Sun, Oct 25, 2026
Whatsapp

Aadhaar card update : 5 ਤੋਂ 15 ਸਾਲ ਤੱਕ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਾਜ਼ਮੀ, UIDAI ਨੇ ਸਕੂਲਾਂ ਨੂੰ ਕੀਤੀ ਇਹ ਅਪੀਲ

Aadhaar card update : ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਬੁੱਧਵਾਰ ਨੂੰ ਦੇਸ਼ ਭਰ ਦੇ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਦਾ ਸਮੇਂ ਸਿਰ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਯਕੀਨੀ ਬਣਾਉਣ। ਇਸ ਸਬੰਧ ਵਿੱਚ UIDAI ਦੇ ਸੀਈਓ ਭੁਵਨੇਸ਼ ਕੁਮਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸਕੂਲਾਂ ਵਿੱਚ ਕੈਂਪ ਲਗਾ ਕੇ ਬਕਾਇਆ ਬਾਇਓਮੈਟ੍ਰਿਕ ਅੱਪਡੇਟ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ

Reported by:  PTC News Desk  Edited by:  Shanker Badra -- August 28th 2025 02:14 PM -- Updated: August 28th 2025 02:46 PM
Aadhaar card update : 5 ਤੋਂ 15 ਸਾਲ ਤੱਕ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਾਜ਼ਮੀ, UIDAI ਨੇ ਸਕੂਲਾਂ ਨੂੰ ਕੀਤੀ ਇਹ ਅਪੀਲ

Aadhaar card update : 5 ਤੋਂ 15 ਸਾਲ ਤੱਕ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਾਜ਼ਮੀ, UIDAI ਨੇ ਸਕੂਲਾਂ ਨੂੰ ਕੀਤੀ ਇਹ ਅਪੀਲ

 Aadhaar card update :  ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਬੁੱਧਵਾਰ ਨੂੰ ਦੇਸ਼ ਭਰ ਦੇ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਦਾ ਸਮੇਂ ਸਿਰ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਯਕੀਨੀ ਬਣਾਉਣ। ਇਸ ਸਬੰਧ ਵਿੱਚ UIDAI ਦੇ ਸੀਈਓ ਭੁਵਨੇਸ਼ ਕੁਮਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸਕੂਲਾਂ ਵਿੱਚ ਕੈਂਪ ਲਗਾ ਕੇ ਬਕਾਇਆ ਬਾਇਓਮੈਟ੍ਰਿਕ ਅੱਪਡੇਟ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਸਕੂਲਾਂ ਵਿੱਚ ਆਧਾਰ ਅੱਪਡੇਟ ਲਈ ਨਵੀਂ ਪਹਿਲ

UIDAI ਨੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਹਿਯੋਗ ਨਾਲ ਇਹ ਸਹੂਲਤ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸਕੂਲਾਂ ਨੂੰ UDISE ਐਪਲੀਕੇਸ਼ਨ ਰਾਹੀਂ ਜਾਣਕਾਰੀ ਮਿਲੇਗੀ ਕਿ ਕਿਹੜੇ ਬੱਚਿਆਂ ਦਾ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਲੰਬਿਤ ਹੈ। ਇਸ ਨਾਲ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀਆਂ ਦਾ ਆਧਾਰ ਸਮੇਂ ਸਿਰ ਅੱਪਡੇਟ ਕਰਨਾ ਆਸਾਨ ਹੋ ਜਾਵੇਗਾ।

ਸਮੇਂ ਸਿਰ ਬਾਇਓਮੈਟ੍ਰਿਕ ਅੱਪਡੇਟ ਜ਼ਰੂਰੀ 

UIDAI ਨੇ ਕਿਹਾ ਹੈ ਕਿ 5 ਸਾਲ ਦੀ ਉਮਰ ਵਿੱਚ ਅਤੇ ਫਿਰ 15 ਸਾਲ ਦੀ ਉਮਰ ਵਿੱਚ ਬੱਚਿਆਂ ਦੇ ਬਾਇਓਮੈਟ੍ਰਿਕਸ ਨੂੰ ਅੱਪਡੇਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਆਧਾਰ ਵਿੱਚ ਬੱਚਿਆਂ ਦਾ ਬਾਇਓਮੈਟ੍ਰਿਕ ਡੇਟਾ ਸਹੀ ਅਤੇ ਭਰੋਸੇਯੋਗ ਰਹਿੰਦਾ ਹੈ।

17 ਕਰੋੜ ਆਧਾਰ ਨੰਬਰਾਂ ਵਿੱਚ ਅੱਪਡੇਟ ਪੈਂਡਿੰਗ 

ਇਸ ਵੇਲੇ ਲਗਭਗ 17 ਕਰੋੜ ਆਧਾਰ ਨੰਬਰਾਂ ਵਿੱਚ ਬਾਇਓਮੈਟ੍ਰਿਕ ਅੱਪਡੇਟ ਲੰਬਿਤ ਹੈ। ਜੇਕਰ ਬੱਚਿਆਂ ਦਾ ਅੱਪਡੇਟ ਸਮੇਂ ਸਿਰ ਨਹੀਂ ਕੀਤਾ ਜਾਂਦਾ ਹੈ ਤਾਂ ਭਵਿੱਖ ਵਿੱਚ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਮੁਕਾਬਲੇ ਵਾਲੀਆਂ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ (ਜਿਵੇਂ ਕਿ NEET, JEE, CUET ਆਦਿ) ਲਈ ਰਜਿਸਟ੍ਰੇਸ਼ਨ ਕਰਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

ਰਾਜਾਂ ਤੋਂ ਸਹਿਯੋਗ ਦੀ ਅਪੀਲ

UIDAI ਮੁਖੀ ਨੇ ਆਪਣੇ ਪੱਤਰ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਇਸ ਕੰਮ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀ ਦਾ ਬਾਇਓਮੈਟ੍ਰਿਕ ਅੱਪਡੇਟ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਜਾਣਕਾਰੀ ਦੇਣ ਲਈ UIDAI ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਤਕਨੀਕੀ ਟੀਮਾਂ ਨੇ ਸਾਂਝੇ ਤੌਰ 'ਤੇ UDISE ਐਪ 'ਤੇ ਇਸਦਾ ਹੱਲ ਤਿਆਰ ਕੀਤਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK