School Buses Collision : ਨਕੋਦਰ ’ਚ ਦੋ ਸਕੂਲੀ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ; ਇੱਕ ਬੱਸ ਪਲਟੀ
School Buses Collision : ਨਕੋਦਰ ਨੇੜੇ ਚੱਕ ਵੈਂਡਲ ਪਿੰਡ ਵਿੱਚ ਅੱਜ ਸਵੇਰੇ 6:30 ਵਜੇ ਦੇ ਕਰੀਬ ਦੋ ਸਕੂਲ ਬੱਸਾਂ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਸ ਕਾਰਨ ਇੱਕ ਬੱਸ ਪਲਟ ਗਈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ, ਕੈਂਬਰਿਜ ਸਕੂਲ ਬੱਸ ਡਰਾਈਵਰ ਟੀ-ਪੁਆਇੰਟ ਤੋਂ ਨਿਕਲਿਆ ਹੀ ਸੀ ਕਿ ਫੁੱਟਪਾਥ 'ਤੇ ਖੜ੍ਹੀ ਸੀ।
ਇਸ ਦੌਰਾਨ, ਪਿੱਛੇ ਤੋਂ ਆ ਰਹੀ ਮਾਨਵ ਸਹਿਯੋਗ ਸਕੂਲ ਬੱਸ ਦੇ ਡਰਾਈਵਰ ਨੇ ਕੈਂਬਰਿਜ ਸਕੂਲ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਬਰਿਜ ਸਕੂਲ ਬੱਸ ਸੜਕ ਦੇ ਕਿਨਾਰੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਗਣੀਮਤ ਇਹ ਰਹੀ ਕਿ ਹਾਦਸੇ ਸਮੇਂ ਕੋਈ ਵੀ ਸਕੂਲੀ ਬੱਚਾ ਬੱਸ ਵਿੱਚ ਨਹੀਂ ਸੀ। ਬੱਸਾਂ ਅਜੇ ਵਿਦਿਆਰਥੀਆਂ ਨੂੰ ਲੈ ਕੇ ਜਾਣ ਲਈ ਸ਼ੁਰੂ ਹੀ ਹੋਈਆਂ ਸੀ, ਜਿਵੇਂ ਹੀ ਅੱਗੇ ਗਈਆਂ ਦੋਹਾਂ ਵਿਚਾਲੇ ਭਿਆਨਕ ਟੱਕਰ ਹੋ ਗਈ।
ਘਟਨਾ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਕਾਬੂ ਵਿੱਚ ਲਿਆ ਅਤੇ ਗੱਡੀ ਵਿੱਚ ਫਸੇ ਡਰਾਈਵਰ ਅਤੇ ਕਲੀਨਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਸ ਹਾਦਸੇ ਵਿੱਚ ਡਰਾਈਵਰ ਅਤੇ ਕਲੀਨਰ ਪੂਰੀ ਤਰ੍ਹਾਂ ਸੁਰੱਖਿਅਤ ਹਨ, ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਪਲਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS