Sun, Dec 15, 2024
Whatsapp

Layoff ਦੇ ਮਾਹੌਲ ਦੇ ਵਿਚਕਾਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਤਨਖਾਹ ਦੇ ਬਰਾਬਰ ਦਿੱਤਾ ਬੋਨਸ

ਇਨਫੋਸਿਸ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੰਦਿਆਂ 2024-25 ਲਈ 80% ਤੱਕ ਦਾ ਪ੍ਰਦਰਸ਼ਨ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਕੰਪਨੀ ਦੁਆਰਾ ਕਰਮਚਾਰੀਆਂ ਨੂੰ ਬੋਨਸ ਕਿਉਂ ਦਿੱਤਾ ਗਿਆ?

Reported by:  PTC News Desk  Edited by:  Dhalwinder Sandhu -- August 23rd 2024 01:20 PM
Layoff ਦੇ ਮਾਹੌਲ ਦੇ ਵਿਚਕਾਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਤਨਖਾਹ ਦੇ ਬਰਾਬਰ ਦਿੱਤਾ ਬੋਨਸ

Layoff ਦੇ ਮਾਹੌਲ ਦੇ ਵਿਚਕਾਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਤਨਖਾਹ ਦੇ ਬਰਾਬਰ ਦਿੱਤਾ ਬੋਨਸ

Infosys Rewards Employees : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਈ ਵੱਡੀਆਂ ਕੰਪਨੀਆਂ 'ਚ ਛਾਂਟੀ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ 'ਚ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੰਦਿਆਂ 2024-25 ਲਈ 80% ਤੱਕ ਦਾ ਪ੍ਰਦਰਸ਼ਨ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਹ ਬੋਨਸ ਕੰਪਨੀ ਦੀ ਬਿਹਤਰ ਕਾਰਗੁਜ਼ਾਰੀ ਅਤੇ ਇਸ ਦੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਤਾਂ ਆਓ ਜਾਣਦੇ ਹਾਂ ਕੰਪਨੀ ਦੁਆਰਾ ਕਰਮਚਾਰੀਆਂ ਨੂੰ ਬੋਨਸ ਕਿਉਂ ਦਿੱਤਾ ਗਿਆ?

ਬੋਨਸ ਕਿਉਂ ਦਿੱਤਾ ਗਿਆ? 


ਇੱਕ ਰਿਪੋਰਟ ਪਤਾ ਲੱਗਿਆ ਹੈ ਕਿ ਇਨਫੋਸਿਸ ਨੇ ਪਿਛਲੀ ਤਿਮਾਹੀ 'ਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦੇ ਕਰਮਚਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕੰਪਨੀ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਹੁਣ ਇਸ ਬੋਨਸ ਦੇ ਜ਼ਰੀਏ ਕੰਪਨੀ ਆਪਣੇ ਕਰਮਚਾਰੀਆਂ ਦਾ ਮਨੋਬਲ ਵਧਾਉਣਾ ਚਾਹੁੰਦੀ ਹੈ।

ਕਿਹੜੇ ਕਰਮਚਾਰੀਆਂ ਨੂੰ ਬੋਨਸ ਮਿਲਿਆ?

  • ਜ਼ਿਆਦਾਤਰ ਬੋਨਸ E6 ਅਤੇ ਇਸ ਤੋਂ ਹੇਠਾਂ ਦੇ ਕਰਮਚਾਰੀਆਂ ਨੂੰ ਮਿਲਿਆ ਹੈ।
  • ਬੋਨਸ ਦੀ ਪ੍ਰਤੀਸ਼ਤਤਾ ਵਿਅਕਤੀਗਤ ਪ੍ਰਦਰਸ਼ਨ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਕਿਸਨੂੰ ਕਿੰਨਾ ਬੋਨਸ ਮਿਲਿਆ?

