Sun, Dec 15, 2024
Whatsapp

Vegetables Price In Punjab: ਟਮਾਟਰਾਂ ਤੋਂ ਬਾਅਦ ਹੁਣ ਇਨ੍ਹਾਂ ਸਬਜ਼ੀਆਂ ਨੇ ਵੀ ਕਢਾਏ ਆਮ ਲੋਕਾਂ ਦੇ ਹਝੂੰ, ਜਾਣੋਂ ਸਬਜ਼ੀਆਂ ਦੇ ਭਾਅ

ਪੰਜਾਬ ਅਤੇ ਹਿਮਾਚਲ 'ਚ ਪੈ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਸਪਲਾਈ 'ਚ ਆਈ ਕਮੀ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ 'ਤੇ ਪੈ ਰਿਹਾ ਹੈ।

Reported by:  PTC News Desk  Edited by:  Aarti -- August 03rd 2023 02:44 PM
Vegetables Price In Punjab: ਟਮਾਟਰਾਂ ਤੋਂ ਬਾਅਦ ਹੁਣ ਇਨ੍ਹਾਂ ਸਬਜ਼ੀਆਂ ਨੇ ਵੀ ਕਢਾਏ ਆਮ ਲੋਕਾਂ ਦੇ ਹਝੂੰ, ਜਾਣੋਂ ਸਬਜ਼ੀਆਂ ਦੇ ਭਾਅ

Vegetables Price In Punjab: ਟਮਾਟਰਾਂ ਤੋਂ ਬਾਅਦ ਹੁਣ ਇਨ੍ਹਾਂ ਸਬਜ਼ੀਆਂ ਨੇ ਵੀ ਕਢਾਏ ਆਮ ਲੋਕਾਂ ਦੇ ਹਝੂੰ, ਜਾਣੋਂ ਸਬਜ਼ੀਆਂ ਦੇ ਭਾਅ

Vegetables Price In Punjab: ਪੰਜਾਬ ਅਤੇ ਹਿਮਾਚਲ 'ਚ ਪੈ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਸਪਲਾਈ 'ਚ ਆਈ ਕਮੀ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ 'ਤੇ ਪੈ ਰਿਹਾ ਹੈ। ਜੀ ਹਾਂ ਹਿਮਾਚਲ ਪ੍ਰਦੇਸ਼ ’ਚ ਅਜੇ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਮੀਂਹ ਕਾਰਨ ਕਈ ਪਿੰਡਾਂ ਅਤੇ ਸ਼ਹਿਰਾਂ ’ਚ ਹੜ੍ਹ ਵਰਗੀ ਸਥਿਤੀ ਵੀ ਬਣੀ। ਜਿਸ ਕਾਰਨ ਹੁਣ ਲੋਕਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। 

ਦੱਸ ਦਈਏ ਕਿ ਪੰਜਾਬ ’ਚ ਟਮਾਟਰਾਂ ਤੋਂ ਬਾਅਦ ਹੋਰ ਸਬਜ਼ੀਆਂ ਨੇ ਵੀ ਆਪਣਾ ਅਸਲ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਸਾਰਾ ਅਸਰ ਆਮ ਲੋਕਾਂ ਦੀਆਂ ਜੇਬਾਂ ’ਤੇ ਪਵੇਗਾ। 


ਕੀ ਹਨ ਸਬਜ਼ੀਆਂ ਦੀਆਂ ਕੀਮਤਾਂ 

  • ਟਮਾਟਰ - 240 ਰੁਪਏ ਕਿਲੋ
  • ਫਲੀਆਂ-100 ਰੁਪਏ ਕਿਲੋ
  • ਸ਼ਿਮਲਾ ਮਿਰਚ- 100 ਰੁਪਏ ਕਿਲੋ  
  • ਗੋਭੀ- 80 ਰੁਪਏ ਕਿਲੋ 
  • ਮੂਲੀ- 50 ਰੁਪਏ ਕਿਲੋ 

ਇੱਥੇ ਜਾਣੋ ਪੰਜਾਬ ਦੇ ਮੌਸਮ ਦਾ ਹਾਲ 

ਮੌਸਮ ਵਿਭਾਗ ਨੇ ਬੁੱਧਵਾਰ ਤੋਂ ਪੰਜ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਤਹਿਤ ਬੁੱਧਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਪਰ ਇਸ ਤੋਂ ਬਾਅਦ ਅਗਲੇ ਚਾਰ ਦਿਨਾਂ ਯਾਨੀ 3 ਤੋਂ 6 ਅਗਸਤ ਤੱਕ ਜ਼ਿਆਦਾਤਰ ਜ਼ਿਲਿਆਂ 'ਚ ਭਾਰੀ ਮੀਂਹ ਪਵੇਗਾ।

ਹਿਮਾਚਲ ’ਚ ਆਰੇਂਜ ਅਲਰਟ ਜਾਰੀ 

ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦਾ ਦੌਰ ਜਾਰੀ ਹੈ। ਆਈਐਮਡੀ ਨੇ ਵੀਰਵਾਰ ਨੂੰ ਬਿਲਾਸਪੁਰ, ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ 'ਆਰੇਂਜ ਅਲਰਟ' ਚਿਤਾਵਨੀ ਜਾਰੀ ਕੀਤੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 194 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 34 ਲਾਪਤਾ ਹਨ।

ਇਹ ਵੀ ਪੜ੍ਹੋ: Gold Silver Price Today: ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਕੀ ਹੈ ਸੋਨੇ ਦਾ ਤਾਜ਼ਾ ਭਾਅ

- PTC NEWS

Top News view more...

Latest News view more...

PTC NETWORK