦਰ ਦੀ ਕਹਾਣੀ ਵਿੱਚ ਆਇਆ ਇੱਕ ਨਵਾਂ ਮੋੜ; ਭਾਰਤ ਆਉਣ ਦੀ ਤੈਆਰੀ ਵਿੱਚ ਪਹਿਲਾ ਪਤੀ...ਜਾਣੋ ਪੂਰਾ ਮਾਮਲਾ

Reported by:  PTC News Desk  Edited by:  Shameela Khan -- August 19th 2023 10:58 AM -- Updated: August 19th 2023 01:03 PM
Seema-Sachin Love Story: ਸੀਮਾ ਹੈਦਰ ਦੀ ਕਹਾਣੀ ਵਿੱਚ ਆਇਆ ਇੱਕ ਨਵਾਂ ਮੋੜ; ਭਾਰਤ ਆਉਣ ਦੀ ਤੈਆਰੀ ਵਿੱਚ ਪਹਿਲਾ ਪਤੀ...ਜਾਣੋ ਪੂਰਾ ਮਾਮਲਾ

Seema-Sachin Love Story: ਸੀਮਾ ਹੈਦਰ ਦੀ ਕਹਾਣੀ ਵਿੱਚ ਆਇਆ ਇੱਕ ਨਵਾਂ ਮੋੜ; ਭਾਰਤ ਆਉਣ ਦੀ ਤੈਆਰੀ ਵਿੱਚ ਪਹਿਲਾ ਪਤੀ...ਜਾਣੋ ਪੂਰਾ ਮਾਮਲਾ

Seema-Sachin Love Story:  ਗ਼ੁਲਾਮ ਹੈਦਰ ਉਹੀ ਸ਼ਖ਼ਸ ਹੈ ਜੋ ਸਾਉਦੀ ਅਰਬ ਵਿੱਚ ਰਹਿੰਦਾ ਹੈ ਅਤੇ ਸੀਮਾ ਹੈਦਰ ਦਾ ਪਹਿਲਾ ਪਤੀ ਹੈ। ਸੀਮਾ ਹੈਦਰ ਦੇ ਸੁਰਖ਼ੀਆਂ ਵਿੱਚ ਆਉਣ ਤੋਂ ਉਹ ਲਗਾਤਾਰ ਵੀਡੀਓ ਪੋਸਟ ਕਰਦੇ ਰਹਿੰਦਾ ਹੈ।  ਨਾਲ ਹੀ ਉਹ ਕਈ ਟੀਵੀ ਚੈਨਲਾਂ 'ਤੇ ਵੀ ਦਿਖਾਈ ਦਿੰਦਾ ਹੈ। ਉਸ ਨੇ ਹਾਲ ਹੀ ਵਿੱਚ ਆਪਣੇ ਯੂ-ਟਿਊਬ ਚੈਨਲ ਰਾਹੀਂ ਦੱਸਿਆ ਕਿ ਉਸ ਨੇ ਭਾਰਤ ਆਉਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਹੈ।


ਸਚਿਨ ਮੀਨਾ ਅਤੇ ਸੀਮਾ ਹੈਦਰ ਦੀ ਪ੍ਰੇਮ ਕਹਾਣੀ ਭਾਰਤ ਅਤੇ ਪਾਕਿਸਤਾਨ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ। ਹਰ ਰੋਜ਼ ਇਸ ਬਾਰੇ ਕੋਈ ਨਾ ਕੋਈ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਇਸ ਕਹਾਣੀ 'ਚ ਅਜਿਹਾ ਟਵਿਸਟ ਆਇਆ ਹੈ ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਜਾਣਕਾਰੀ ਮੁਤਾਬਿਕ ਸੀਮਾ ਹੈਦਰ ਦਾ ਪਹਿਲਾ ਪਤੀ ਗ਼ੁਲਾਮ ਹੈਦਰ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਹਾਣੀ ਵਿੱਚ ਨਵਾਂ ਮੋੜ ਆਉਣਾ ਤੈਅ ਹੈ। ਗ਼ੁਲਾਮ ਹੈਦਰ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੈ ਅਤੇ ਉਸ ਨੇ ਖ਼ੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਸਚਿਨ ਅਤੇ ਸੀਮਾ ਦੀ ਪ੍ਰੇਮ ਕਹਾਣੀ 'ਤੇ ਫ਼ਿਲਮ ਬਣਾਉਣ ਵਾਲੇ ਫ਼ਿਲਮਕਾਰ ਨੇ ਗ਼ੁਲਾਮ ਹੈਦਰ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਹੈ।