  • ਇਸ ਵਾਰ ਬੋਨਸ ਪਿਛਲੀ ਤਿਮਾਹੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
  • E6 ਸ਼੍ਰੇਣੀ ਦੇ ਕਰਮਚਾਰੀਆਂ ਨੂੰ 75% ਤੋਂ 84.5% ਤੱਕ ਬੋਨਸ ਪ੍ਰਾਪਤ ਹੋਏ ਹਨ।
  • E5 ਸ਼੍ਰੇਣੀ ਦੇ ਕਰਮਚਾਰੀਆਂ ਨੂੰ 77% ਤੋਂ 86% ਤੱਕ ਬੋਨਸ ਪ੍ਰਾਪਤ ਹੋਏ ਹਨ।
  • E4 ਸ਼੍ਰੇਣੀ ਦੇ ਕਰਮਚਾਰੀਆਂ ਨੂੰ 80% ਤੋਂ 88% ਤੱਕ ਬੋਨਸ ਪ੍ਰਾਪਤ ਹੋਏ ਹਨ।

ਕੰਪਨੀ ਨੂੰ ਇਸ 'ਚ ਵੀ ਫਾਇਦਾ 

ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਇਸ ਫੈਸਲੇ ਨਾਲ ਚੰਗੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ 'ਚ ਮਦਦ ਮਿਲੇਗੀ ਅਤੇ ਕੰਪਨੀ ਦਾ ਭਵਿੱਖ ਉਜਵਲ ਹੋਵੇਗਾ। ਨਾਲ ਹੀ ਕੰਪਨੀ ਦੇ ਇਸ ਫੈਸਲੇ ਨਾਲ ਕਰਮਚਾਰੀਆਂ ਦਾ ਮਨੋਬਲ ਵੀ ਵਧੇਗਾ। ਇਸ ਨਾਲ ਕਰਮਚਾਰੀਆਂ ਨੂੰ ਕੰਪਨੀ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਨਾਲ ਹੀ, ਕੰਪਨੀ 'ਚ ਕੰਮ ਕਰਨ ਦਾ ਮਾਹੌਲ ਬਿਹਤਰ ਹੋਵੇਗਾ।

IT ਸੈਕਟਰ 'ਚ ਮੰਦੀ 

ਜੇਕਰ ਦੇਖਿਆ ਜਾਵੇ ਤਾਂ ਭਾਰਤ ਦਾ IT ਸੈਕਟਰ ਪਿਛਲੇ ਕੁਝ ਸਮੇਂ ਤੋਂ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਨਤੀਜੇ ਵਜੋਂ, TCS, ਵਿਪਰੋ ਅਤੇ ਟੈਕ ਮਹਿੰਦਰਾ ਵਰਗੀਆਂ ਪ੍ਰਮੁੱਖ IT ਕੰਪਨੀਆਂ ਨੇ ਵਿੱਤੀ ਸਾਲ 2023-24 'ਚ ਲਗਭਗ 70,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਮਾਲੀਆ ਵਾਧਾ ਹੌਲੀ ਹੋਣ ਕਾਰਨ ਕੰਪਨੀਆਂ ਨੂੰ ਲਾਗਤਾਂ ਘਟਾਉਣ ਲਈ ਇਹ ਕਦਮ ਚੁੱਕਣਾ ਪਿਆ ਹੈ।

ਇਹ ਵੀ ਪੜ੍ਹੋ : Medicine Ban in India : ਦਰਦ ਨਿਵਾਰਕ ਤੋਂ ਲੈ ਕੇ ਮਲਟੀ-ਵਿਟਾਮਿਨ ਸਮੇਤ ਕੇਂਦਰ ਨੇ ਇਨ੍ਹਾਂ 156 ਦਵਾਈਆਂ 'ਤੇ ਲਾਈ ਪਾਬੰਦੀ, ਦੇਖੋ ਪੂਰੀ ਸੂਚੀ

- PTC NEWS

Top News view more...

Latest News view more...

PTC NETWORK