Fri, Jun 9, 2023
Whatsapp

Jeff Bezos Girlfriend: Amazon ਦੇ ਸੰਸਥਾਪਕ ਜੈਫ ਬੇਜੋਸ ਨੇ 59 ਸਾਲ ਦੀ ਉਮਰ 'ਚ ਕਰਵਾਈ ਮੰਗਣੀ ! ਪ੍ਰੇਮਿਕਾ ਦੇ ਹੱਥ 'ਚ ਅੰਗੂਠੀ ਆਈ ਨਜ਼ਰ

ਇਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰ ਲਈ ਹੈ।

Written by  Ramandeep Kaur -- May 23rd 2023 01:10 PM -- Updated: May 23rd 2023 01:13 PM
Jeff Bezos Girlfriend: Amazon ਦੇ ਸੰਸਥਾਪਕ ਜੈਫ ਬੇਜੋਸ ਨੇ 59 ਸਾਲ ਦੀ ਉਮਰ 'ਚ ਕਰਵਾਈ ਮੰਗਣੀ ! ਪ੍ਰੇਮਿਕਾ ਦੇ ਹੱਥ 'ਚ ਅੰਗੂਠੀ ਆਈ ਨਜ਼ਰ

Jeff Bezos Girlfriend: Amazon ਦੇ ਸੰਸਥਾਪਕ ਜੈਫ ਬੇਜੋਸ ਨੇ 59 ਸਾਲ ਦੀ ਉਮਰ 'ਚ ਕਰਵਾਈ ਮੰਗਣੀ ! ਪ੍ਰੇਮਿਕਾ ਦੇ ਹੱਥ 'ਚ ਅੰਗੂਠੀ ਆਈ ਨਜ਼ਰ

Jeff Bezos Girlfriend: ਇਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰ ਲਈ ਹੈ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੁੜਮਾਈ ਦੀ ਖ਼ਬਰ ਉਸ ਸਮੇਂ ਆਈ ਹੈ ਜਦੋਂ ਉਸਨੇ ਆਪਣੀ ਪ੍ਰੇਮਿਕਾ ਨੂੰ $500 ਮਿਲੀਅਨ ਦੀ ਸੁਪਰਯਾਟ ਸਮਰਪਿਤ ਕੀਤੀ ਹੈ। 

ਜੈਫ ਬੇਜੋਸ ਅਤੇ ਉਸਦੀ ਪ੍ਰੇਮਿਕਾ ਲੌਰੇਨ ਸਾਂਚੇਜ਼ ਇਸ ਸਮੇਂ ਕਾਨਸ ਫਿਲਮ ਫੈਸਟੀਵਲ ਲਈ ਫਰਾਂਸ 'ਚ ਹਨ ਅਤੇ ਸਟਾਰ-ਸਟੱਡਡ ਪਾਰਟੀ ਸਰਕਟ 'ਚ ਸ਼ਾਮਲ ਹੋਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਇਹ ਵੀ ਚਰਚਾ ਹੋ ਰਹੀ ਹੈ ਕਿ ਦੋਵੇਂ ਵਿਆਹ ਕਰਨ ਵਾਲੇ ਹਨ। ਉਸ ਦੀ ਪ੍ਰੇਮਿਕਾ ਦੇ ਹੱਥ 'ਚ ਦਿਲ ਦੇ ਆਕਾਰ ਦੀ ਅੰਗੂਠੀ ਵੀ ਦਿਖਾਈ ਦਿੱਤੀ।


2018 ਤੋਂ ਇੱਕ-ਦੂਜੇ ਨੂੰ ਕਰ ਰਹੇ ਹਨ ਡੇਟ

ਜੈਫ ਬੇਜੋਸ ਅਤੇ ਲੌਰੇਨ 2018 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। Bazos ਅਤੇ Sanchez ਨੇ 14 ਜੁਲਾਈ, 2019 ਨੂੰ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ। ਵਿੰਬਲਡਨ ਮੇਨਸ ਸਿੰਗਲਜ਼ ਦੇ ਫਾਈਨਲ 'ਚ ਇਨ੍ਹਾਂ ਦੋਵਾਂ ਨੂੰ ਇਕੱਠੇ ਪ੍ਰਿੰਸ ਵਿਲੀਅਮ ਅਤੇ ਡਚੇਸ ਆਫ ਦ ਡਚੇਜ 'ਚ ਦੇਖਿਆ ਗਿਆ।

ਜੈਫ ਬੇਜੋਸ ਦੀ ਪ੍ਰੇਮਿਕਾ ਕੌਣ ਹੈ?

ਆਪਣਾ 25 ਸਾਲ ਦਾ ਵਿਆਹ ਟੁੱਟਣ ਤੋਂ ਬਾਅਦ ਜੈਫ ਬੇਜੋਸ ਨੇ ਲੌਰੇਨ ਸਾਂਚੇਜ਼ ਨਾਲ ਰਿਸ਼ਤੇ 'ਚ ਆ ਗਏ। ਜੈਫ ਬੇਜੋਸ ਦੇ ਵੀ ਚਾਰ ਬੱਚੇ ਹਨ। ਉਸਦੀ ਪ੍ਰੇਮਿਕਾ ਸਾਂਚੇਜ਼ ਇੱਕ ਮਨੋਰੰਜਨ ਰਿਪੋਰਟਰ ਅਤੇ ਨਿਊਜ਼ ਐਂਕਰ ਵਜੋਂ ਕੰਮ ਕਰ ਚੁੱਕੀ ਹੈ। ਉਸਨੇ ਹੈਲੀਕਾਪਟਰ ਪਾਇਲਟ ਦਾ ਲਾਇਸੈਂਸ ਪ੍ਰਾਪਤ ਕੀਤਾ ਅਤੇ ਹਵਾਈ ਫੋਟੋਗ੍ਰਾਫੀ ਲਈ ਬਲੈਕ ਓਪਸ ਐਵੀਏਸ਼ਨ ਸ਼ੁਰੂ ਕੀਤਾ। ਉਹ ਵਰਤਮਾਨ ਵਿੱਚ ਬੇਜੋਸ ਅਰਥ ਫੰਡ ਦੀ ਉਪ ਪ੍ਰਧਾਨ ਵਜੋਂ ਕੰਮ ਕਰਦੀ ਹੈ। 

ਪ੍ਰੇਮਿਕਾ ਨੂੰ ਸਮਰਪਿਤ ਕੀਤੀ 500 ਮਿਲੀਅਨ ਡਾਲਰ ਦੀ ਕਿਸ਼ਤੀ

ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰਾਂ ਵਿੱਚੋਂ ਇੱਕ ਹਨ ਅਤੇ ਇੱਕ ਲਗਜ਼ਰੀ ਜੀਵਨ ਸ਼ੈਲੀ ਜਿਉਂਦੇ ਹਨ। ਉਹ ਅਕਸਰ ਚਰਚਾ 'ਚ ਰਹਿੰਦੇ ਹਨ। ਹੁਣ ਮੰਗਣੀ ਅਤੇ 500 ਮਿਲੀਅਨ ਡਾਲਰ ਦੀ ਕਿਸ਼ਤੀ ਦੀ ਗੱਲ ਹੋ ਰਹੀ ਹੈ। ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਸੁਪਰਬੋਟਾਂ ਵਿੱਚੋਂ ਇੱਕ ਹਨ। ਇਸ 'ਚ ਉਨ੍ਹਾਂ ਪ੍ਰੇਮਿਕਾ ਦੀ ਮੂਰਤੀ ਬਣੀ ਹੋਈ ਹੈ। ਜੈਫ ਬੇਜੋਸ ਦੀ ਸੁਪਰਯਾਚ ਦਾ ਨਾਂ ਕੋਰੂ ਹੈ, ਜਿਸ ਨੂੰ ਓਸ਼ੀਆਨੋ ਨਾਂ ਦੀ ਕੰਪਨੀ ਨੇ ਬਣਾਇਆ ਹੈ।

ਸਚਿਨ ਜ਼ਿੰਦਲ ਦੇ ਸਹਿਯੋਗ ਨਾਲ......

- PTC NEWS

adv-img

Top News view more...

Latest News view more...