ਦਰਅਸਲ ਸੀਮਾ ਦੇ ਪਹਿਲੇ ਪਤੀ ਗ਼ੁਲਾਮ ਹੈਦਰ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਾਲ ਹੀ 'ਚ ਇੱਕ ਯੂ-ਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਗ਼ੁਲਾਮ ਹੈਦਰ ਨੇ ਖ਼ੁਦ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ  "ਮੈਂ ਭਾਰਤ ਦੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਹੈ, ਪਰ ਕੁੱਝ ਸਮੱਸਿਆਵਾਂ ਕਾਰਨ ਸਮਾਂ ਲੱਗ ਰਿਹਾ ਹੈ। ਮੈਂ ਭਾਰਤ ਜ਼ਰੂਰ ਜਾਵਾਂਗਾ, ਆਪਣੇ ਬੱਚਿਆਂ ਲਈ ਹਰ ਪਲੇਟਫ਼ਾਰਮ 'ਤੇ ਜਾਵਾਂਗਾ, ਮੈਂ ਉਨ੍ਹਾਂ ਲਈ ਆਪਣੀ ਆਵਾਜ਼ ਬੁਲੰਦ ਕਰਾਂਗਾ।"

ਜਿਸ ਤਰਾਂ ਸੀਮਾ ਹੈਦਰ ਨੂੰ ਸੋਸ਼ਲ ਮੀਡੀਆ ਰਾਹੀਂ ਸਚਿਨ ਨਾਲ ਪਿਆਰ ਹੋ ਗਿਆ ਅਤੇ ਜਿਸ ਤਰਾਂ ਭਾਰਤ ਆਈ। ਉਹ ਲੋਕਾਂ ਨੂੰ ਕਾਫ਼ੀ ਹੈਰਾਨ ਕਰਦਾ ਹੈ। ਇਸ ਸਭ ਦੇ ਵਿੱਚਕਾਰ ਉਨ੍ਹਾਂ ਦੀ ਕਹਾਣੀ 'ਤੇ ਬਣ ਰਹੀ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਇਸ ਅਨੋਖੀ ਪ੍ਰੇਮ ਕਹਾਣੀ 'ਤੇ ਬਣ ਰਹੀ ਫ਼ਿਲਮ ਦਾ ਨਾਂ 'ਕਰਾਚੀ ਤੋਂ ਨੋਇਡਾ' ਰੱਖਿਆ ਗਿਆ ਹੈ। ਫ਼ਿਲਮ ਦੇ ਜ਼ਰੀਏ ਦੇਸ਼-ਵਿਦੇਸ਼ 'ਚ ਸੀਮਾ-ਸਚਿਨ ਦੀ ਪ੍ਰੇਮ ਕਹਾਣੀ ਨੂੰ ਦੱਸਿਆ ਜਾਵੇਗਾ। ਫ਼ਿਲਹਾਲ ਇਹ ਦੇਖਣਾ ਹੋਵੇਗਾ ਕਿ ਇਹ ਕਹਾਣੀ ਕਿਸ ਹੱਦ ਤੱਕ ਜਾਂਦੀ ਹੈ।

- PTC NEWS

Top News view more...

Latest News view more...

PTC NETWORK