Sangrur News : ਮਾਰਕੀਟ ਕਮੇਟੀ ਵੱਲੋਂ ਮੰਗੇ ਗਏ ਪ੍ਰਾਈਵੇਟ ਫੜ ਮਨਜ਼ੂਰ ਨਾ ਕਰਨ 'ਤੇ ਆੜਤੀ ਐਸੋਸੀਏਸ਼ਨ ਨੇ ਮੰਡੀ 'ਚ ਝੋਨੇ ਦੀ ਬੋਲੀ ਅਣਮਿਥੇ ਸਮੇਂ ਲਈ ਰੋਕੀ
Sangrur News : ਆੜਤੀ ਐਸੋਸੀਏਸ਼ਨ ਸੰਗਰੂਰ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਮੰਡੀ ਵਿੱਚ ਝੋਨੇ ਦੀ ਬੋਲੀ ਅਣਮਿਥੇ ਸਮੇਂ ਲਈ ਰੋਕ ਦਿੱਤੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਮੰਡੀ ਵਿੱਚ ਜਗ੍ਹਾ ਘੱਟ ਹੋਣ ਕਰਕੇ ਉਹਨਾਂ ਵੱਲੋਂ ਪਿਛਲੇ ਸਾਲਾਂ ਵਾਂਗ ਲਗਭਗ 70 ਪ੍ਰਾਈਵੇਟ ਫੜ ਮਨਜ਼ੂਰ ਕਰਨ ਦੀ ਮੰਗ ਕੀਤੀ ਗਈ ਸੀ ਪਰ ਮਾਰਕੀਟ ਕਮੇਟੀ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਆੜਤੀ ਇਸ ਦੌਰਾਨ ਮਾਲ ਚੁਕਵਾਉਂਦਾ ਜਾਂ ਬੋਲੀ ਕਰਵਾਉਂਦਾ ਪਾਇਆ ਗਿਆ, ਉਸਦਾ ਪੂਰਨ ਤੌਰ 'ਤੇ ਬਾਇਕਾਟ ਕੀਤਾ ਜਾਵੇਗਾ। ਨਾਲ ਹੀ, ਉਸ ਦੀ ਬਾਸਮਤੀ ਝੋਨੇ ਦੀ ਬੋਲੀ ਵੀ ਰੋਕੀ ਜਾਵੇਗੀ। ਐਸੋਸੀਏਸ਼ਨ ਨੇ ਸਾਫ਼ ਕਿਹਾ ਹੈ ਕਿ ਜੇ ਸਰਕਾਰ ਵੱਲੋਂ ਤੁਰੰਤ ਪ੍ਰਾਈਵੇਟ ਫੜ ਅਤੇ ਸੈਲਰ ਪਾਸ ਮਨਜ਼ੂਰ ਨਾ ਕੀਤੇ ਗਏ ਤਾਂ ਸੰਗਰੂਰ ਮੰਡੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਘੁੰਮਣ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਫੜ ਬਣਾਉਣ ਲਈ ਨਵੀਆਂ ਸਖ਼ਤ ਸ਼ਰਤਾਂ ਲਗਾਈਆਂ ਹਨ। ਮੌਜੂਦਾ ਹਾਲਾਤਾਂ ਵਿੱਚ ਕੋਈ ਵੀ ਜਗ੍ਹਾ ਉਹ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ, ਜਿਸ ਕਾਰਨ ਹੁਣ ਤੱਕ ਫੜ ਮਨਜ਼ੂਰ ਨਹੀਂ ਹੋ ਸਕੇ। ਉਹਨਾਂ ਦੱਸਿਆ ਕਿ ਫਿਰ ਵੀ ਲਗਭਗ 20 ਥਾਵਾਂ ਦੀ ਪਛਾਣ ਕਰਕੇ ਮਨਜ਼ੂਰੀ ਲਈ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਪ੍ਰਾਈਵੇਟ ਫੜ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਜਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਘੁੰਮਣ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਫ਼ੜ ਬਣਾਉਣ ਦੀਆਂ ਸ਼ਰਤਾਂ ਵਧਾ ਦਿੱਤੀਆਂ ਹਨ ,ਕੋਈ ਵੀ ਜਗ੍ਹਾ ਪ੍ਰਾਈਵੇਟ ਫੜ ਬਣਾਉਣ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ ,ਜਿਸ ਕਾਰਨ ਹੁਣ ਤੱਕ ਕੋਈ ਵੀ ਪ੍ਰਾਈਵੇਟ ਫੜ ਨਹੀਂ ਬਣ ਸਕਿਆ। ਉਹਨਾਂ ਕਿਹਾ ਕਿ ਫ਼ਿਰ ਵੀ ਅਸੀਂ 20 ਦੇ ਲਗਭਗ ਥਾਵਾਂ ਲੱਭ ਲਈਆਂ ਹਨ , ਜੋ ਮਨਜੂਰੀ ਲਈ ਭੇਜੀਆਂ ਹੋਈਆਂ ਹਨ,ਜਲਦ ਪ੍ਰਾਈਵੇਟ ਫੜ ਬਣਾ ਦਿੱਤੇ ਜਾਣਗੇ।
- PTC NEWS