Tarn Taran 'ਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ AAP ਦਾ ਫ਼ਰਜ਼ੀਵਾੜਾ ਆਇਆ ਸਾਹਮਣੇ
Tarn Taran News : ਪੰਜਾਬ 'ਚ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸਦ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਕਾਗਜ ਦਾਖਲ ਕਰਾਉਣ ਦੇ ਆਖਰੀ ਦਿਨ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ। ਤਰਨਤਾਰਨ 'ਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ AAP ਦਾ ਫ਼ਰਜ਼ੀਵਾੜਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਵੱਲੋਂ ਵੱਡੀ ਗਿਣਤੀ 'ਚ ਫਰਜ਼ੀ ਲੋਕਾਂ ਨੂੰ ਖਾਲੀ ਫਾਇਲਾਂ ਦੇ ਕੇ ਬਠਾਇਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੋਰਵਦੀਪ ਸਿੰਘ ਵਲਟੋਹਾ ਵੱਲੋਂ ਆਮ ਆਦਮੀ ਪਾਰਟੀ ਦਾ ਭਾਂਡਾ ਭੰਨਿਆ ਗਿਆ ਹੈ। ਗੋਰਵਦੀਪ ਸਿੰਘ ਵਲਟੋਹਾ ਨੇ ਸੱਤਾਧਾਰੀ ਆਪ ਪਾਰਟੀ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਆਮ ਆਦਮੀ ਪਾਰਟੀ ਵੱਲੋਂ ਵੱਡੀ ਗਿਣਤੀ 'ਚ ਫਰਜ਼ੀ ਲੋਕਾਂ ਨੂੰ ਖਾਲੀ ਫਾਇਲਾਂ ਦੇ ਕੇ ਬਠਾਇਆ ਗਿਆ ਸੀ।
ਪ੍ਰਸ਼ਾਸਨ ਵੱਲੋਂ ਟੋਕਣ ਸਿਸਟਮ ਲਾਗੂ ਕੀਤਾ ਗਿਆ ਸੀ ਪਰ ਦੂਜੇ ਪਾਰਟੀਆਂ ਦੇ ਲੋਕਾਂ ਨੂੰ 100 ਤੋਂ ਬਾਅਦ ਟੋਕਣ ਨੰਬਰ ਦਿੱਤਾ ਗਿਆ ਸੀ। 100 ਤੋਂ ਪਹਿਲਾਂ ਦਾ ਟੋਕਨ ਨੰਬਰ ਆਪ ਉਮੀਦਵਾਰਾਂ ਅਤੇ ਫਰਜ਼ੀ ਲੋਕਾਂ ਨੂੰ ਦਿੱਤਾ ਗਿਆ ਸੀ। ਜਦੋਂ ਗੋਰਵਦੀਪ ਸਿੰਘ ਵਲਟੋਹਾ ਨੇ ਭਾਂਡਾ ਭੰਨਿਆ ਤਾਂ ਖਾਲੀ ਫਾਇਲਾਂ ਲੈ ਕੇ ਬੈਠੀਆਂ ਮਹਿਲਾਵਾਂ ਫਾਈਲਾਂ ਸੁੱਟ ਕੇ ਭੱਜਦੀਆਂ ਨਜ਼ਰ ਆਈਆਂ।
ਗੋਰਵਦੀਪ ਵਲਟੋਹਾ ਅਤੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੇ ਪ੍ਰਸ਼ਾਸਨ 'ਤੇ ਨਾਮਜ਼ਦਗੀ ਪੱਤਰ ਲੈਣ ਵਿੱਚ ਪੱਖਪਾਤ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੀ ਕਾਗਜ਼ ਦਾਖਲ ਕਰਨ ਲਈ ਬੁਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਣ ਦਾ ਆਖ਼ਰੀ ਦਿਨ ਹੈ ਅਤੇ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਫਾਰਮ ਜਮ੍ਹਾਂ ਕਰਨ ਵਿਚ ਰੁੱਝੀਆਂ ਹੋਈਆਂ ਹਨ।
- PTC NEWS