Heroine Recovered : ਅੰਮ੍ਰਿਤਸਰ 'ਚ 10.248 ਕਿਲੋਗ੍ਰਾਮ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਪਾਕਿ ਤਸਕਰਾਂ ਦੇ ਸੰਪਰਕ 'ਚ ਇੱਕ ਮੁਲਜ਼ਮ
Heroine Seized in Amritsar : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਯੂਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਨੂੰ ਲਗਾਤਾਰ ਹੀ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਹਨ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਤਿੰਨ ਆਰੋਪੀਆਂ ਨੂੰ 10.248 ਕਿਲੋਗ੍ਰਾਮ ਨਸ਼ੇ ਦੀ ਖੇਪ ਸਮੇਤ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਫਿਰ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਦੀ ਤਰਸਦੀ ਕਰਨ ਦੇ ਇੱਕ ਅੰਤਰਰਾਸ਼ਟਰੀ ਨਾਰਕੋ ਕਾਟਲ ਦਾ ਪਰਦਾਫਾਸ਼ ਕਰਕੇ ਤਿੰਨ ਆਰੋਪੀਆਂ ਨੂੰ ਗਿਰਫਤਾਰ ਕੀਤਾ ਤੇ ਇਹਨਾਂ ਦੀ ਪਿਹਚਾਣ ਆਕਾਸ਼ਦੀਪ ਸਿੰਘ ਤੇ ਆਕਾਸ਼ਦੀਪ ਉਰਫ ਮੋਟਾ ਅਤੇ ਸੰਦੀਪ ਸਿੰਘ ਦੇ ਰੂਪ 'ਚ ਹੋਈ ਹੈ।
ਉਹਨਾਂ ਦੇ ਕੋਲੋਂ 10.248 ਕਿਲੋਗ੍ਰਾਮ ਹੈਰੋਇਨ ਗਰੀਬ ਬਰਾਮਦ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਆਰੋਪੀ ਸੰਦੀਪ ਸਿੰਘ ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨ ਨੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਖੁਦ ਨਸ਼ੇ ਦੀਆਂ ਖੇਪਾਂ ਬਾਰਡਰ ਤੋਂ ਲੈ ਕੇ ਆਉਂਦਾ ਰਿਹਾ ਹੈ ਅਤੇ ਉਸ ਦੀ ਗਿਰਫਤਾਰੀ ਨਾਲ ਵੱਡੇ ਤਸਕਰੀ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ। ਫਿਲਹਾਲ ਇਹਨਾਂ ਦੇ ਉੱਪਰ ਐਨਡੀਪੀਸੀ ਐਕਟ ਤਹਿਤ ਥਾਣਾ ਇਸਲਾਮਾਬਾਦ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਪੰਜਾਬ ਪੁਲਿਸ ਡਰੱਗ ਸੈਂਡੀਕੇਟਾਂ ਨੂੰ ਖਤਮ ਕਰਨ ਅਤੇ ਇਸ ਤਰ੍ਹਾਂ ਦੋ ਪਾਰ ਨਾਰਕੋ ਰੂਟਾਂ ਨੂੰ ਤੋੜਨ ਵਿੱਚ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਲਗਾਤਾਰ ਹੀ ਦਿਨ ਰਾਤ ਕੰਮ ਕਰ ਰਹੀ ਹੈ।
- PTC NEWS