Tue, Mar 3, 2026
Whatsapp

turkey earthquake : 128 ਘੰਟੇ ਬਾਅਦ ਮਲਬੇ ਥੱਲਿਓਂ ਨਵਜੰਮੇ ਬੱਚੇ ਨੂੰ ਸੁਰੱਖਿਅਤ ਕੱਢਿਆ, ਵੇਖੋ ਵੀਡੀਓ

Reported by:  PTC News Desk  Edited by:  Ravinder Singh -- February 12th 2023 02:23 PM -- Updated: February 12th 2023 02:24 PM
turkey earthquake : 128 ਘੰਟੇ ਬਾਅਦ ਮਲਬੇ ਥੱਲਿਓਂ ਨਵਜੰਮੇ ਬੱਚੇ ਨੂੰ ਸੁਰੱਖਿਅਤ ਕੱਢਿਆ, ਵੇਖੋ ਵੀਡੀਓ

turkey earthquake : 128 ਘੰਟੇ ਬਾਅਦ ਮਲਬੇ ਥੱਲਿਓਂ ਨਵਜੰਮੇ ਬੱਚੇ ਨੂੰ ਸੁਰੱਖਿਅਤ ਕੱਢਿਆ, ਵੇਖੋ ਵੀਡੀਓ

ਅੰਕਾਰਾ : ਤੁਰਕੀ ਤੇ ਸੀਰੀਆ 'ਚ ਭਿਆਨਕ ਭੂਚਾਲ (ਤੁਰਕੀ-ਸੀਰੀਆ ਭੂਚਾਲ) ਨੇ ਜਿੱਥੇ ਭਾਰੀ ਜਾਨੀ ਨੁਕਸਾਨ ਕੀਤਾ ਹੈ ਉੱਥੇ ਹੀ ਹੈਰਾਨੀਜਨਕ ਚਮਤਕਾਰ ਵੀ ਸਾਹਮਣੇ ਆ ਰਹੇ ਹਨ। ਇਸ ਨੂੰ ਕੁਦਰਤ ਦਾ ਚਮਤਕਾਰ ਹੀ ਮੰਨਣਾ ਪਵੇਗਾ ਕਿ ਤੁਰਕੀ ਦੇ ਹੇਤੇ ਸੂਬੇ 'ਚ ਇਕ ਨਵਜੰਮੇ ਬੱਚੇ ਨੂੰ ਆਪਣੇ ਘਰ ਦੇ ਮਲਬੇ ਹੇਠ ਦੱਬੇ ਹੋਣ ਤੋਂ 128 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ। ਭੁੱਖੀ, ਪਿਆਸੀ ਤੇ ਸਾਹ ਲੈਣ ਵਿਚ ਦਿੱਕਤ ਦੇ ਬਾਵਜੂਦ ਬੱਚੀ ਦੇ ਸੁਰੱਖਿਅਤ ਨਿਕਲਣ ਨੂੰ ਹਰ ਕੋਈ ਕੁਦਰਤ ਦਾ ਕ੍ਰਿਸ਼ਮਾ ਕਹਿ ਰਹਿ ਹੈ।



ਇਸ ਬੱਚੇ ਦਾ ਬਹੁਤ ਦੀ ਭਾਵੁਕ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਉਸ ਵਿਅਕਤੀ ਦੀ ਉਂਗਲ ਚੂਸ ਰਿਹਾ ਹੈ ਜਿਸ ਨੇ ਉਸ ਨੂੰ ਆਪਣੀ ਗੋਦ 'ਚ ਚੁੱਕਿਆ ਹੋਇਆ ਹੈ। ਇਸ ਤੋਂ ਪਹਿਲਾਂ NDRF ਦੀ ਟੀਮ ਨੇ ਤੁਰਕੀ 'ਚ ਭੂਚਾਲ ਪ੍ਰਭਾਵਿਤ ਇਲਾਕੇ 'ਚ ਮਲਬੇ 'ਚ ਫਸੀ 8 ਸਾਲਾ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ।


ਸੋਸ਼ਲ ਮੀਡੀਆ ਉਤੇ ਬੱਚੇ ਦੀ ਤਸਵੀਰ ਦੇਖ ਕੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਰੱਬ ਅੱਗੇ ਅਰਦਾਸ ਕਰ ਰਹੇ ਹਨ। ਤੁਰਕੀ ਤੇ ਸੀਰੀਆ 'ਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੋਰਾਂ ਨੇ ਗੁਰਦੁਆਰਾ ਸਾਹਿਬ ਤੇ ਮੰਦਿਰ ਨੂੰ ਬਣਾਇਆ ਨਿਸ਼ਾਨਾ, ਇਕ ਘਰ 'ਚੋਂ ਭਗਵਾਨ ਦੀਆਂ ਮੂਰਤੀਆਂ ਚੋਰੀ

ਤੁਰਕੀ ਤੇ ਸੀਰੀਆ 'ਚ ਭੂਚਾਲ ਕਾਰਨ ਹੁਣ ਤੱਕ 25000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਭਾਰਤ 'ਆਪ੍ਰੇਸ਼ਨ ਦੋਸਤ' ਤਹਿਤ ਦੋਵਾਂ ਦੇਸ਼ਾਂ 'ਚ ਮਦਦ ਪ੍ਰਦਾਨ ਕਰ ਰਿਹਾ ਹੈ। ਭਾਰਤ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਟੀਮਾਂ ਤੁਰਕੀ ਤੇ ਸੀਰੀਆ 'ਚ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ।

- PTC NEWS

Top News view more...

Latest News view more...

PTC NETWORK
PTC NETWORK